ਮੇਨਕਾ ਗਾਂਧੀ ਖ਼ਿਲਾਫ ਕੇਸ ਕਰਨਗੇ ਐਲਵਿਸ਼ ਯਾਦਵ 

ਬਿਗ ਬੌਸ ਓਟੀਟੀ-2 ਦੇ ਜੇਤੂ ਐਲਵਿਸ਼ ਯਾਦਵ ਸੱਪਾਂ ਦੀ ਤਸਕਰੀ ਦੇ ਮਾਮਲੇ ‘ਚ ਫਸੇ ਹੋਏ ਹਨ। ਭਾਵੇਂ ਕਿ ਹਾਲੇ ਤੱਕ ਨੋਇਡਾ ਪੁਲਸ ਨੇ ਐਲਵਿਸ਼ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਹੈ ਅਤੇ ਨਾ ਹੀ ਐਲਵਿਸ਼ ਦੀ ਗ੍ਰਿਫਤਾਰੀ ਹੋਈ ਹੈ। ਪ੍ਰੰਤੂ ਇਸ ਦੌਰਾਨ ਐਲਵਿਸ਼ ਨੇ ਸ਼ੋਸ਼ਲ ਮੀਡੀਆ ਉਪਰ ਵੀਡਿਓ ਜਾਰੀ ਕਰਕੇ ਖੁਦ ਨੂੰ ਬੇਗੁਨਾਹ ਦੱਸਿਆ। ਇਸਦੇ […]

Share:

ਬਿਗ ਬੌਸ ਓਟੀਟੀ-2 ਦੇ ਜੇਤੂ ਐਲਵਿਸ਼ ਯਾਦਵ ਸੱਪਾਂ ਦੀ ਤਸਕਰੀ ਦੇ ਮਾਮਲੇ ‘ਚ ਫਸੇ ਹੋਏ ਹਨ। ਭਾਵੇਂ ਕਿ ਹਾਲੇ ਤੱਕ ਨੋਇਡਾ ਪੁਲਸ ਨੇ ਐਲਵਿਸ਼ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਹੈ ਅਤੇ ਨਾ ਹੀ ਐਲਵਿਸ਼ ਦੀ ਗ੍ਰਿਫਤਾਰੀ ਹੋਈ ਹੈ। ਪ੍ਰੰਤੂ ਇਸ ਦੌਰਾਨ ਐਲਵਿਸ਼ ਨੇ ਸ਼ੋਸ਼ਲ ਮੀਡੀਆ ਉਪਰ ਵੀਡਿਓ ਜਾਰੀ ਕਰਕੇ ਖੁਦ ਨੂੰ ਬੇਗੁਨਾਹ ਦੱਸਿਆ। ਇਸਦੇ ਨਾਲ ਹੀ ਭਾਜਪਾ ਸਾਂਸਦ ਮੇਨਕਾ ਗਾਂਧੀ ਖਿਲਾਫ ਮਾਣਹਾਨੀ ਦਾ ਕੇਸ ਕਰਨ ਦੀ ਗੱਲ ਆਖੀ। ਦੱਸ ਦਈਏ ਕਿ ਮੇਨਕਾ ਗਾਂਧੀ ਦੀ ਸੰਸਥਾ ਪੀਪਲ ਫਾਰ ਐਨੀਮਲ (ਪੀਐਫਏ) ਨੇ ਐਲਵਿਸ਼ ਯਾਦਵ ਖਿਲਾਫ ਸੱਪਾਂ ਦੀ ਤਸਕਰੀ ਕਰਨ ਤੇ ਰੇਵ ਪਾਰਟੀ ਕਰਾਉਣ ਦੀ ਸ਼ਿਕਾਇਤ ਕੀਤੀ ਸੀ ਜਿਸਦੇ ਆਧਾਰ ‘ਤੇ 3 ਨਵੰਬਰ ਨੂੰ ਐਲਵਿਸ਼ ਤੇ ਹੋਰਨਾਂ ਖਿਲਾਫ ਮੁਕੱਦਮਾ ਦਰਜ ਹੋਇਆ। ਮੇਨਕਾ ਗਾਂਧੀ ਨੇ ਐਲਵਿਸ਼ ਨੂੰ ਸੱਪਾਂ ਦਾ ਸਰਗਨਾ ਦੱਸਦੇ ਹੋਏ ਗ੍ਰਿਫਤਾਰੀ ਦੀ ਮੰਗ ਕੀਤੀ ਸੀ।


