ਅਜਮੇਰ ਸ਼ਰੀਫ ਦਰਗਾਹ ਪੁੱਜੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਦੇਖੋ ਵੀਡੀਓ 

ਵੱਡੀ ਗਿਣਤੀ 'ਚ ਸ਼ਰਧਾਲੂ ਪਹਿਲਾਂ ਦੀ ਡੇਰਾ ਬਿਆਸ ਮੁਖੀ ਦੇ ਦਰਸ਼ਨ ਕਰਨ ਲਈ ਅਜਮੇਰ ਸ਼ਰੀਫ ਪਹੁੰਚ ਗਏ ਸੀ। ਇੱਥੇ ਇੱਕ ਰੋਜ਼ਾ ਸਮਾਗਮ ਸੀ ਜਿਸ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ। 

Share:

 

ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਰਾਜਸਥਾਨ 'ਚ ਅਜਮੇਰ ਸ਼ਰੀਫ ਦਰਗਾਹ ਪੁੱਜੇ। ਜਿੱਥੇ ਵੱਡੀ ਗਿਣਤੀ 'ਚ ਉਹਨਾਂ ਦੇ ਦਰਸ਼ਨ ਕਰਨ ਲਈ ਸੰਗਤ ਪਹਿਲਾਂ ਹੀ ਮੌਜੂਦ ਸੀ। ਭਾਰੀ ਭੀੜ ਦੇ ਵਿਚਕਾਰ ਡੇਰਾ ਮੁਖੀ ਨੂੰ ਦਰਗਾਹ ਮੁਖੀ ਹਾਜੀ ਸਈਅਦ ਸਲਮਾਨ ਚਿਸ਼ਤੀ ਨੇ ਆਪਣੇ ਪ੍ਰਬੰਧਕਾਂ ਤੇ ਸੁਰੱਖਿਆ ਕਰਮੀਆਂ ਸਮੇਤ ਦਰਗਾਹ ਅੰਦਰ ਲਿਆਂਦਾ ਗਿਆ। ਡੇਰਾ ਮੁਖੀ ਉਪਰ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ ਗਿਆ। ਡੇਰਾ ਮੁਖੀ ਹੱਥ ਜੋੜ ਕੇ ਸੁਆਗਤ ਸਵੀਕਾਰ ਕਰ ਰਹੇ ਸੀ। ਡੇਰਾ ਮੁਖੀ ਨੇ ਦਰਗਾਹ 'ਤੇ ਚਾਦਰ ਤੇ ਫੁੱਲ ਭੇਂਟ ਕੀਤੇ। ਇਸ ਦੌਰਾਨ ਸੰਸਾਰ ਅੰਦਰ ਅਮਨ-ਸ਼ਾਂਤੀ ਦੀ ਦੁਆ ਕੀਤੀ ਗਈ।

 
ਦਰਗਾਹ ਮੁਖੀ ਨਾਲ ਕਾਫੀ ਨੇੜਤਾ 
 
ਡੇਰਾ ਬਿਆਸ ਮੁਖੀ ਦੀ ਇਸ ਦਰਗਾਹ ਦੇ ਮੁਖੀ ਹਾਜੀ ਸਈਅਦ ਸਲਮਾਨ ਚਿਸ਼ਤੀ ਦੇ ਨਾਲ ਕਾਫੀ ਨੇੜਤਾ ਹੈ। ਕਈ ਵਾਰ ਚਿਸ਼ਤੀ ਖੁਦ ਵੀ ਡੇਰਾ ਬਿਆਸ ਬਾਰੇ ਆਪਣੇ ਸੰਬੋਧਨ 'ਚ ਜ਼ਿਕਰ ਕਰ ਚੁੱਕੇ ਹਨ। ਚਿਸ਼ਤੀ ਡੇਰਾ ਬਿਆਸ ਕਈ ਵਾਰ ਜਾ ਚੁੱਕੇ ਹਨ। 
 
ਦਰਗਾਹ ਦਾ ਇਤਿਹਾਸ 
 
ਦਰਗਾਹ ਸ਼ਰੀਫ ਜਾਂ ਅਜਮੇਰ ਸ਼ਰੀਫ ਇੱਕ ਸੂਫੀ ਸੰਤ, ਖਵਾਜਾ ਮੋਇਨੂਦੀਨ ਚਿਸ਼ਤੀ ਦੀ ਕਬਰ ਹੈ, ਜੋ 1192 ਵਿੱਚ ਫਾਰਸ ਤੋਂ ਅਜਮੇਰ ਆਏ ਸਨ। ਹਜ਼ਰਤ ਖਵਾਜਾ ਮੋਇਨੂਦੀਨ ਹਸਨ ਚਿਸ਼ਤੀ ਸੰਸਾਰ ਦੇ ਅਧਿਆਤਮਿਕ ਅਭਿਆਸੀਆਂ ਵਿੱਚ ਇੱਕ ਪ੍ਰਮੁੱਖ ਸਥਾਨ ਰੱਖਦੇ ਹਨ। ਚਿੱਟੇ ਸੰਗਮਰਮਰ ਦੇ ਬਣੇ ਹੋਏ, ਇਸ ਵਿੱਚ 11 ਮੇਹਰਾਬ ਹਨ ਅਤੇ ਇਮਾਰਤ ਦੀ ਪੂਰੀ ਲੰਬਾਈ 'ਚ ਇੱਕ ਫਾਰਸੀ ਸਿਲਾਲੇਖ ਹੈ। ਇਸ ਵਿੱਚ ਇੱਕ ਸੰਗਮਰਮਰ ਦਾ ਗੁੰਬਦ ਹੈ ਅਤੇ ਅੰਦਰ ਅਸਲੀ ਮਕਬਰਾ ਇੱਕ ਚਾਂਦੀ ਦੇ ਮੰਚ ਨਾਲ ਘਿਰਿਆ ਹੋਇਆ ਹੈ। 
ਇੱਥੇ ਸਲਾਨਾ ਬਰਸੀ ਮੌਕੇ ਹਰ ਸਾਲ ਲੱਖਾਂ ਸ਼ਰਧਾਲੂ ਆਉਂਦੇ ਹਨ। ਹਰ ਧਰਮ, ਜਾਤ, ਨਸਲ ਦੇ ਲੋਕ ਇੱਥੇ ਆਉਂਦੇ ਹਨ ਅਤੇ ਇਸ ਸੂਫੀ ਸੰਤ ਦਾ ਆਸ਼ੀਰਵਾਦ ਲੈਣ ਲਈ ਰਵਾਇਤੀ "ਚਾਦਰ" ਚੜ੍ਹਾਉਂਦੇ ਹਨ। ਖਵਾਜਾ ਗਰੀਬ ਨਵਾਜ਼ ਦਰਗਾਹ ਦੀ "ਕੱਵਾਲੀ" ਨੂੰ ਕੋਈ ਵੀ ਮਾਤ ਨਹੀਂ ਦੇ ਸਕਦਾ, ਜਿਸ ਵਿੱਚ ਇੱਕ ਜਾਦੂਈ ਸ਼ਕਤੀ ਮੰਨੀ ਜਾਂਦੀ ਹੈ। 
 

ਇਹ ਵੀ ਪੜ੍ਹੋ