ਐਲਵਿਸ਼ ਯਾਦਵ ਮਾਮਲਾ – ਥਾਣੇਦਾਰ ਦੀ ਛੁੱਟੀ 

ਨੋਇਡਾ ਪੁਲਿਸ ਨੇ ਬੀਤੇ ਦਿਨੀਂ ਬਿਗ ਬੌਸ ਓਟੀਟੀ-2 ਦੇ ਜੇਤੂ ਐਲਵਿਸ਼ ਯਾਦਵ ਖਿਲਾਫ ਸੱਪਾਂ ਦੀ ਤਸਕਰੀ ਤੇ ਰੇਵ ਪਾਰਟੀ ਕਰਾਉਣ ਦਾ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਸੀ। ਇਸ ਮਾਮਲੇ ‘ਚ ਐਲਵਿਸ਼ ਦੀ ਗ੍ਰਿਫਤਾਰੀ ਹਾਲੇ ਤੱਕ ਨਹੀਂ ਹੋਈ। ਪ੍ਰੰਤੂ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਥਾਣੇਦਾਰ ਦੀ ਛੁੱਟੀ ਕਰ ਦਿੱਤੀ ਗਈ। ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ […]

Share:

ਨੋਇਡਾ ਪੁਲਿਸ ਨੇ ਬੀਤੇ ਦਿਨੀਂ ਬਿਗ ਬੌਸ ਓਟੀਟੀ-2 ਦੇ ਜੇਤੂ ਐਲਵਿਸ਼ ਯਾਦਵ ਖਿਲਾਫ ਸੱਪਾਂ ਦੀ ਤਸਕਰੀ ਤੇ ਰੇਵ ਪਾਰਟੀ ਕਰਾਉਣ ਦਾ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਸੀ। ਇਸ ਮਾਮਲੇ ‘ਚ ਐਲਵਿਸ਼ ਦੀ ਗ੍ਰਿਫਤਾਰੀ ਹਾਲੇ ਤੱਕ ਨਹੀਂ ਹੋਈ। ਪ੍ਰੰਤੂ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਥਾਣੇਦਾਰ ਦੀ ਛੁੱਟੀ ਕਰ ਦਿੱਤੀ ਗਈ। ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ (ਨੋਇਡਾ) ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਨੇ  ਐਲਵਿਸ਼ ਯਾਦਵ ਦਾ ਮਾਮਲਾ ਨੋਇਡਾ ਦੇ ਸੈਕਟਰ-49 ਥਾਣੇ ਤੋਂ ਤਬਦੀਲ ਕਰਕੇ ਸੈਕਟਰ-20 ਭੇਜਣ ਦੇ ਨਿਰਦੇਸ਼ ਦਿੱਤੇ। ਮਾਮਲੇ ਦੀ ਜਾਂਚ ਇੰਸਪੈਕਟਰ ਪੱਧਰ ਦੇ ਅਧਿਕਾਰੀਆਂ ਤੋਂ ਕਰਾਉਣ ਦਾ ਹੁਕਮ ਵੀ ਦਿੱਤਾ ਗਿਆ। ਨੋਇਡਾ ਪੁਲਿਸ ਦੇ ਇੱਕ ਸਬ-ਇੰਸਪੈਕਟਰ, ਜੋਕਿ ਮਾਮਲੇ ਦੀ ਜਾਂਚ ਕਰ ਰਹੇ ਸਨ, ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। 

ਕਿਉਂ ਲਾਈਨ ਹਾਜ਼ਰ ਕੀਤਾ ਗਿਆ ਥਾਣੇਦਾਰ 

ਨੋਇਡਾ ਦੇ ਸੈਕਟਰ-49 ਥਾਣੇ ਦੇ ਇੰਚਾਰਜ ਸਬ-ਇੰਸਪੈਕਟਰ ਸੰਦੀਪ ਚੌਧਰੀ ਨੂੰ ਪੁਲਿਸ ਲਾਈਨ ਭੇਜਿਆ। ਉਹਨਾਂ ਦੀ ਥਾਣਾ ਮੁਖੀ ਦੇ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ। ਨੋਇਡਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ  ਸੈਕਟਰ-49 ਨੋਇਡਾ ਦੇ ਸਟੇਸ਼ਨ ਇੰਚਾਰਜ ਨੂੰ ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਅਪਰਾਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕਰਨ ਵਿੱਚ ਅਸਮਰੱਥਾ ਕਾਰਨ ਰਿਜ਼ਰਵ ਪੁਲਿਸ ਲਾਈਨ ਵਿਖੇ ਤਬਦੀਲ ਕਰ ਦਿੱਤਾ ਗਿਆ।

ਐਲਵਿਸ਼ ਦੀ ਗ੍ਰਿਫ਼ਤਾਰੀ ‘ਤੇ ਕੀ ਬੋਲੇ ਅਧਿਕਾਰੀ 

ਐਲਵਿਸ਼ ਯਾਦਵ ਦੀ ਗ੍ਰਿਫ਼ਤਾਰੀ ‘ਤੇ ਪੁਲਸ ਅਧਿਕਾਰੀ ਨੇ ਕਿਹਾ ਕਿ ਬਰਾਮਦ ਕੀਤੇ ਗਏ ਸੱਪ ਦੇ ਜ਼ਹਿਰ ਦੀ ਫੋਰੈਂਸਿਕ ਜਾਂਚ ਰਿਪੋਰਟ ਆਉਣੀ ਬਾਕੀ ਹੈ। ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਦੇ ਸਿਲਸਿਲੇ ‘ਚ ਅਜੇ ਤੱਕ ਐਲਵਿਸ਼ ਯਾਦਵ ਨੂੰ ਨਹੀਂ ਬੁਲਾਇਆ ਗਿਆ ਹੈ। ਵਰਨਣਯੋਗ ਹੈ ਕਿ ਪੁਲਿਸ ਅਨੁਸਾਰ 3 ਨਵੰਬਰ ਨੂੰ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਪੰਜ ਕੋਬਰਾ ਸਮੇਤ 9 ਸੱਪਾਂ ਨੂੰ ਬਚਾਇਆ ਗਿਆ ਸੀ ਅਤੇ 20 ਮਿਲੀਲੀਟਰ ਸ਼ੱਕੀ ਸੱਪਾਂ ਦਾ ਜ਼ਹਿਰ ਬਰਾਮਦ ਕੀਤਾ ਗਿਆ ਸੀ।