ਵੀਡਿਓ ‘ਚ ਹੋਰ ਕੀ ਬੋਲੇ ਐਲਵਿਸ਼, ਜਾਣੋ 


ਵੀਡਿਓ ‘ਚ ਐਲਵਿਸ਼ ਨੇ ਕਿਹਾ ਕਿ ਉਹ ਛੇਤੀ ਹੀ ਮੇਨਕਾ ਗਾਂਧੀ ਖਿਲਾਫ ਕੇਸ ਕਰਨ ਜਾ ਰਹੇ ਹਨ। ਉਹਨਾਂ ਨੂੰ ਸਰਗਨਾ ਦੱਸਿਆ ਜਾ ਰਿਹਾ ਹੈ ਜਦਕਿ ਉਹ ਸਰਗਨਾ ਸ਼ਬਦ ਦਾ ਅਰਥ ਵੀ ਨਹੀਂ ਜਾਣਦੇ। ਇਹ ਕੋਈ ਹੁੰਦਾ ਹੋਵੇਗਾ ਸੱਪਾਂ ਦਾ ਮੁਖੀ ਜਾਂ ਸੱਪ ਵੇਚਣ ਵਾਲਾ ਸਪਲਾਇਰ। ਪਰ ਹੁਣ ਮਾਣਹਾਨੀ ਦਾ ਨੋਟਿਸ ਆਵੇਗਾ। ਹਲਕੇ ‘ਚ ਨਹੀਂ ਛੱਡਾਂਗਾ। ਹੁਣ ਮੈਂ ਇਹਨਾਂ ਚੀਜ਼ਾਂ ‘ਚ ਐਕਟਿਵ ਹੋ ਚੁੱਕਾ ਹਾਂ। 


ਪੁਲਿਸ ਵੀ ਕਹੇਗੀ, ਮੇਰਾ ਕੋਈ ਰੋਲ ਨਹੀਂ 


ਵੀਡਿਓ ‘ਚ ਐਲਵਿਸ਼ ਬੜੇ ਆਤਮਵਿਸ਼ਵਾਸ਼ ਨਾਲ ਇਹ ਗੱਲ ਕਹਿ ਰਹੇ ਹਨ ਕਿ ਥੋੜ੍ਹਾ ਇੰਤਜਾਰ ਕਰੋ। ਪੁਲਸ ਵੀ ਕਹੇਗੀ ਕਿ ਇਸ ਕੇਸ ‘ਚ ਉਸਦਾ ਕੋਈ ਰੋਲ ਨਹੀਂ ਹੈ। ਉਸ ਪਲ ਦੀ ਵੀਡਿਓ ਵੀ ਸ਼ੇਅਰ ਕੀਤੀ ਜਾਵੇਗੀ। ਫਿਰ ਮੇਰੀ ਨਿੰਦਾ ਕਰਨ ਵਾਲੇ ਬੇਗੁਨਾਹੀ ਦੀ ਵੀਡਿਓ ਵੀ ਸ਼ੇਅਰ ਕਰਨ। ਐਲਵਿਸ਼ ਨੇ ਕਿਹਾ ਕਿ ਪ੍ਰਸਿੱਧੀ ਦੇ ਨਾਲ ਬਦਨਾਮੀ ਵੀ ਆਉਂਦੀ ਹੈ।