Electoral Bonds Data: ਚੇਨਈ ਸੁਪਰ ਕਿੰਗਜ਼ ਨੇ ਵੀ ਇਲੈਕਟੋਰਲ ਬਾਂਡ ਰਾਹੀਂ ਦਿੱਤਾ ਦਾਨ, ਧੋਨੀ ਦੀ ਟੀਮ ਨੇ ਇਸ ਪਾਰਟੀ ਨੂੰ ਦਿੱਤੇ ਕਰੋੜਾਂ

Electoral Bonds Data: ਭਾਰਤ ਦੇ ਚੋਣ ਕਮਿਸ਼ਨ ਨੇ ਇਲੈਕਟੋਰਲ ਬਾਂਡ ਦਾ ਡੇਟਾ ਜਾਰੀ ਕੀਤਾ ਹੈ। ਇਹ ਖੁਲਾਸਾ ਹੋਇਆ ਹੈ ਕਿ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਨੇ ਵੀ ਸਿਆਸੀ ਪਾਰਟੀ ਨੂੰ ਚੰਦਾ ਦਿੱਤਾ ਹੈ।

Share:

Electoral Bonds Data: ਦੇਸ਼ ਵਿੱਚ ਇਲੈਕਟੋਰਲ ਬਾਂਡਾਂ ਦੀ ਚਰਚਾ ਹੈ। ਕਿਸ ਪਾਰਟੀ ਨੂੰ ਕਿੰਨੇ ਪੈਸੇ ਦਿੱਤੇ ਇਸ ਦੀ ਜਾਣਕਾਰੀ ਹੌਲੀ-ਹੌਲੀ ਸਾਹਮਣੇ ਆ ਰਹੀ ਹੈ। ਚੋਣ ਕਮਿਸ਼ਨ ਨੇ ਸਾਰੀਆਂ ਪਾਰਟੀਆਂ ਤੋਂ ਜਾਣਕਾਰੀ ਮੰਗੀ ਸੀ, ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਨੇ ਵੀ ਇਲੈਕਟੋਰਲ ਬਾਂਡ ਦਾ ਇਸਤੇਮਾਲ ਕੀਤਾ ਹੈ। ਚੇਨਈ ਦੀ ਟੀਮ ਨੇ ਸਿਆਸੀ ਪਾਰਟੀ ਨੂੰ ਫੰਡ ਦਿੱਤਾ ਹੈ।

ਚੇਨਈ ਸੁਪਰ ਕਿੰਗਜ਼ 'ਚੇਨਈ ਸੁਪਰ ਕਿੰਗਜ਼ ਕ੍ਰਿਕੇਟ ਲਿਮਿਟੇਡ' ਨਾਂ ਦੀ ਕੰਪਨੀ ਦੁਆਰਾ ਚਲਾਇਆ ਜਾਂਦਾ ਹੈ, ਜਿਸਦੀ ਮੂਲ ਸੰਸਥਾ ਇੰਡੀਆ ਸੀਮੈਂਟ ਹੈ। ਇਸ ਕੰਪਨੀ ਨੇ 'ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ' ਯਾਨੀ ਤਾਮਿਲਨਾਡੂ ਦੀ ਏਆਈਏਡੀਐਮਕੇ ਨੂੰ ਇਲੈਕਟੋਰਲ ਬਾਂਡ ਰਾਹੀਂ ਪੈਸੇ ਦਿੱਤੇ ਹਨ। ਦ ਹਿੰਦੂ ਦੀ ਰਿਪੋਰਟ ਮੁਤਾਬਕ ਏਆਈਏਡੀਐਮਕੇ ਨੂੰ ਕੰਪਨੀ ਤੋਂ 6.05 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ।

ਚੇਨਈ ਸੁਪਰ ਕਿੰਗਜ਼ ਨੇ AIADMK ਨੂੰ ਦਿੱਤਾ ਪੈਸਾ

ਸਾਲ 2019 ਵਿੱਚ, 'ਚੇਨਈ ਸੁਪਰ ਕਿੰਗਜ਼ ਕ੍ਰਿਕਟ ਲਿਮਿਟੇਡ' ਨੇ AIADMK ਇਲੈਕਟੋਰਲ ਬਾਂਡ ਰਾਹੀਂ 5 ਕਰੋੜ ਰੁਪਏ ਦਿੱਤੇ। ਇਹ ਪੈਸਾ 2 ਤੋਂ 4 ਅਪ੍ਰੈਲ ਦਰਮਿਆਨ ਦਿੱਤਾ ਗਿਆ ਸੀ। ਇਸ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਤਰਫੋਂ ਪਾਰਟੀ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ। ਚੋਣ ਕਮਿਸ਼ਨ ਦੇ 'ਚੋਣ ਖਰਚ ਡਿਵੀਜ਼ਨ' ਦੇ ਸਕੱਤਰ ਨਾਲ ਸਾਂਝੇ ਕੀਤੇ ਗਏ ਅੰਕੜਿਆਂ 'ਚ ਕਿਹਾ ਗਿਆ ਹੈ ਕਿ ਕੋਇੰਬਟੂਰ ਸਥਿਤ ਲਕਸ਼ਮੀ ਮਸ਼ੀਨ ਵਰਕਸ ਲਿਮਟਿਡ ਤੋਂ ਏਆਈਏਡੀਐੱਮਕੇ ਨੂੰ 1 ਕਰੋੜ ਰੁਪਏ ਅਤੇ ਚੇਨਈ ਸਥਿਤ ਗੋਪਾਲ ਸ੍ਰੀਨਿਵਾਸਨ ਤੋਂ 5 ਲੱਖ ਰੁਪਏ ਸਿਆਸੀ ਚੰਦੇ ਵਜੋਂ ਦਿੱਤੇ ਗਏ ਹਨ।

DMK ਨੂੰ ਕਿੰਨਾ ਪੈਸਾ ਮਿਲਿਆ

ਭਾਰਤੀ ਚੋਣ ਕਮਿਸ਼ਨ (ECI) ਨੇ ਇਲੈਕਟੋਰਲ ਬਾਂਡ ਦਾ ਇੱਕ ਹੋਰ ਡਾਟਾ ਜਾਰੀ ਕੀਤਾ ਹੈ। ਡੀਐਮਕੇ ਵੱਲੋਂ ਦੱਸਿਆ ਗਿਆ ਹੈ ਕਿ ਚੋਣ ਬਾਂਡ ਦੇ ਰੂਪ ਵਿੱਚ 656.5 ਕਰੋੜ ਰੁਪਏ ਪ੍ਰਾਪਤ ਹੋਏ ਹਨ। ਡੀਐਮਕੇ ਨੇ ਕਿਹਾ ਹੈ ਕਿ ਇਲੈਕਟੋਰਲ ਬਾਂਡ ਰਾਹੀਂ ਪ੍ਰਾਪਤ ਹੋਏ 656.6 ਕਰੋੜ ਰੁਪਏ ਵਿੱਚੋਂ 509 ਕਰੋੜ ਰੁਪਏ ਫਿਊਚਰ ਗੇਮਿੰਗ ਅਤੇ ਹੋਟਲ ਸਰਵਿਸਿਜ਼ ਰਾਹੀਂ ਪ੍ਰਾਪਤ ਹੋਏ ਹਨ। ਸੈਂਟੀਆਗੋ ਮਾਰਟਿਨ ਇਸ ਕੰਪਨੀ ਦਾ ਮਾਲਕ ਹੈ।

ਇਹ ਵੀ ਪੜ੍ਹੋ