ਝੁੱਗੀ 'ਚ ਚੱਲ ਰਹੀ ਸੀ ਡਰੱਗ ਫੈਕਟਰੀ, 1.18 ਕਰੋੜ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ

ਥਾਈ ਨਾਗਰਿਕਤਾ ਵਾਲੀ ਔਰਤ ਦੇ ਸਾਮਾਨ 'ਚੋਂ ਵੱਡੀ ਮਾਤਰਾ 'ਚ ਕੋਕੀਨ ਬਰਾਮਦ ਕੀਤੀ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ 40 ਕਰੋੜ ਰੁਪਏ ਦੱਸੀ ਜਾ ਰਹੀ ਹੈ।

Share:

ਮੁੰਬਈ ਦੀ ਮਾਲਵਾਨੀ ਪੁਲਿਸ ਨੇ ਕਾਂਦੀਵਲੀ ਥਾਣਾ ਖੇਤਰ ਦੇ ਲਾਲਜੀਪਾੜਾ ਇਲਾਕੇ ਦੀ ਝੁੱਗੀ 'ਚ ਚੱਲ ਰਹੀ ਡਰੱਗ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕਰਕੇ ਕੁੱਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ 1.18 ਕਰੋੜ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।

ਥਾਈ ਔਰਤ ਗ੍ਰਿਫਤਾਰ 

ਇਸੇ ਕੜੀ ਵਿੱਚ ਮੁੰਬਈ ਹਵਾਈ ਅੱਡੇ ਤੋਂ ਥਾਈ ਨਾਗਰਿਕਤਾ ਵਾਲੀ 21 ਸਾਲਾ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੇ ਸਾਮਾਨ 'ਚੋਂ ਵੱਡੀ ਮਾਤਰਾ 'ਚ ਕੋਕੀਨ ਬਰਾਮਦ ਕੀਤੀ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ 40 ਕਰੋੜ ਰੁਪਏ ਦੱਸੀ ਜਾ ਰਹੀ ਹੈ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਮੁਤਾਬਕ ਔਰਤ ਦੇ ਖਿਲਾਫ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। 

 

ਸਿਤੰਬਰ ਵਿੱਚ ਵੀ ਫੜੀ ਗਈ ਸੀ ਵੱਡੀ ਖੇਪ

ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਸਿਤੰਬਰ ਮਹੀਨੇ ਵਿੱਚ ਸ਼ਹਿਰ 'ਚ ਨਸ਼ਿਆਂ ਖਿਲਾਫ ਇਕ ਵੱਡੀ ਮੁਹਿੰਮ ਤਹਿਤ ਦੋ ਸ਼ੱਕੀ ਡਰੱਗ ਡੀਲਰਾਂ ਨੂੰ ਗ੍ਰਿਫਤਾਰ ਕੀਤਾ ਸੀ। ਛਾਪੇਮਾਰੀ ਦੌਰਾਨ ਉਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਐੱਮਡੀ ਡਰੱਗਜ਼ ਬਰਾਮਦ ਹੋਏ ਸਨ। ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 4 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਸੀ।

ਇਹ ਵੀ ਪੜ੍ਹੋ

Tags :