ਇੰਡੀਗੋ ਦੀ ਉਡਾਣ ਵਿੱਚ ਦੇਰੀ ਕਾਰਨ ਅੱਠ ਯਾਤਰੀ ਕਨੈਕਟਿੰਗ ਫਲਾਈਟ ਤੋਂ ਖੁੰਝੇ

ਅਸੀਂ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਲਈ ਡੂੰਘਾ ਅਫਸੋਸ ਕਰਦੇ ਹਾਂ। ਏਅਰਲਾਈਨ ਕੰਪਨੀ ਦਾ ਇਹ ਬਿਆਨ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਆਇਆ ਹੈ ਕਿ ਏਅਰਲਾਈਨ ਉਡਾਣ ਭਰਨ ਲਈ ਤਿਆਰ ਨਹੀਂ ਸੀ ਅਤੇ ਯਾਤਰੀਆਂ ਨੂੰ ਉਤਾਰਣਾ ਪਿਆ।

Share:


ਅੰਮ੍ਰਿਤਸਰ ਤੋਂ ਉਡਾਣ ਭਰਨ ਵਾਲੇ ਅੱਠ ਯਾਤਰੀ ਇੰਡੀਗੋ ਏਅਰਲਾਈਨ ਵੱਲੋਂ ਦੇਰੀ ਕਾਰਨ ਬੈਂਗਲੁਰੂ ਪਹੁੰਚਣ ਦੇ ਬਾਵਜੂਦ ਆਪਣੀ ਕਨੈਕਟਿੰਗ ਫਲਾਈਟ ਤੋਂ ਖੁੰਝ ਗਏ। ਇਨ੍ਹਾਂ ਯਾਤਰੀਆਂ ਨੇ ਚੇਨਈ ਜਾਣਾ ਸੀ। ਇੰਡੀਗੋ ਨੇ ਇਸ ਮਾਮਲੇ ਵਿੱਚ ਅਫਸੋਸ ਪ੍ਰਗਟ ਕਰਦਿਆਂ ਸਪੱਸ਼ਟੀਕਰਨ ਦਿੱਤਾ ਹੈ। 

ਸਮੇਂ ਦੀ ਕਮੀ ਕਾਰਣ ਹੋਇਆ ਇੰਝ

ਏਅਰਲਾਈਨ ਦਾ ਕਹਿਣਾ ਹੈ ਕਿ ਸਮੇਂ ਦੀ ਕਮੀ ਕਾਰਨ ਯਾਤਰੀ ਆਪਣੀਆਂ ਕਨੈਕਟਿੰਗ ਫਲਾਈਟਾਂ 'ਤੇ ਸਵਾਰ ਨਹੀਂ ਹੋ ਸਕੇ। ਅਸੀਂ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਲਈ ਡੂੰਘਾ ਅਫਸੋਸ ਕਰਦੇ ਹਾਂ। ਏਅਰਲਾਈਨ ਕੰਪਨੀ ਦਾ ਇਹ ਬਿਆਨ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਆਇਆ ਹੈ ਕਿ ਏਅਰਲਾਈਨ ਉਡਾਣ ਭਰਨ ਲਈ ਤਿਆਰ ਨਹੀਂ ਸੀ ਅਤੇ ਯਾਤਰੀਆਂ ਨੂੰ ਉਤਾਰ ਦਿੱਤਾ ਸੀ। 

ਲਾਉਂਜ ਵਿੱਚ ਰੁਕੇ ਯਾਤਰੀ

ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਅੰਮ੍ਰਿਤਸਰ ਤੋਂ ਆਉਣ ਵਾਲੀ ਫਲਾਈਟ ਦੇ ਦੇਰੀ ਨਾਲ ਅਜਿਹਾ ਹੋਇਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸੰਚਾਲਨ ਕਾਰਨਾਂ ਕਰਕੇ ਜਹਾਜ਼ ਨੂੰ ਚੇਨਈ ਦੀ ਉਡਾਣ ਲਈ ਮੋੜ ਦਿੱਤਾ ਗਿਆ, ਜਿਸ ਕਾਰਨ ਯਾਤਰੀਆਂ ਨੂੰ ਉਤਰਨਾ ਪਿਆ। ਇੰਡੀਗੋ ਦੇ ਅਨੁਸਾਰ, ਇਸਦੇ ਸਟਾਫ ਨੇ ਯਾਤਰੀਆਂ ਨੂੰ ਰਾਤ ਭਰ ਰਹਿਣ ਅਤੇ ਅਗਲੀ ਉਪਲਬਧ ਫਲਾਈਟ 'ਤੇ ਬੁਕਿੰਗ ਦੀ ਪੇਸ਼ਕਸ਼ ਕੀਤੀ, ਪਰ ਕੁਝ ਯਾਤਰੀਆਂ ਨੇ ਹਵਾਈ ਅੱਡੇ ਦੇ ਲਾਉਂਜ ਵਿੱਚ ਰੁਕਣ ਦੀ ਚੋਣ ਕੀਤੀ।
 

ਇਹ ਵੀ ਪੜ੍ਹੋ

Tags :