Big Action: EaseMyTrip ਨੇ ਮਾਲਦੀਵ ਲਈ ਸਾਰੀਆਂ ਉਡਾਣਾਂ ਦੀ ਬੁਕਿੰਗ ਕੀਤੀ ਮੁਅੱਤਲ

EaseMyTrip ਨੇ ਮਾਲਦੀਵ ਦੀ ਬਾਈਕਾਟ ਮੁਹਿੰਮ ਦੇ ਵਿਚਕਾਰ ਮਹੱਤਵਪੂਰਨ ਕਦਮ ਪੁਟਿਆ ਹੈ। ਭਾਰਤੀਆਂ ਦੇ ਨਾਲ-ਨਾਲ ਹੁਣ ਪ੍ਰਮੁੱਖ ਟ੍ਰੈਵਲ ਕੰਪਨੀ ਨੇ ਵੀ ਮਾਲਦੀਵ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।

Share:

Big Action: EaseMyTrip ਨੇ ਮਾਲਦੀਵ ਦੀ ਬਾਈਕਾਟ ਮੁਹਿੰਮ ਦੇ ਵਿਚਕਾਰ ਮਹੱਤਵਪੂਰਨ ਕਦਮ ਪੁਟਿਆ ਹੈ। ਭਾਰਤੀਆਂ ਦੇ ਨਾਲ-ਨਾਲ ਹੁਣ ਪ੍ਰਮੁੱਖ ਟ੍ਰੈਵਲ ਕੰਪਨੀ ਨੇ ਵੀ ਮਾਲਦੀਵ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਦਰਅਸਲ EaseMyTrip ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਿਸ਼ਾਂਤ ਪਿੱਟੀ ਨੇ ਮਾਲਦੀਵ ਦੇ ਮੰਤਰੀਆਂ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕੀਤੀਆਂ ਅਪਮਾਨਜਨਕ ਟਿੱਪਣੀਆਂ ਤੋਂ ਬਾਅਦ ਮਾਲਦੀਵ ਲਈ ਸਾਰੀਆਂ ਉਡਾਣਾਂ ਦੀ ਬੁਕਿੰਗ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਮਾਲਦੀਵ ਦੇ ਮੰਤਰੀਆਂ ਵਲੋਂ ਇਤਰਾਜ਼ਯੋਗ ਟਿੱਪਣੀਆਂ ਦਾ ਖਮਿਆਜ਼ਾ ਹੁਣ ਉਨ੍ਹਾਂ ਦਾ ਦੇਸ਼ ਖੁਦ ਭੁਗਤ ਰਿਹਾ ਹੈ। 

ਵਿਵਾਦ ਦੇ ਵਿਚਕਾਰ ਸੋਸ਼ਲ ਮੀਡੀਆ 'ਤੇ #'ਬਾਇਕਾਟ ਮਾਲਦੀਵਜ਼' ਨੇ ਜ਼ੋਰ ਫੜਿਆ

ਨਿਸ਼ਾਂਤ ਪਿੱਟੀ ਨੇ ਸੋਸ਼ਲ ਮੀਡੀਆ 'ਤੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਨਾਲ ਏਕਤਾ ਵਿੱਚ EaseMyTrip ਨੇ ਮਾਲਦੀਵ ਦੀਆਂ ਸਾਰੀਆਂ ਉਡਾਣਾਂ ਦੀ ਬੁਕਿੰਗ ਨੂੰ ਮੁਅੱਤਲ ਕਰ ਦਿੱਤਾ ਹੈ। ਆਨਲਾਈਨ ਯਾਤਰਾ ਸੇਵਾ ਪ੍ਰਦਾਤਾ EaseMyTrip ਨੇ 'ਚਲੋ ਲਕਸ਼ਦੀਪ' ਮੁਹਿੰਮ ਸ਼ੁਰੂ ਕੀਤੀ ਹੈ। ਦੱਸ ਦੇਈਏ ਕਿ ਭਾਰਤ ਅਤੇ ਮਾਲਦੀਵ ਵਿਚਾਲੇ ਵਧਦੇ ਵਿਵਾਦ ਦੇ ਵਿਚਕਾਰ ਸੋਸ਼ਲ ਮੀਡੀਆ 'ਤੇ #'ਬਾਇਕਾਟ ਮਾਲਦੀਵਜ਼' ਨੇ ਜ਼ੋਰ ਫੜ ਲਿਆ ਹੈ। ਇਸ ਤੋਂ ਬਾਅਦ ਭਾਰਤੀ ਸੈਲਾਨੀਆਂ ਨੇ ਵੀ ਮਾਲਦੀਵ 'ਚ ਆਪਣੀਆਂ ਨਿਰਧਾਰਤ ਛੁੱਟੀਆਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ। 

 

ਇਹ ਵੀ ਪੜ੍ਹੋ