ਦਿੱਲੀ ਸ਼ਰਾਬ ਘੁਟਾਲਾ ਚਾਰਜਸ਼ੀਟ - ਸੰਜੈ ਸਿੰਘ ਦੇ ਘਰ 2 ਕਰੋੜ ਰੁਪਏ ਪਹੁੰਚੇ 

ਈਡੀ ਵੱਲੋਂ ਇਸ ਮਾਮਲੇ ਦੀ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ। ਰਾਜ ਸਭਾ ਮੈਂਬਰ ਨੂੰ ਅਕਤੂਬਰ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ। 

Share:

ਦਿੱਲੀ ਸ਼ਰਾਬ ਘੁਟਾਲਾ ਮਾਮਲਾ ਇਹਨੀਂ ਦਿਨੀਂ ਦੇਸ਼ ਦੀ ਸਿਆਸਤ ਚ ਨਿੱਤ ਨਵੇਂ ਭੂਚਾਲ ਲਿਆ ਰਿਹਾ ਹੈ। ਹੁਣ ਈਡੀ ਦੀ ਚਾਰਜਸ਼ੀਟ ਨੇ ਨਵਾਂ ਦਾਅਵਾ ਕੀਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਨੀਵਾਰ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ। ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸਥਾਨਕ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ। ਦੱਸ ਦਈਏ ਕਿ ਈਡੀ ਨੇ ਦਿੱਲੀ ਆਬਕਾਰੀ ਨੀਤੀ 2021-22 ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਮਨੀਸ਼ ਸਿਸੋਦਿਆ ਤੇ ਸੰਜੈ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। 

ਕਾਰੋਬਾਰੀ ਨੇ 2 ਕਰੋੜ ਘਰ ਭੇਜੇ 

ਈਡੀ ਨੇ ਇਸ ਮਾਮਲੇ ਵਿੱਚ ‘ਆਪ’ ਦੇ ਰਾਜ ਸਭਾ ਮੈਂਬਰ ਸਿੰਘ ਨੂੰ ਅਕਤੂਬਰ ਵਿੱਚ ਗ੍ਰਿਫ਼ਤਾਰ ਕੀਤਾ ਸੀ। ਮਨੀ ਲਾਂਡਰਿੰਗ ਵਿਰੋਧੀ ਏਜੰਸੀ ਨੇ ਦੋਸ਼ ਲਾਇਆ ਸੀ ਕਿ ਮੁਲਜ਼ਮ ਕਾਰੋਬਾਰੀ ਦਿਨੇਸ਼ ਅਰੋੜਾ ਨੇ ਰਾਜ ਸਭਾ ਮੈਂਬਰ ਦੇ ਘਰ ਦੋ ਕਿਸ਼ਤਾਂ ਵਿੱਚ 2 ਕਰੋੜ ਰੁਪਏ ਨਕਦ ਪਹੁੰਚਾਏ ਸਨ। ਈਡੀ ਦੇ ਅਨੁਸਾਰ, ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਰੋੜਾ ਨੇ ਦੋ ਮੌਕਿਆਂ ‘ਤੇ ਸਿੰਘ ਦੇ ਘਰ 2 ਕਰੋੜ ਰੁਪਏ ਦੀ ਨਕਦੀ ਪਹੁੰਚਾਈ ਸੀ। ਇਹ ਨਕਦੀ ਅਗਸਤ 2021 ਅਤੇ ਅਪ੍ਰੈਲ 2022 ਵਿਚਕਾਰ ਭੇਜੀ ਗਈ ਸੀ। ਹਾਲਾਂਕਿ, ਆਪ ਆਗੂ ਸ਼ੁਰੂ ਤੋਂ ਹੀ ਇਸਦਾ ਖੰਡਨ ਕਰਦੇ ਆ ਰਹੇ ਹਨ ਅਤੇ ਇਸਨੂੰ ਸਿਆਸੀ ਬਦਲਾਖੋਰੀ ਦੱਸਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