ਦਿੱਲੀ ਸ਼ਰਾਬ ਘੁਟਾਲਾ ਮਾਮਲਾ:ਈਡੀ ਨੇ ਕੇਜਰੀਵਾਲ ਨੂੰ ਜਾਰੀ ਕੀਤਾ ਚੌਥਾ ਸੰਮਨ, 18 ਜਨਵਰੀ ਨੂੰ ਪੁੱਛਗਿੱਛ ਲਈ ਬੁਲਾਇਆ

ਇਸ ਤੋਂ ਪਹਿਲਾਂ ਉਸ ਨੂੰ 3 ਜਨਵਰੀ ਅਤੇ 2 ਨਵੰਬਰ ਅਤੇ ਪਿਛਲੇ ਸਾਲ 21 ਦਸੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਕੇਜਰੀਵਾਲ ਤਿੰਨੋਂ ਵਾਰ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ।

Share:

ਹਾਈਲਾਈਟਸ

  • ਦੱਸ ਦਈਏ ਕਿ ਈਡੀ ਪਹਿਲਾਂ ਵੀ ਤਿੰਨ ਵਾਰ ਕੇਜਰੀਵਾਲ ਨੂੰ ਤਿੰਨ ਸੰਮਨ ਭੇਜ ਚੁੱਕੀ ਹੈ ਪਰ ਤਿੰਨੋਂ ਵਾਰ ਉਹ ਈਡੀ ਸਾਹਮਣੇ ਪੇਸ਼ ਨਹੀਂ ਹੋਏ ਸਨ

ਈਡੀ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਘੁਟਾਲੇ ਚੌਥੀ ਵਾਰ ਸੰਮਨ ਜਾਰੀ ਕਰ ਦਿੱਤਾ ਹੈ। ਜਾਂਚ ਏਜੰਸੀ ਨੇ ਉਨ੍ਹਾਂ ਨੂੰ 18 ਜਨਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਦੱਸ ਦਈਏ ਕਿ ਈਡੀ ਪਹਿਲਾਂ ਵੀ ਤਿੰਨ ਵਾਰ ਕੇਜਰੀਵਾਲ ਨੂੰ ਤਿੰਨ ਸੰਮਨ ਭੇਜ ਚੁੱਕੀ ਹੈ ਪਰ ਤਿੰਨੋਂ ਵਾਰ ਉਹ ਈਡੀ ਸਾਹਮਣੇ ਪੇਸ਼ ਨਹੀਂ ਹੋਏ ਸਨ। 3 ਜਨਵਰੀ ਨੂੰ ਸੀਐਮ ਕੇਜਰੀਵਾਲ ਨੇ ਈਡੀ ਨੂੰ ਦੱਸਿਆ ਸੀ ਕਿ ਉਹ ਰਾਜ ਸਭਾ ਚੋਣਾਂ ਅਤੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਨੇ ਈਡੀ ਨੂੰ ਲਿਖਿਆ ਸੀ ਕਿ ਉਹ ਜੋ ਵੀ ਪੁੱਛਣਾ ਚਾਹੁੰਦੇ ਹਨ ਲਿਖ ਕੇ ਲਿਖ ਕੇ ਭੇਜ ਦੇਣ ਉਹ ਜਵਾਬ ਦੇਣ ਲਈ ਤਿਆਰ ਹਨ। ਇਸ ਤੋਂ ਪਹਿਲਾਂ 2 ਨਵੰਬਰ ਨੂੰ ਕੇਜਰੀਵਾਲ ਨੇ ਈਡੀ ਦੇ ਸੰਮਨਾਂ ਨੂੰ ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ। 21 ਦਸੰਬਰ ਨੂੰ ਸੰਮਨ ਮਿਲਣ ਤੋਂ ਬਾਅਦ ਕੇਜਰੀਵਾਲ 10 ਦਿਨਾਂ ਦੀ ਵਿਪਾਸਨਾ ਲਈ ਪੰਜਾਬ ਦੇ ਹੁਸ਼ਿਆਰਪੁਰ ਗਏ ਸਨ।

