ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਦਿੱਲੀ-ਐਨਸੀਆਰ 

ਭੂਚਾਲ ਦੇ ਝਟਕਿਆਂ ਨਾਲ ਦਿੱਲੀ-ਐਨਸੀਆਰ ਹਿੱਲੇ। ਇਸ ਵਾਰ ਫਿਰ ਭੂਚਾਲ ਦਾ ਕੇਂਦਰ ਨੇਪਾਲ ਸੀ। ਇਸਦੀ ਤੀਬਰਤਾ ਦਾ ਅਨੁਮਾਨ 5.6 ਸੀ। ਜਿਸ ਕਰਕੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੋਮਵਾਰ ਸ਼ਾਮ 4.16 ਵਜੇ ਦਿੱਲੀ-ਐਨਸੀਆਰ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਨੇਪਾਲ ਸੀ। ਇਸਦੀ […]

Share:

ਭੂਚਾਲ ਦੇ ਝਟਕਿਆਂ ਨਾਲ ਦਿੱਲੀ-ਐਨਸੀਆਰ ਹਿੱਲੇ। ਇਸ ਵਾਰ ਫਿਰ ਭੂਚਾਲ ਦਾ ਕੇਂਦਰ ਨੇਪਾਲ ਸੀ। ਇਸਦੀ ਤੀਬਰਤਾ ਦਾ ਅਨੁਮਾਨ 5.6 ਸੀ। ਜਿਸ ਕਰਕੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੋਮਵਾਰ ਸ਼ਾਮ 4.16 ਵਜੇ ਦਿੱਲੀ-ਐਨਸੀਆਰ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਨੇਪਾਲ ਸੀ। ਇਸਦੀ ਤੀਬਰਤਾ ਦਾ ਅਨੁਮਾਨ 5.6 ਸੀ। ਇਸ ਕਾਰਨ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦਈਏ ਕਿ 2015 ਵਿੱਚ 7.8 ਤੀਬਰਤਾ ਦੇ ਭੂਚਾਲ ਨੇ ਨੇਪਾਲ ‘ਚ ਭਾਰੀ ਤਬਾਹੀ ਮਚਾਈ ਸੀ। ਇਸ ਨਾਲ ਕਰੀਬ 9 ਹਜ਼ਾਰ ਲੋਕ ਮਾਰੇ ਗਏ ਸਨ।  ਨੇਪਾਲ ਦਾ ਇਹ ਭੂਚਾਲ 20 ਵੱਡੇ ਪਰਮਾਣੂ ਬੰਬਾਂ ਜਿੰਨਾ ਸ਼ਕਤੀਸ਼ਾਲੀ ਸੀ।

2 ਦਿਨ ਪਹਿਲਾਂ ਵੀ ਆਇਆ ਸੀ ਭੂਚਾਲ 

4 ਨਵੰਬਰ ਦੀ ਰਾਤ 11:32 ਵਜੇ ਨੇਪਾਲ ‘ਚ 6.4 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ‘ਚ ਡੇਢ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਫਿਰ ਦਿੱਲੀ-ਐਨਸੀਆਰ ਤੋਂ ਇਲਾਵਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਹਾਲਾਂਕਿ, ਭਾਰਤ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।

ਕਿਉਂ ਆਉਂਦਾ ਭੂਚਾਲ ?

ਸਾਡੀ ਧਰਤੀ ਦੀ ਸਤ੍ਹਾ ਮੁੱਖ ਤੌਰ ‘ਤੇ 7 ਵੱਡੀਆਂ ਅਤੇ ਕਈ ਛੋਟੀਆਂ ਟੈਕਟੋਨਿਕ ਪਲੇਟਾਂ ਨਾਲ ਬਣੀ ਹੋਈ ਹੈ। ਇਹ ਪਲੇਟਾਂ ਲਗਾਤਾਰ ਤੈਰਦੀਆਂ ਰਹਿੰਦੀਆਂ ਹਨ ਅਤੇ ਕਈ ਵਾਰ ਇੱਕ ਦੂਜੇ ਨਾਲ ਟਕਰਾ ਜਾਂਦੀਆਂ ਹਨ। ਕਈ ਵਾਰ ਟਕਰਾਉਣ ਕਾਰਨ ਪਲੇਟਾਂ ਦੇ ਕੋਨੇ ਝੁਕ ਜਾਂਦੇ ਹਨ ਅਤੇ ਜਦੋਂ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ ਤਾਂ ਇਹ ਪਲੇਟਾਂ ਟੁੱਟਣ ਲੱਗਦੀਆਂ ਹਨ। ਅਜਿਹੀ ਸਥਿਤੀ ਵਿੱਚ ਹੇਠਾਂ ਤੋਂ ਨਿਕਲਣ ਵਾਲੀ ਊਰਜਾ ਇਸ ਗੜਬੜ ਤੋਂ ਬਾਅਦ ਬਾਹਰ ਨਿਕਲਣ ਦਾ ਰਸਤਾ ਲੱਭਦੀ ਹੈ। ਇਸ ਗੜਬੜੀ ਨਾਲ ਭੂਚਾਲ ਆਉਂਦਾ ਹੈ।