ED ਦੇ ਸਾਹਮਣੇ ਪੇਸ਼ ਨਹੀਂ ਹੋਏ ਕੇਜਰੀਵਾਲ, ਲਿਖਿਆ ਪੱਤਰ

ਸ਼ਰਾਬ ਨੀਤੀ ਮਾਮਲੇ ‘ਚ ਪੁੱਛਗਿੱਛ ਲਈ ਅੱਜ ਜਾਂਚ ਏਜੰਸੀ ਈਡੀ ਸਾਹਮਣੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ। ਦਿੱਲੀ ਦੇ ਮੁੱਖ ਮੰਤਰੀ ਨੇ ਈਡੀ ਨੂੰ ਪੱਤਰ ਭੇਜ ਕੇ ਸੰਮਨ ਵਾਪਸ ਲੈਣ ਲਈ ਕਿਹਾ ਹੈ। ਕੇਜਰੀਵਾਲ ਨੇ ਜਾਂਚ ਏਜੰਸੀ ਨੂੰ ਵੀ ਸਵਾਲ ਕੀਤਾ ਕਿ ਤੁਸੀਂ ਮੈਨੂੰ ਸੰਮਨ ‘ਚ ਇਹ ਨਹੀਂ ਦੱਸਿਆ ਕਿ ਮੈਂ ਸ਼ੱਕੀ […]

Share:

ਸ਼ਰਾਬ ਨੀਤੀ ਮਾਮਲੇ ‘ਚ ਪੁੱਛਗਿੱਛ ਲਈ ਅੱਜ ਜਾਂਚ ਏਜੰਸੀ ਈਡੀ ਸਾਹਮਣੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ। ਦਿੱਲੀ ਦੇ ਮੁੱਖ ਮੰਤਰੀ ਨੇ ਈਡੀ ਨੂੰ ਪੱਤਰ ਭੇਜ ਕੇ ਸੰਮਨ ਵਾਪਸ ਲੈਣ ਲਈ ਕਿਹਾ ਹੈ। ਕੇਜਰੀਵਾਲ ਨੇ ਜਾਂਚ ਏਜੰਸੀ ਨੂੰ ਵੀ ਸਵਾਲ ਕੀਤਾ ਕਿ ਤੁਸੀਂ ਮੈਨੂੰ ਸੰਮਨ ‘ਚ ਇਹ ਨਹੀਂ ਦੱਸਿਆ ਕਿ ਮੈਂ ਸ਼ੱਕੀ ਹਾਂ ਜਾਂ ਗਵਾਹ। ਈਡੀ ਦੇ ਸੂਤਰਾਂ ਮੁਤਾਬਕ ਜਾਂਚ ਏਜੰਸੀ ਕੇਜਰੀਵਾਲ ਨੂੰ ਨਵਾਂ ਸੰਮਨ ਜਾਰੀ ਕਰ ਸਕਦੀ ਹੈ। ਦੱਸ ਦੇਈਏ ਕਿ ਈਡੀ ਨੇ 30 ਅਕਤੂਬਰ ਨੂੰ ਕੇਜਰੀਵਾਲ ਨੂੰ ਪੁੱਛਗਿੱਛ ਲਈ ਆਉਣ ਲਈ ਸੰਮਨ ਭੇਜਿਆ ਸੀ। ਇਸ ਸਬੰਧੀ ਅੱਜ ਸਵੇਰੇ ਕਰੀਬ 9 ਵਜੇ ਕੇਜਰੀਵਾਲ ਨੇ ਈਡੀ ਨੂੰ ਜਵਾਬ ਭੇਜ ਕੇ ਕਿਹਾ ਸੀ ਕਿ ਇਹ ਨੋਟਿਸ ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਹੈ। ਕੇਜਰੀਵਾਲ ਸਵੇਰੇ ਕਰੀਬ ਸਾਢੇ 11 ਵਜੇ ਆਪਣੇ ਘਰ ਤੋਂ ਹਵਾਈ ਅੱਡੇ ਲਈ ਰਵਾਨਾ ਹੋਏ। ਦਰਅਸਲ ਅੱਜ ਉਹ ਮੱਧ ਪ੍ਰਦੇਸ਼ ਦੇ ਸਿੰਗਰੌਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰੈਲੀ ਕਰਨਗੇ।

