ਭੂਚਾਲ ਦੇ ਝਟਕਿਆਂ ਨਾਲ ਦਹਿਸ਼ਤ, ਘਰਾਂ ਚੋਂ ਬਾਹਰ ਭੱਜੇ ਲੋਕ

ਪੂਰੇ ਸੂਬੇ ’ਚ ਹਫ਼ੜਾ ਦਫ਼ੜੀ ਮਚ ਗਈ। ਭੂਚਾਲ ਦੇ ਝਟਕੇ ਅਸਾਮ ਅਤੇ ਕਈ ਉੱਤਰ-ਪੂਰਬੀ ਸੂਬਿਆਂ ’ਚ ਵੀ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ।

Courtesy: file photo

Share:

ਮਨੀਪੁਰ ਦੇ ਇੰਫਾਲ ’ਚ 5.6 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਪੂਰੇ ਸੂਬੇ ’ਚ ਹਫ਼ੜਾ ਦਫ਼ੜੀ ਮਚ ਗਈ। ਭੂਚਾਲ ਦੇ ਝਟਕੇ ਅਸਾਮ ਅਤੇ ਕਈ ਉੱਤਰ-ਪੂਰਬੀ ਸੂਬਿਆਂ ’ਚ ਵੀ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਯੂਨਾਈਟਿਡ ਸਟੇਟਸ ਜਿਓਲੌਜੀਕਲ ਸਰਵੇ ਨੇ ਕਿਹਾ ਕਿ ਭੂਚਾਲ ਮਨੀਪੁਰ ਦੇ ਇੰਫਾਲ ਨੇੜੇ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇਹ ਮਨੀਪੁਰ ਦੇ ਚੋਂਗਦਾਨ ਤੋਂ 29 ਕਿਲੋਮੀਟਰ ਦੂਰ ਸਥਿਤ ਸੀ।

ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ 

ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਅਤੇ ਮਿਆਂਮਾਰ ’ਚ 5.6 ਤੀਬਰਤਾ ਦਾ ਭੂਚਾਲ ਆਇਆ ਹੈ। ਮਨੀਪੁਰ ਅਤੇ ਗੁਆਂਢੀ ਦੇਸ਼ ਦੇ ਕਈ ਇਲਾਕਿਆਂ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਵਸਨੀਕਾਂ ’ਚ ਕੁਝ ਸਮੇਂ ਲਈ ਦਹਿਸ਼ਤ ਫ਼ੈਲ ਗਈ। ਹਾਲਾਂਕਿ, ਕਿਸੇ ਦੇ ਜ਼ਖ਼ਮੀ ਹੋਣ ਜਾਂ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਜਰਮਨ ਰਿਸਰਚ ਸੈਂਟਰ ਫ਼ਾਰ ਜੀਓਸਾਇੰਸਿਜ਼ (GFZ) ਨੇ ਰਿਪੋਰਟ ਦਿੱਤੀ ਕਿ ਬੁੱਧਵਾਰ ਨੂੰ ਮਿਆਂਮਾਰ-ਭਾਰਤ ਸਰਹੱਦੀ ਖੇਤਰ ’ਚ 5.8 ਤੀਬਰਤਾ ਦਾ ਭੂਚਾਲ ਆਇਆ। GFZ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ 10 ਕਿਲੋਮੀਟਰ (6.21 ਮੀਲ) ਦੀ ਡੂੰਘਾਈ 'ਤੇ ਸੀ।

ਇਹ ਵੀ ਪੜ੍ਹੋ