ED ਨੇ 100 ਕਰੋੜ ਰੁਪਏ ਦੇ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਅਦਾਕਾਰ ਪ੍ਰਕਾਸ਼ ਰਾਜ ਨੂੰ ਕੀਤਾ ਸੰਮਨ

ਉਹ ਇਸ ਕੰਪਨੀ ਦੇ ਇਸ਼ਤਿਹਾਰ ਦਾ ਚਿਹਰਾ ਰਹੇ ਹਨ। ਜਿਵੇਂ ਹੀ ਪ੍ਰਣਵ ਜਵੈਲਰਜ਼ ਦੀਆਂ ਕਾਰਵਾਈਆਂ ਦਾ ਖੁਲਾਸਾ ਹੋਇਆ ਤਾਂ ਉਨ੍ਹਾਂ ਨੇ ਚੁੱਪ ਧਾਰ ਲਈ ਸੀ । ਸੂਤਰਾਂ ਮੁਤਾਬਕ ਅਜਿਹੇ 'ਚ ਉਹ ਵੀ ਹੁਣ ਜਾਂਚ ਏਜੰਸੀ ਦੇ ਰਡਾਰ 'ਤੇ ਹਨ।

Share:

ਅਦਾਕਾਰ ਪ੍ਰਕਾਸ਼ ਰਾਜ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਪ੍ਰਣਵ ਜਵੈਲਰਜ਼ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਹੈ। ਪੋਂਜੀ ਸਕੀਮ ਘਪਲੇ ਦੇ ਮਾਮਲੇ 'ਚ ਈਡੀ ਨੇ ਤਮਿਲਨਾਡੂ ਦੇ ਤ੍ਰਿਚੀ ਦੇ ਮਸ਼ਹੂਰ ਪ੍ਰਣਵ ਜਵੈਲਰਜ਼ 'ਤੇ ਛਾਪਾ ਮਾਰਿਆ ਸੀ। ਮਸ਼ਹੂਰ ਅਦਾਕਾਰ ਪ੍ਰਕਾਸ਼ ਰਾਜ ਪ੍ਰਣਵ ਜਵੈਲਰਜ਼ ਦਾ ਇਸ਼ਤਿਹਾਰ ਕਰਦੇ ਹਨ। ਛਾਪੇਮਾਰੀ ਤੋਂ ਬਾਅਦ ਹੁਣ ਜਾਂਚ ਏਜੰਸੀ ਨੇ ਪ੍ਰਕਾਸ਼ ਰਾਜ ਨੂੰ ਨੋਟਿਸ ਭੇਜਿਆ ਹੈ।

ਕਈ ਅਹਿਮ ਦਸਤਾਵੇਜ਼ ਮਿਲੇ ਸਨ

ਈਡੀ ਦੇ ਸੂਤਰਾਂ ਅਨੁਸਾਰ ਤਾਮਿਲਨਾਡੂ ਦੇ ਤ੍ਰਿਚੀ ਦੇ ਮਸ਼ਹੂਰ ਪ੍ਰਣਵ ਜਵੈਲਰਜ਼ 'ਤੇ ਪੀਐੱਮਐੱਲਏ ਤਹਿਤ ਤਲਾਸ਼ੀ ਮੁਹਿੰਮ ਦੌਰਾਨ ਕਈ ਅਜਿਹੇ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ 'ਚ ਕਰੀਬ 23 ਲੱਖ 70 ਹਜ਼ਾਰ ਰੁਪਏ ਦੇ ਸ਼ੱਕੀ ਲੈਣ-ਦੇਣ ਦੀ ਜਾਣਕਾਰੀ ਮਿਲੀ ਹੈ। ਇੰਨਾ ਹੀ ਨਹੀਂ, ਈਡੀ ਨੇ ਤਲਾਸ਼ੀ ਦੌਰਾਨ 11 ਕਿਲੋ 60 ਗ੍ਰਾਮ ਸੋਨੇ ਦੇ ਗਹਿਣੇ ਵੀ ਜ਼ਬਤ ਕੀਤੇ ਸਨ।

ਗੋਲਡ ਸਕੀਮ ਰਾਹੀਂ ਕੀਤਾ ਪੈਸਾ ਇਕੱਠਾ 

ਜਾਂਚ ਏਜੰਸੀ ਵੱਲੋਂ ਕਿਹਾ ਗਿਆ ਕਿ ਪ੍ਰਣਵ ਜਵੈਲਰਜ਼ ਦੇ ਲੋਕਾਂ ਨੇ ਗੋਲਡ ਸਕੀਮ ਰਾਹੀਂ ਲੋਕਾਂ ਤੋਂ ਇਕੱਠੇ ਕੀਤੇ 100 ਕਰੋੜ ਰੁਪਏ ਕਈ ਸ਼ੈੱਲ ਕੰਪਨੀਆਂ ਰਾਹੀਂ ਨਿਵੇਸ਼ ਕੀਤੇ ਸਨ। ਈਡੀ ਮੁਤਾਬਕ, ਜਾਂਚ ਦੌਰਾਨ ਪਤਾ ਲੱਗਾ ਕਿ ਪ੍ਰਣਵ ਜਵੈਲਰਜ਼ ਅਤੇ ਇਸ ਨਾਲ ਜੁੜੇ ਲੋਕਾਂ ਨੇ ਧੋਖੇ ਨਾਲ ਹਾਸਲ ਕੀਤੀ ਰਕਮ ਨੂੰ ਕਿਸੇ ਹੋਰ ਸ਼ੈੱਲ ਕੰਪਨੀ ਨੂੰ ਮੋੜ ਦਿੱਤਾ ਸੀ। ਕਾਬਿਲੇ ਜਿਕਰ ਹੈ ਕਿ ਮਸ਼ਹੂਰ ਅਭਿਨੇਤਾ ਪ੍ਰਕਾਸ਼ ਰਾਜ, ਚੰਦਰਯਾਨ 3 'ਤੇ ਆਪਣੀ ਇਤਰਾਜ਼ਯੋਗ ਟਿੱਪਣੀਆਂ ਅਤੇ ਪਹਿਲਾਂ ਦਿੱਤੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਰਹੇ ਸਨ। ਉਹ ਪ੍ਰਣਬ ਜਵੈਲਰਜ਼ ਦੇ ਬ੍ਰਾਂਡ ਅੰਬੈਸਡਰ ਸਨ। ਉਹ ਇਸ ਕੰਪਨੀ ਦੇ ਇਸ਼ਤਿਹਾਰ ਦਾ ਚਿਹਰਾ ਰਹੇ ਹਨ। ਜਿਵੇਂ ਹੀ ਪ੍ਰਣਵ ਜਵੈਲਰਜ਼ ਦੀਆਂ ਕਾਰਵਾਈਆਂ ਦਾ ਖੁਲਾਸਾ ਹੋਇਆ ਤਾਂ ਉਨ੍ਹਾਂ ਨੇ ਚੁੱਪ ਧਾਰ ਲਈ ਸੀ । ਸੂਤਰਾਂ ਮੁਤਾਬਕ ਅਜਿਹੇ 'ਚ ਉਹ ਵੀ ਹੁਣ ਜਾਂਚ ਏਜੰਸੀ ਦੇ ਰਡਾਰ 'ਤੇ ਹਨ।

ਇਹ ਵੀ ਪੜ੍ਹੋ