DERA MUKHI - ਰਾਮ ਰਹੀਮ ਨੂੰ ਮੁੜ ਮਿਲੀ 50 ਦਿਨਾਂ ਦੀ ਪੈਰੋਲ, ਜਾਣੋ ਕਿਹੜੇ ਆਸ਼ਰਮ 'ਚ ਰਹਿਣ ਦੀ ਮਿਲੀ ਇਜ਼ਾਜਤ

ਸ਼ੁੱਕਰਵਾਰ ਦੀ ਸ਼ਾਮ ਜਾਂ ਸ਼ਨੀਵਾਰ ਸਵੇਰੇ DERA MUKHI ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਇਸਤੋਂ ਪਹਿਲਾਂ ਵੀ ਕਈ ਵਾਰ ਉਸਨੂੰ ਪੈਰੋਲ ਮਿਲ ਚੁੱਕੀ ਹੈ। ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੈ। 

Share:

ਹਾਈਲਾਈਟਸ

  • ਰਾਮ ਰਹੀਮ ਨੂੰ ਅਕਤੂਬਰ 2022 'ਚ ਫਿਰ 40 ਦਿਨਾਂ ਦੀ ਪੈਰੋਲ ਮਿਲੀ ਸੀ
  • ਪੈਰੋਲ ਦੇਣ ਨੂੰ  ਲੈ ਕੇ ਲਗਾਤਾਰ ਵਿਵਾਦ ਵੀ ਪੈਦਾ ਹੋ ਰਹੇ ਹਨ। 

 

DERA MUKHI RAM RAHIM NEWS: ਡੇਰਾ ਸੱਚਾ ਸੌਦਾ ਸਿਰਸਾ ਦੇ  ਗੁਰਮੀਤ ਰਾਮ ਰਹੀਮ ਨੂੰ ਮੁੜ 50 ਦਿਨਾਂ ਦੀ ਪੈਰੋਲ ਮਿਲ ਗਈ ਹੈ। ਪੈਰੋਲ ਦੀ ਮਿਆਦ ਦੌਰਾਨ ਉਹ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਜਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ DERA MUKHI ਰਾਮ ਰਹੀਮ ਅੱਜ ਸ਼ਾਮ ਜਾਂ ਕੱਲ੍ਹ ਸਵੇਰੇ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਦੱਸ ਦਈਏ ਕਿ ਕਿਸੇ ਵੀ ਦੋਸ਼ੀ ਕੈਦੀ ਲਈ 70 ਦਿਨਾਂ ਦੀ ਪੈਰੋਲ ਉਪਲਬਧ ਹੁੰਦੀ ਹੈ।

2022 'ਚ ਪਹਿਲੀ ਵਾਰ ਮਿਲੀ ਸੀ ਪੈਰੋਲ 

ਪੰਜਾਬ ਅਤੇ ਯੂਪੀ ਵਿਧਾਨ ਸਭਾ ਚੋਣਾਂ ਦੌਰਾਨ  DERA MUKHI  ਨੂੰ ਸਾਲ 2022 ਦੇ ਪਹਿਲੇ ਪੜਾਅ ਵਿੱਚ 7 ​​ਫਰਵਰੀ ਨੂੰ 21 ਦਿਨਾਂ ਲਈ ਫਰਲੋ ਮਿਲੀ ਸੀ। ਇਸ ਦੌਰਾਨ ਉਹ ਗੁਰੂਗ੍ਰਾਮ ਕੈਂਪ 'ਚ ਰਹਿੰਦਾ ਸੀ।ਇਸਤੋਂ ਬਾਅਦ ਉਹ 17 ਜੂਨ 2022 ਨੂੰ 30 ਦਿਨਾਂ ਲਈ ਪੈਰੋਲ 'ਤੇ ਚਲਾ ਗਿਆ ਸੀ ਅਤੇ ਉਸ ਸਮੇਂ ਉਹ ਯੂਪੀ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ 'ਚ ਰਹਿੰਦਾ ਸੀ। ਰਾਮ ਰਹੀਮ ਨੂੰ ਅਕਤੂਬਰ 2022 'ਚ ਫਿਰ 40 ਦਿਨਾਂ ਦੀ ਪੈਰੋਲ ਮਿਲੀ ਸੀ। 

ਉਮਰ ਕੈਦ ਕੱਟ ਰਿਹਾ ਡੇਰਾ ਮੁਖੀ 

ਰਾਮ ਰਹੀਮ ਸਾਧਵੀ ਯੌਨ ਸ਼ੋਸ਼ਣ, ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ 2017 ਤੋਂ ਜੇਲ੍ਹ ਵਿੱਚ ਹੈ। ਪਹਿਲੀ ਵਾਰ ਕਿਸੇ ਸਾਧਵੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ  DERA MUKHI ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸਨੂੰ ਪੈਰੋਲ ਦੇਣ ਨੂੰ  ਲੈ ਕੇ ਲਗਾਤਾਰ ਵਿਵਾਦ ਵੀ ਪੈਦਾ ਹੋ ਰਹੇ ਹਨ। 

ਇਹ ਵੀ ਪੜ੍ਹੋ