ਈਡੀ ਨੇ ਕਿਸ ਆਧਾਰ ਤੇ ਭੇਜੇ ਸੰਮਨ 

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਦੂਜੀ ਵਾਰ ਪੁੱਛਗਿੱਛ ਲਈ ਬੁਲਾਇਆ ਸੀ। ਕੇਜਰੀਵਾਲ ਦਾ ਨਾਂਅ ਇਸ ਮਾਮਲੇ ‘ਚ ਇਸ ਤਰ੍ਹਾਂ ਆਇਆ। ਈਡੀ ਦਾ ਦਾਅਵਾ ਹੈ ਕਿ ਕੁੱਝ ਮੁਲਜ਼ਮਾਂ ਤੇ ਗਵਾਹਾਂ ਦੀ ਪੁੱਛਗਿੱਛ ਮਗਰੋਂ ਜਿਹੜੇ ਸਬੂਤ ਮਿਲੇ ਹਨ। ਉਹਨਾਂ ਨੂੰ ਲੈ ਕੇ ਇਸ ਮਾਮਲੇ ‘ਚ ਅਰਵਿੰਦ ਕੇਜਰੀਵਾਲ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਨੇ ਆਪਣੇ ਰਿਮਾਂਡ ਨੋਟ ਅਤੇ ਚਾਰਜਸ਼ੀਟ ਵਿੱਚ ਵੀ ਬਕਾਇਦਾ ਇਸਦਾ ਜ਼ਿਕਰ ਕੀਤਾ। 

ਰਾਜ ਸਭਾ ਮੈਂਬਰ ਰਾਘਵ ਚੱਢਾ। ਫੋਟੋ ਕ੍ਰੇਡਿਟ – ਐਕਸ

ਰਾਘਵ ਚੱਢਾ ਦਾ ਦਾਅਵਾ – ਭਾਜਪਾ ਦੀ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀ ਸਾਜ਼ਿਸ

ਜਾਂਚ ਏਜੰਸੀ ਦੇ ਸੰਮਨ ‘ਤੇ ਆਮ ਆਦਮੀ ਪਾਰਟੀ ਸਮੇਤ ਵਿਰੋਧੀਆਂ ਨੇ ਭਾਜਪਾ ਤੇ ਸਿਆਸੀ ਹਮਲਾ ਕੀਤਾ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ 2014 ਤੋਂ ਲੈ ਕੇ 2022 ਤੱਕ ਜਾਂਚ ਏਜੰਸੀਆਂ ਨੇ 95 ਫੀਸਦੀ ਝੂਠੇ ਕੇਸ ਸਿਰਫ ਤੇ ਸਿਰਫ ਭਾਜਪਾ ਦੇ ਵਿਰੋਧੀਆਂ ਖਿਲਾਫ ਦਰਜ ਕੀਤੇ। ਇਸ ਦੌਰਾਨ 125 ਵੱਡੇ ਆਗੂਆਂ ਖਿਲਾਫ ਕੇਸ ਦਰਜ ਹੋਏ। ਇਹਨਾਂ ਚੋਂ 118 ਭਾਜਪਾ ਵਿਰੋਧੀ ਹਨ। ਸਾਂਸਦ ਚੱਢਾ ਨੇ ਕਿਹਾ ਕਿ ਇੰਡੀਆ ਗਠਜੋੜ ਬਣਨ ਨਾਲ ਭਾਜਪਾ ਘਬਰਾਹਟ ‘ਚ ਹੈ। ਇਸੇ ਦਾ ਹਿੱਸਾ ਹੈ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਉਪਰ ਈਡੀ ਅਰਵਿੰਦ ਕੇਜਰੀਵਾਲ ਨੂੰ ਵਾਰ ਵਾਰ ਸੰਮਨ ਭੇਜ ਕੇ ਬੁਲਾ ਰਹੀ ਹੈ। ਵੱਡੇ ਆਗੂਆਂ ਨੂੰ ਜੇਲ੍ਹ ਭੇਜਣ ਦੀ ਸਾਜ਼ਿਸ ਹੋ ਚੁੱਕੀ ਹੈ। ਇਸ ਸਾਜ਼ਿਸ ਦੀ ਪਹਿਲੀ ਗ੍ਰਿਫਤਾਰੀ ਅਰਵਿੰਦ ਕੇਜਰੀਵਾਲ ਦੀ ਕੀਤੀ ਜਾਵੇਗੀ।