ਨੇਪਾਲ ਵਿੱਚ ਇਕ ਬੱਸ ਨਦੀ ਵਿੱਚ ਡਿੱਗੀ 

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਠਮੰਡੂ ਤੋਂ ਸੁੰਦਰ ਸ਼ਹਿਰ ਪੋਖਰਾ ਜਾ ਰਹੀ ਬੱਸ ਬੇਕਾਬੂ ਹੋ ਕੇ ਤ੍ਰਿਸ਼ੂਲੀ ਨਦੀ ਵਿੱਚ ਜਾ ਡਿੱਗੀ।ਨੇਪਾਲ ਦੇ ਬਾਗਮਤੀ ਸੂਬੇ ਵਿੱਚ ਬੁੱਧਵਾਰ ਨੂੰ ਇੱਕ ਯਾਤਰੀ ਬੱਸ ਮੁੱਖ ਹਾਈਵੇਅ ਤੋਂ ਫਿਸਲ ਕੇ ਇੱਕ ਸੁੱਜੀ ਨਦੀ ਵਿੱਚ ਡਿੱਗ ਗਈ, ਜਿਸ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 15 ਹੋਰ […]

Share:

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਠਮੰਡੂ ਤੋਂ ਸੁੰਦਰ ਸ਼ਹਿਰ ਪੋਖਰਾ ਜਾ ਰਹੀ ਬੱਸ ਬੇਕਾਬੂ ਹੋ ਕੇ ਤ੍ਰਿਸ਼ੂਲੀ ਨਦੀ ਵਿੱਚ ਜਾ ਡਿੱਗੀ।ਨੇਪਾਲ ਦੇ ਬਾਗਮਤੀ ਸੂਬੇ ਵਿੱਚ ਬੁੱਧਵਾਰ ਨੂੰ ਇੱਕ ਯਾਤਰੀ ਬੱਸ ਮੁੱਖ ਹਾਈਵੇਅ ਤੋਂ ਫਿਸਲ ਕੇ ਇੱਕ ਸੁੱਜੀ ਨਦੀ ਵਿੱਚ ਡਿੱਗ ਗਈ, ਜਿਸ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 15 ਹੋਰ ਜ਼ਖ਼ਮੀ ਹੋ ਗਏ।

ਮੀਡਿਆ ਰਿਪੋਰਟਾਂ ਨੇ ਦੱਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਾਠਮੰਡੂ ਤੋਂ ਸੁੰਦਰ ਸ਼ਹਿਰ ਪੋਖਰਾ ਜਾ ਰਹੀ ਬੱਸ ਬੇਕਾਬੂ ਹੋ ਕੇ ਸੂਬੇ ਦੇ ਧਾਡਿੰਗ ਜ਼ਿਲ੍ਹੇ ਦੇ ਚਾਲੀਸੇ ਵਿਖੇ ਤ੍ਰਿਸ਼ੂਲੀ ਨਦੀ ਵਿੱਚ ਜਾ ਡਿੱਗੀ। ਜ਼ਿਲ੍ਹਾ ਪੁਲਿਸ ਦਫ਼ਤਰ, ਧਾਡਿੰਗ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਸੰਤੁਲਾਲ ਪ੍ਰਸਾਦ ਜੈਸਵਰ ਨੇ ਕਿਹਾ, “ਹਾਦਸੇ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਹੋਰ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਬਚਾਅ ਕਾਰਜ ਜਾਰੀ ਹੈ ” । ਇਕ ਅਧਿਕਾਰਿਤ ਰਿਪੋਰਟ ਵਿੱਚ ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਸ ਅੰਸ਼ਕ ਤੌਰ ‘ਤੇ ਤ੍ਰਿਸ਼ੂਲੀ ਨਦੀ ‘ਚ ਡੁੱਬ ਗਈ ਪਰ ਬਚਾਅ ਕਰਮਚਾਰੀ ਮਲਬੇ ‘ਚੋਂ ਕਈ ਯਾਤਰੀਆਂ ਨੂੰ ਜ਼ਿੰਦਾ ਬਾਹਰ ਕੱਢਣ ‘ਚ ਕਾਮਯਾਬ ਰਹੇ।ਮੌਨਸੂਨ ਸੀਜ਼ਨ ਦੌਰਾਨ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀ ਦਾ ਪਾਣੀ ਵੱਧ ਗਿਆ ਸੀ। ਨੇਪਾਲ ਵਿੱਚ ਹਾਈਵੇ ਹਾਦਸਿਆਂ ਵਿੱਚ ਜਿਆਦਾਤਰ ਮਾੜੇ ਵਾਹਨਾਂ ਅਤੇ ਸੜਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਇਹ ਹਾਦਸੇ ਜਿਆਦਾਤਰ ਪਹਾੜਾਂ ਨਾਲ ਢੱਕੇ ਹੋਏ ਰਸਤਿਆ ਤੇ ਹੁੰਦੇ ਹਨ।ਧਾਡਿੰਗ ਦੇ ਐਸਪੀ ਗੌਤਮ ਮਿਸ਼ਰਾ ਨੇ ਮੀਡਿਆ ਨੂੰ ਫ਼ੋਨ ‘ਤੇ ਦੱਸਿਆ ਕਿ ” ਗਜੂਰੀ ਗ੍ਰਾਮੀਣ ਨਗਰਪਾਲਿਕਾ ਖੇਤਰ ਵਿੱਚ ਦੇਰ ਸਵੇਰ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। 8 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਦੋਂ ਕਿ 19 ਜ਼ਖਮੀ ਹਨ। ਹੋਰ ਬਚੇ ਲੋਕਾਂ ਲਈ ਖੋਜ ਮੁਹਿੰਮ ਚੱਲ ਰਹੀ ਹੈ ”। ਮਰਨ ਵਾਲਿਆਂ ਵਿੱਚ ਦੋ ਔਰਤਾਂ ਅਤੇ ਛੇ ਪੁਰਸ਼ ਸ਼ਾਮਲ ਹਨ। ਇਸ ਹਾਦਸੇ ਤੇ ਕਈ ਨੇਤਾਵਾਂ ਨੇ ਅਪਣੀ ਪ੍ਰਤੀਕਿਰਆ ਦਿੱਤੀ ਹੈ ਅਤੇ ਹਾਦਸੇ ਵਿੱਚ ਮਾਰੇ ਗਏ ਲੋਕਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।