ED Raid : ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ 'ਚ ਕਈ ਥਾਵਾਂ 'ਤੇ ਛਾਪੇ, ਕਰੋੜਾਂ ਰੁਪਏ ਦੇ ਘਪਲੇ ਦਾ ਮਾਮਲਾ 

ED ਨੇ ਡੇਢ ਦਰਜਨ ਤੋਂ ਵੱਧ ਟਿਕਾਣਿਆਂ ਉਪਰ ਸਰਚ ਆਪ੍ਰੇਸ਼ਨ ਚਲਾਇਆ ਹੋਇਆ ਹੈ। ਇਸ ਘਪਲੇ ਨਾਲ ਕਈ ਨਾਮੀ ਕਾਰੋਬਾਰੀਆਂ ਦੇ ਨਾਂਅ ਜੁੜੇ ਹੋਣ ਦੀ ਚਰਚਾ ਹੈ। ਇਸਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸਦਾ ਸਬੰਧ ਤਿੰਨ ਸੂਬਿਆਂ ਨਾਲ ਦੱਸਿਆ ਜਾ ਰਿਹਾ ਹੈ। 

Share:

ਹਾਈਲਾਈਟਸ

  • ਜਾਂਚ ਏਜੰਸੀ ਈਡੀ ਡੇਢ ਦਰਜਨ ਟਿਕਾਣਿਆਂ ‘ਤੇ ਤਲਾਸ਼ੀ ਲੈ ਰਹੀ ਹੈ
  • ਹਰਿਆਣਾ ਦੀਆਂ ਕਈ ਰੀਅਲ ਅਸਟੇਟ ਕੰਪਨੀਆਂ ਅਤੇ ਅਧਿਕਾਰੀ ਰਡਾਰ ‘ਤੇ ਹਨ।

ED Raid news: ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲੇ ਵਿੱਚ ਈਡੀ (ED) ਨੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ ਹੈ। ਡੇਢ ਦਰਜਨ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ ਗਈ ਹੈ। ਸੂਚਨਾ ਹੈ ਕਿ ਇਹ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਵਿਭਾਗ ਨਾਲ ਸਬੰਧਤ ਭ੍ਰਿਸ਼ਟਾਚਾਰ ਦਾ ਮਾਮਲਾ ਹੈ, ਜਿਸ ਵਿੱਚ ਈਡੀ ਕਾਰਵਾਈ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਏਜੰਸੀ ਈਡੀ ਡੇਢ ਦਰਜਨ ਟਿਕਾਣਿਆਂ ‘ਤੇ ਤਲਾਸ਼ੀ ਲੈ ਰਹੀ ਹੈ। ਇਸ ਤਹਿਤ ਚੰਡੀਗੜ੍ਹ, ਪੰਚਕੂਲਾ, ਮੋਹਾਲੀ ਅਤੇ ਹਰਿਆਣਾ ਦੇ ਹੋਰ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਹੈ।

ਫਰਜ਼ੀ ਰਿਫੰਡ ਲੈਣ ਦਾ ਮਾਮਲਾ 

ਇਹ ਕਰੋੜਾਂ ਰੁਪਏ ਦੇ ਫਰਜ਼ੀ ਰਿਫੰਡ ਲੈਣ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਇਹ ਧੋਖਾਧੜੀ 2015 ਤੋਂ 2019 ਦਰਮਿਆਨ ਹੋਈ ਸੀ। ਇਸ ਮਾਮਲੇ ‘ਚ ਹਰਿਆਣਾ ਦੀਆਂ ਕਈ ਰੀਅਲ ਅਸਟੇਟ ਕੰਪਨੀਆਂ ਅਤੇ ਅਧਿਕਾਰੀ ਰਡਾਰ ‘ਤੇ ਹਨ। ਹਰਿਆਣਾ ਦੇ ਪੰਚਕੂਲਾ ਵਿੱਚ ਸੈਕਟਰ-20 ਸਨਸਿਟੀ ਪਰਿਕਰਮਾ ਵਿੱਚ ਪ੍ਰਾਪਰਟੀ ਡੀਲਰ ਅਰੁਣ ਗਰਗ ਦੀ ਪਤਨੀ ਫਲੈਟ-1201 ਮਨੋਜ ਸਿੰਗਲਾ ਅਤੇ ਫਲੈਟ-1601 ਰਾਣੀ ਦੇਵੀ ਗਰਗ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸਵੇਰੇ 8 ਵਜੇ ਤੋਂ ਈਡੀ ਦੀਆਂ ਟੀਮਾਂ ਵੱਲੋਂ ਦੋ ਪ੍ਰਾਪਰਟੀ ਡੀਲਰਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਹਿਮਾਚਲ ਦੇ ਸੋਲਨ ਅਤੇ ਬੱਦੀ ਟਿਕਾਣਿਆਂ ‘ਤੇ ਵੀ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਕਈ ਸਰਕਾਰੀ ਅਧਿਕਾਰੀਆਂ ਅਤੇ ਕੁਝ ਸੇਵਾਮੁਕਤ ਅਧਿਕਾਰੀਆਂ ਸਮੇਤ ਨਿੱਜੀ ਮੁਲਜ਼ਮਾਂ ਦੇ ਟਿਕਾਣਿਆਂ ‘ਤੇ ਈਡੀ ਦੀ ਕਾਰਵਾਈ ਜਾਰੀ ਹੈ।

ਕਈ ਕਾਰੋਬਾਰੀ ਰਡਾਰ 'ਤੇ ਹਨ 

ਜਾਂਚ ਏਜੰਸੀ ਦੇ ਸੂਤਰ ਮੁਤਾਬਕ ਹੁਣ ਕਈ ਰੀਅਲ ਅਸਟੇਟ ਕਾਰੋਬਾਰੀ ਜਾਂਚ ਏਜੰਸੀ ਈਡੀ ਦੇ ਰਡਾਰ ‘ਚ ਆ ਗਏ ਹਨ। ਇਹਨਾਂ ਵਿੱਚ. ਸੁਨੀਲ ਕੁਮਾਰ ਗਰਗ, ਮਨੋਜ ਪਾਲ ਸਿੰਗਲਾ, ਕੰਪਨੀ ਸਰਟੇਨ ਫਿਊਜ਼ਰ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ, ਫੈਬੂਲਸ ਫਿਊਚਰ ਪ੍ਰਾਈਵੇਟ ਲਿਮਟਿਡ, ਯੂਨੀਸਿਟੀ ਕੰਸਟਰਕਸ਼ਨ ਅਤੇ ਕੁਝ ਹੋਰ ਅਣਪਛਾਤੇ ਸਰਕਾਰੀ ਅਤੇ ਪ੍ਰਾਈਵੇਟ ਮੁਲਜ਼ਮ ਸ਼ਾਮਿਲ ਹਨ। ਈਡੀ ਦੀ ਕਾਰਵਾਈ ਮਗਰੋਂ ਇਸ ਨਾਲ ਜੁੜੇ ਕਈ ਲੋਕ ਫਰਾਰ ਵੀ ਦੱਸੇ ਜਾ ਰਹੇ ਹਨ। 

ਇਹ ਵੀ ਪੜ੍ਹੋ