ਦਿੱਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਦਬੋਚਿਆ ਗਿਆ ਬਿਸ਼ਨੋਈ ਗੈਂਗ ਦਾ ਸ਼ਾਰਪਸ਼ੂਟਰ , ਕਈ ਆਧੁਨਿਕ ਹਥਿਆਰ ਵੀ ਬਰਾਮਦ

ਬਿਸ਼ਨੋਈ ਗੈਂਗ ਦੇ ਜਿਸ ਸ਼ਾਰਸ਼ੂਟਰ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਸਦੀ ਪੁਲਿਸ ਨੂੰ ਕਾਫੀ ਲੰਬੇ ਸਮੇਂ ਤੋਂ ਤਲਾਸ਼ੀ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਨਾਂਅ ਪ੍ਰਦੀਪ ਸਿੰਘ ਹੈ ਜਿਸ ਤੋਂ ਪੁਲਿਸ ਨੇ ਆਧੁਨਿਕ ਹਥਿਆਰ ਅਤੇ ਜਿੰਦਾ ਕਾਰਤੂਸ ਵੀ ਬਰਾਦ ਕੀਤੇ ਨੇ। 

Share:

ਨਵੀਂ ਦਿੱਲੀ। ਦਿੱਲੀ ਪੁਲਿਸ ਦੀ ਸਪੈਸ਼ਲ ਸੇਲ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਪੈਸ਼ਲ ਸੈੱਲ ਨੇ ਸ਼ਨੀਵਾਰ ਨੂੰ ਦਿੱਲੀ ਦੇ ਰੋਹਿਣੀ ਇਲਾਕੇ ਤੋਂ ਲਾਰੈਂਸ ਬਿਸ਼ਨੋਈ-ਕਾਲਾ ਰਾਣਾ ਗੈਂਗ ਦੇ ਸ਼ਾਰਪ ਸ਼ੂਟਰ ਪ੍ਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇੰਨਾ ਹੀ ਨਹੀਂ ਸਪੈਸ਼ਲ ਸੈੱਲ ਨੇ ਪ੍ਰਦੀਪ ਸਿੰਘ ਕੋਲੋਂ ਆਧੁਨਿਕ ਹਥਿਆਰਾਂ ਦੇ ਨਾਲ-ਨਾਲ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਲੰਬੇ ਸਮੇਂ ਤੋਂ ਦਿੱਲੀ ਪੁਲਿਸ ਇਸ ਸ਼ਾਰਪ ਸ਼ੂਟਰ ਦੀ ਭਾਲ ਕਰ ਰਹੀ ਸੀ। ਸ਼ਾਰਪਸ਼ੂਟਰ ਪ੍ਰਦੀਪ ਸਿੰਘ ਖਿਲਾਫ ਅਗਵਾ, ਲੁੱਟ-ਖੋਹ ਅਤੇ ਕਤਲ ਵਰਗੇ ਕਈ ਮਾਮਲੇ ਦਰਜ ਹਨ।

ਪ੍ਰਦੀਪ ਦੀ ਗ੍ਰਿਫਤਾਰੀ ਪੁਲਸ ਲਈ ਵੱਡੀ ਸਫਲਤਾ ਹੈ। ਫਿਲਹਾਲ ਪੁਲਿਸ ਪ੍ਰਦੀਪ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ। ਪ੍ਰਦੀਪ ਲਾਰੈਂਸ ਬਿਸ਼ਨੋਈ ਗੈਂਗ ਦੇ ਖਾਸ ਕਾਰਕੁਨਾਂ ਵਿੱਚੋਂ ਇੱਕ ਹੈ। ਇਸ ਰਾਹੀਂ ਪੁਲਿਸ ਨੂੰ ਹੋਰ ਵੀ ਕਈ ਕਾਰਕੁਨਾਂ ਤੱਕ ਪਹੁੰਚਣ ਵਿੱਚ ਮਦਦ ਕੀਤੀ ਜਾ ਸਕਦੀ ਹੈ।

ਪੁਲਿਸ ਦੀ ਹਿੱਟ ਲਿਸਟ 'ਚ ਸ਼ਾਮਿਲ ਹੈ ਬਿਸ਼ਨੋਈ ਗੈਂਗ 

ਲਾਰੈਂਸ ਬਿਸ਼ਨੋਈ ਦਾ ਨਾਂ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ 'ਚ ਹੈ। ਬਿਸ਼ਨੋਈ ਦਾ ਗੈਂਗ ਪੁਲਸ ਦੀ ਹਿੱਟ ਲਿਸਟ 'ਚ ਸ਼ਾਮਲ ਹੈ। ਲਾਰੈਂਸ ਬਿਸ਼ਨੋਈ ਦੇਸ਼ ਦੇ ਸਭ ਤੋਂ ਖੌਫਨਾਕ ਗੈਂਗਸਟਰਾਂ ਵਿੱਚੋਂ ਇੱਕ ਹੈ, ਜੋ ਕਈ ਵੱਡੇ ਅਪਰਾਧਾਂ ਵਿੱਚ ਸ਼ਾਮਲ ਹੈ। ਇਸ ਗਰੋਹ ਦਾ ਨੈੱਟਵਰਕ ਪੂਰੇ ਦੇਸ਼ ਵਿੱਚ ਫੈਲਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਇਸ ਗਿਰੋਹ ਵਿੱਚ 600 ਤੋਂ ਵੱਧ ਸ਼ਾਰਪ ਸ਼ੂਟਰ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਇੱਕ ਪ੍ਰਦੀਪ ਸਿੰਘ ਹੈ।

ਇਹ ਵੀ ਪੜ੍ਹੋ