ਅੱਧੀ ਰਾਤ ਨੂੰ ਭੂਚਾਲ ਦੇ ਝਟਕਿਆਂ ਨਾਲ ਪੰਜਾਬ ਸਮੇਤ ਕਈ ਸੂਬਿਆਂ ‘ਚ ਭਾਜੜਾਂ 

ਅੱਧੀ ਰਾਤ ਨੂੰ ਭੂਚਾਲ ਦੇ ਝਟਕਿਆਂ ਨਾਲ ਪੰਜਾਬ ਸਮੇਤ ਕਈ ਸੂਬਿਆਂ ‘ਚ ਲੋਕਾਂ ਨੂੰ ਭਾਜੜਾਂ ਪਈਆਂ। 6.4 ਤੀਬਰਤਾ ਨਾਲ ਆਏ ਇਸ ਭੂਚਾਲ ਦਾ ਕੇਂਦਰ ਨੇਪਾਲ ਦੱਸਿਆ ਜਾ ਰਿਹਾ ਹੈ। ਇਸਦੇ ਝਟਕਿਆਂ ਨੇ ਪੰਜਾਬ ਸਮੇਤ ਕਈ ਸੂਬਿਆਂ ਅੰਦਰ ਰਾਤ ਨੂੰ ਲੋਕ ਘਰਾਂ ਚੋਂ ਬਾਹਰ ਕੱਢੇ। ਤੇਜ਼ ਝਟਕੇ ਮਹਿਸੂਸ ਕੀਤੇ ਗਏ।ਨੇਪਾਲ ‘ਚ ਸ਼ੁੱਕਰਵਾਰ ਰਾਤ 11:32 ਵਜੇ 6.4 ਤੀਬਰਤਾ […]

Share:

ਅੱਧੀ ਰਾਤ ਨੂੰ ਭੂਚਾਲ ਦੇ ਝਟਕਿਆਂ ਨਾਲ ਪੰਜਾਬ ਸਮੇਤ ਕਈ ਸੂਬਿਆਂ ‘ਚ ਲੋਕਾਂ ਨੂੰ ਭਾਜੜਾਂ ਪਈਆਂ। 6.4 ਤੀਬਰਤਾ ਨਾਲ ਆਏ ਇਸ ਭੂਚਾਲ ਦਾ ਕੇਂਦਰ ਨੇਪਾਲ ਦੱਸਿਆ ਜਾ ਰਿਹਾ ਹੈ। ਇਸਦੇ ਝਟਕਿਆਂ ਨੇ ਪੰਜਾਬ ਸਮੇਤ ਕਈ ਸੂਬਿਆਂ ਅੰਦਰ ਰਾਤ ਨੂੰ ਲੋਕ ਘਰਾਂ ਚੋਂ ਬਾਹਰ ਕੱਢੇ। ਤੇਜ਼ ਝਟਕੇ ਮਹਿਸੂਸ ਕੀਤੇ ਗਏ।ਨੇਪਾਲ ‘ਚ ਸ਼ੁੱਕਰਵਾਰ ਰਾਤ 11:32 ਵਜੇ 6.4 ਤੀਬਰਤਾ ਦਾ ਭੂਚਾਲ ਆਇਆ। ਇਸਦੇ ਝਟਕੇ ਪੰਜਾਬ ਤੋਂ ਇਲਾਵਾ ਦਿੱਲੀ, ਨੋਇਡਾ, ਗਾਜ਼ੀਆਬਾਦ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਪਟਨਾ ਵਿੱਚ ਵੀ ਮਹਿਸੂਸ ਕੀਤੇ ਗਏ। ਇਸਦਾ ਕੇਂਦਰ ਨੇਪਾਲ ‘ਚ ਕਾਠਮੰਡੂ ਤੋਂ 331 ਕਿਲੋਮੀਟਰ ਉੱਤਰ-ਪੱਛਮ ਵਿੱਚ 10 ਕਿਲੋਮੀਟਰ ਭੂਮੀਗਤ ਦੱਸਿਆ ਜਾ ਰਿਹਾ ਹੈ। ਹਾਲੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ। ਪ੍ਰੰਤੂ, ਇਹਨਾਂ ਝਟਕਿਆਂ ਦੇ ਨਾਲ ਲੋਕਾਂ ਨੂੰ ਭਾਜੜਾਂ ਜ਼ਰੂਰ ਪਈਆਂ। ਜਿੱਥੇ ਜਿੱਥੇ ਝਟਕੇ ਮਹਿਸੂਸ ਕੀਤੇ ਗਏ ਉੱਥੇ ਲੋਕ ਆਪਣੇ ਘਰਾਂ ਤੋਂ ਬਾਹਰ ਆਏ। 

2015 ‘ਚ ਮਚਾਈ ਸੀ ਤਬਾਹੀ 


ਨੇਪਾਲ ‘ਚ 2015 ਵਿੱਚ 7.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ ਕਰੀਬ 9000 ਲੋਕਾਂ ਦੀ ਮੌਤ ਹੋ ਗਈ ਸੀ। ਇਸ ‘ਚ ਕਰੀਬ 5 ਲੱਖ ਘਰਾਂ ਦਾ ਨੁਕਸਾਨ ਹੋਇਆ ਸੀ। ਅੱਜ ਅੱਧੀ ਰਾਤ ਨੂੰ ਭੂਚਾਲ ਦੇ ਇਹਨਾਂ ਝਟਕਿਆਂ ਅਤੇ ਇਸਦੇ ਕੇਂਦਰ ਨੇਪਾਲ ਦੀ ਖ਼ਬਰ ਨੇ ਮੁੜ ਇਸ ਤਬਾਹੀ ਦੀ ਯਾਦ ਦਿਵਾਈ। ਪਿਛਲੇ ਮਹੀਨੇ ਦਿੱਲੀ-ਐੱਨਸੀਆਰ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.1 ਮਾਪੀ ਗਈ ਸੀ।