ਐਲਵਿਸ਼ ਯਾਦਵ ਮਾਮਲਾ - ਨੀਲੀ ਡਾਇਰੀ 'ਚ ਕਾਲੇ ਕਾਰਨਾਮੇ

ਰੇਵ ਪਾਰਟੀ ਤੇ ਸੱਪਾਂ ਦੀ ਤਸਕਰੀ ਦੇ ਮਾਮਲੇ 'ਚ ਪੁਲਿਸ ਨੇ ਇੱਕ ਮੁਲਜ਼ਮ ਦਾ ਮੋਬਾਇਲ ਤੇ ਨੀਲੀ ਡਾਇਰੀ ਬਰਾਮਦ ਕੀਤੀ। ਇਹ ਡਾਇਰੀ ਕਈ ਰਾਜ ਖੋਲ੍ਹੇਗੀ।

Share:

ਹਾਈਲਾਈਟਸ

  • ਨੀਲੀ ਡਾਇਰੀ
  • ਐਲਵਿਸ਼ ਯਾਦਵ

ਬਿਗ ਬੌਸ ਓਟੀਟੀ-2 ਦੇ ਜੇਤੂ ਐਲਵਿਸ਼ ਯਾਦਵ ਨਾਲ ਜੁੜੇ ਰੇਵ ਪਾਰਟੀ ਤੇ ਸੱਪਾਂ ਦੀ ਤਸਕਰੀ ਦੇ ਮਾਮਲੇ 'ਚ ਇੱਕ ਨੀਲੀ ਡਾਇਰੀ ਅੰਦਰ ਕਾਲੇ ਕਾਰਨਾਮਿਆਂ ਦੇ ਰਾਜ ਛੁਪੇ ਹਨ। ਇਸ ਡਾਇਰੀ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ। ਜਾਂਚ ਦੌਰਾਨ ਕਈ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ। ਇਹ ਡਾਇਰੀ ਤੇ ਇੱਕ ਮੋਬਾਇਲ ਮੁਲਜ਼ਮ ਰਾਹੁਲ ਕੋਲੋਂ ਜ਼ਬਤ ਕੀਤੇ ਗਏ।  ਸੂਤਰਾਂ ਅਨੁਸਾਰ ਪੁਲਿਸ ਨੂੰ ਰਾਹੁਲ ਦੇ ਫ਼ੋਨ ਤੋਂ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਬਾਰੇ ਜਾਣਕਾਰੀ ਮਿਲੀ ਹੈ, ਜਿਸ ਰਾਹੀਂ ਸੱਪਾਂ ਦੇ ਜ਼ਹਿਰ ਦੀ ਸੌਦੇਬਾਜ਼ੀ ਹੁੰਦੀ ਸੀ। ਪੈਸਿਆਂ ਦੇ ਲੈਣ-ਦੇਣ ਜਾਂ ਹੋਰ ਗੱਲਬਾਤ ਲਈ ਰਾਹੁਲ  ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਗੱਲਬਾਤ ਕਰਦਾ ਸੀ। 

ਸ਼ਾਤਿਰ ਕਿਸਮ ਦਾ ਰਾਹੁਲ 

ਮੁਲਜ਼ਮ ਰਾਹੁਲ ਇੰਨਾ ਸ਼ਾਤਿਰ ਕਿਸਮ ਦਾ ਹੈ ਕਿ ਉਸਨੇ ਕਦੇ ਵੀ ਰੇਵ ਪਾਰਟੀ ਦੇ ਆਯੋਜਨ ਜਾਂ ਸੱਪਾਂ ਦੀ ਤਸਕਰੀ ਸਬੰਧੀ ਫੋਨ ਜਾਂ ਵਟਸਐਪ ਤੋਂ ਗੱਲ ਨਹੀਂ ਕੀਤੀ। ਉਹ ਗੱਲਬਾਤ ਲਈ ਐਪਸ ਦਾ ਸਹਾਰਾ ਲੈਂਦਾ ਸੀ ਤਾਂਕਿ ਉਸਨੂੰ ਕੋਈ ਟਰੇਸ ਨਾ ਕਰ ਸਕੇ।  ਰਾਹੁਲ ਦੀ ਨੀਲੀ ਡਾਇਰੀ ਚੋਂ ਇਸ ਸਬੰਧੀ ਕਈ ਸਬੂਤ ਪੁਲਿਸ ਹੱਥ ਲੱਗੇ ਹਨ। ਪੁਲਿਸ ਨੂੰ ਮੁਲਜ਼ਮ ਰਾਹੁਲ ਦੇ ਫ਼ੋਨ ਤੋਂ ਕਈ ਸ਼ੱਕੀ ਨੰਬਰ ਮਿਲੇ ਹਨ। ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਫੋਨ ਤੇ ਡਾਇਰੀ ਚੋਂ ਕਈ ਨਵੇਂ ਨਾਂਅ ਵੀ ਸਾਮਣੇ ਆਏ ਹਨ। ਫੋਨ 'ਚੋਂ ਕਈ ਵੀਡੀਓਜ਼ ਮਿਲੀਆਂ। ਵੀਡੀਓਜ਼ 'ਚ ਮੌਜੂਦ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਨੋਇਡਾ ਪੁਲਿਸ ਨੂੰ ਐਲਵਿਸ਼ ਅਤੇ ਰਾਹੁਲ ਵਿਚਾਲੇ ਸਬੰਧਾਂ ਬਾਰੇ ਸੁਰਾਗ ਮਿਲਣ ਦੀ ਵੀ ਖ਼ਬਰ ਹੈ। 

ਪੁਲਿਸ ਨੂੰ ਲੈਬ ਰਿਪੋਰਟ ਦਾ ਇੰਤਜ਼ਾਰ 

ਇਸ ਮਾਮਲੇ 'ਚ ਪੁਲਿਸ ਨੂੰ ਲੈਬ ਰਿਪੋਰਟ ਦਾ ਇੰਤਜ਼ਾਰ ਹੈ। ਇੱਕ ਪਾਸੇ ਜਿੱਥੇ ਰਾਹੁਲ ਤੋਂ ਵੀਰਵਾਰ ਨੂੰ ਇਸ ਸਬੰਧੀ ਪੁੱਛਗਿੱਛ ਜਾਰੀ ਰੱਖੀ ਗਈ। ਦੂਜੇ ਪਾਸੇ 20ML ਸੱਪ ਦੇ ਜ਼ਹਿਰ ਦੀ ਲੈਬ ਰਿਪੋਰਟ ਤਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਨੋਇਡਾ ਪੁਲਿਸ ਨੇ ਜੈਪੁਰ ਦੀ ਲੈਬ 'ਚ ਸੈਂਪਲ ਭੇਜਿਆ ਸੀ ਜਿਸਦੀ ਰਿਪੋਰਟ ਆਉਣੀ ਬਾਕੀ ਹੈ। ਇਹ ਰਿਪੋਰਟ ਵੀ ਕੇਸ ਦੀ ਕਾਰਵਾਈ ਨੂੰ ਅੱਗੇ ਵਧਾਉਣ 'ਚ ਸਹਾਇਕ ਸਿੱਧ ਹੋਵੇਗੀ। 

ਇਹ ਵੀ ਪੜ੍ਹੋ