ਸ਼ਰਾਬ ਘੁਟਾਲੇ 'ਚ ED ਨੇ ਮੁੜ ਕੇਜਰੀਵਾਲ ਨੂੰ ਸੱਦਿਆ

ਦਿੱਲੀ ਦੇ ਸੀਐਮ ਨੂੰ ਦੂਜੀ ਵਾਰ ਸੰਮਨ ਭੇਜਿਆ ਗਿਆ। ਹਾਲੇ ਤੱਕ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਇੱਕ ਵਾਰ ਵੀ ਈਡੀ ਸਾਮਣੇ ਪੇਸ਼ ਨਹੀਂ ਹੋਏ। 

Share:

ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਇਕ ਵਾਰ ਮੁੜ ਸੰਮਨ ਭੇਜਿਆ ਹੈ। ਜਾਂਚ ਏਜੰਸੀ ਨੇ ਅਰਵਿੰਦ ਕੇਜਰੀਵਾਲ ਨੂੰ 21 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਦਾ ਇਹ ਦੂਜਾ ਸੰਮਨ ਹੈ। ਈਡੀ ਨੇ ਸੰਮਨ ਜਾਰੀ ਕਰ ਕੇ ਕੇਜਰੀਵਾਲ ਨੂੰ 21 ਦਸੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਦੱਸ ਦੇਈਏ ਕਿ ਇਸਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਦੋ ਨਵੰਬਰ ਨੂੰ ਈਡੀ ਨੇ ਸ਼ਰਾਬ ਘੁਟਾਲੇ ਨਾਲ ਜੁੜੇ ਮਾਮਲੇ 'ਚ ਪੁੱਛਗਿੱਛ ਲਈ ਬੁਲਾਇਆ ਸੀ। ਹਾਲਾਂਕਿ, ਉਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਜਾਂਚ ਏਜੰਸੀ ਅੱਗੇ ਪੇਸ਼ ਨਹੀਂ ਹੋਏ ਸਨ।

ਵਿਪਸ਼ਯਨਾ 'ਤੇ ਰਹਿਣਗੇ ਕੇਜਰੀਵਾਲ

ਖ਼ਾਸ ਗੱਲ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 20 ਦਸੰਬਰ ਤੋਂ 30 ਦਸੰਬਰ ਤੱਕ ਵਿਪਸ਼ਯਨਾ ਮੈਡੀਟੇਸ਼ਨ 'ਤੇ ਰਹਿਣਗੇ। ਇਸ ਲਈ ਉਹ 19 ਦਸੰਬਰ ਨੂੰ ਰਵਾਨਾ ਹੋਣਗੇ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਵਿਪਸ਼ਯਨਾ ਦਾ ਅਭਿਆਸ ਕਿੱਥੇ ਕਰਨਗੇ? ਆਪ ਨੇ ਉਨ੍ਹਾਂ ਦੇ ਸਥਾਨ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਸੀਐੱਮ ਕੇਜਰੀਵਾਲ ਪਿਛਲੇ ਸਾਲ ਵੀ ਵਿਪਸ਼ਯਨਾ 'ਤੇ ਗਏ ਸਨ। 

ਇਹ ਵੀ ਪੜ੍ਹੋ