 

ED ਜਾਰੀ ਕਰ ਸਕਦੀ ਹੈ ਜ਼ਮਾਨਤੀ ਵਾਰੰਟ

ਕਾਨੂੰਨ ਮਾਹਿਰਾਂ ਦੇ ਅਨੁਸਾਰ ਈਡੀ ਮੁੱਖ ਮੰਤਰੀ ਕੇਜਰੀਵਾਲ ਦੇ ਵਾਰ-ਵਾਰ ਗੈਰ-ਹਾਜ਼ਰ ਹੋਣ 'ਤੇ ਜ਼ਮਾਨਤੀ ਵਾਰੰਟ ਜਾਰੀ ਕਰ ਸਕਦੀ ਹੈ। ਇਸ ਤੋਂ ਬਾਅਦ ਵੀ ਜੇਕਰ ਉਹ ਪੇਸ਼ ਨਹੀਂ ਹੁੰਦਾ ਤਾਂ ਧਾਰਾ 45 ਤਹਿਤ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ।

ਪੀਐਮਐਲਏ ਅਨੁਸਾਰ ਜੇਕਰ ਪੇਸ਼ ਨਾ ਹੋਣ ਦਾ ਕੋਈ ਠੋਸ ਕਾਰਨ ਦੱਸਿਆ ਜਾਂਦਾ ਹੈ ਤਾਂ ਈਡੀ ਸਮਾਂ ਦੇ ਸਕਦੀ ਹੈ। ਫਿਰ ਦੁਬਾਰਾ ਨੋਟਿਸ ਜਾਰੀ ਕੀਤਾ ਜਾਂਦਾ ਹੈ। PMLA ਐਕਟ ਦੇ ਤਹਿਤ ਵਾਰ-ਵਾਰ ਨੋਟਿਸ ਮਿਲਣ ਅਤੇ ਪੇਸ਼ ਨਾ ਹੋਣ ਤੇ ਗ੍ਰਿਫਤਾਰੀ ਹੋ ਸਕਦੀ ਹੈ।

 

ਅਦਾਲਤ ਜਾ ਸਕਦੇ ਹਨ ਕੇਜਰੀਵਾਲ

ਜੇਕਰ ਸੀਐਮ ਕੇਜਰੀਵਾਲ ਪੇਸ਼ ਨਹੀਂ ਹੁੰਦੇ ਹਨ ਤਾਂ ਜਾਂਚ ਅਧਿਕਾਰੀ ਉਨ੍ਹਾਂ ਦੇ ਘਰ ਜਾ ਕੇ ਪੁੱਛਗਿੱਛ ਕਰ ਸਕਦੇ ਹਨ। ਠੋਸ ਸਬੂਤ ਹੋਣ ਜਾਂ ਸਵਾਲਾਂ ਦੇ ਤਸੱਲੀਬਖਸ਼ ਜਵਾਬ ਨਾ ਮਿਲਣ 'ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਵਾਰੰਟ ਜਾਰੀ ਹੋਣ ਤੋਂ ਬਾਅਦ ਕੇਜਰੀਵਾਲ ਅਦਾਲਤ 'ਚ ਜਾ ਕੇ ਆਪਣੇ ਵਕੀਲ ਦੀ ਮੌਜੂਦਗੀ 'ਚ ਜਾਂਚ 'ਚ ਸਹਿਯੋਗ ਕਰਨ ਦਾ ਵਾਅਦਾ ਕਰ ਸਕਦੇ ਹਨ। ਇਸ 'ਤੇ ਅਦਾਲਤ ਈਡੀ ਨੂੰ ਉਸ ਨੂੰ ਗ੍ਰਿਫਤਾਰ ਨਾ ਕਰਨ ਦਾ ਨਿਰਦੇਸ਼ ਦੇ ਸਕਦੀ ਹੈ।

ਇਹ ਵੀ ਪੜ੍ਹੋ