DELHI: ਸਿਰਫ 367 ਰੁਪਏ ਲਈ ਗਲੇ ’ਤੇ ਚਾਕੂ ਨਾਲ 60 ਵਾਰ ਕਰਕੇ ਉਤਾਰਿਆ ਮੌਤ ਦੇ ਘਾਟ, ਬੇਸ਼ਰਮੀ ਨਾਲ ਲਾਸ਼ ’ਤੇ ਪਾਇਆ ਭੰਗੜਾ

ਜਨਤਾ ਮਜ਼ਦੂਰ ਕਲੋਨੀ ਵਿੱਚ ਹੋਏ ਕਤਲ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਫੁਟੇਜ ਰਾਤ ਕਰੀਬ 10.22 ਵਜੇ ਦੀ ਹੈ। ਜਦੋਂਕਿ ਪੁਲਿਸ ਨੂੰ ਰਾਤ 11.15 ਵਜੇ ਇੱਕ ਫੋਨ ਆਇਆ।

Share:

ਹਾਈਲਾਈਟਸ

  • ਵੀਡੀਓ ਮੁਤਾਬਕ ਪਹਿਲਾਂ ਮੁਲਜ਼ਮ ਨੇ ਨੌਜਵਾਨ ਦਾ ਗਲਾ ਘੁੱਟ ਕੇ ਹੱਤਿਆ ਕੀਤੀ

ਦਿੱਲੀ 'ਚ ਮੰਗਲਵਾਰ ਦੀ ਰਾਤ ਨੂੰ ਜਨਤਾ ਮਜ਼ਦੂਰ ਕਾਲੋਨੀ 'ਚ 16 ਸਾਲਾ ਲੜਕੇ ਨੇ ਸਿਰਫ 367 ਰੁਪਏ ਲੁੱਟਣ ਲਈ 18 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਪਹਿਲਾਂ ਨੌਜਵਾਨ ਦਾ ਗਲਾ ਘੁੱਟਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਉਸਨੇ ਨੌਜਵਾਨ ਦੇ ਗਲੇ ’ਤੇ ਚਾਕੂ ਨਾਲ 60 ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਦੋਸ਼ੀ ਇੱਥੇ ਹੀ ਨਹੀਂ ਰੁਕਿਆ, ਜਦੋਂ ਨੌਜਵਾਨ ਦੀ ਮੌਤ ਹੋ ਗਈ ਤਾਂ ਉਹ ਉਸ ਦੀ ਲਾਸ਼ 'ਤੇ ਨੱਚਣ ਲੱਗਾ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।

ਆਰੋਪੀ ਨੂੰ ਕੀਤਾ ਗ੍ਰਿਫਤਾਰ

ਉੱਤਰੀ ਦਿੱਲੀ ਪੁਲਿਸ ਦੇ ਅਧਿਕਾਰੀ ਜੋਏ ਟਿਰਕੀ ਅਨੁਸਾਰ ਨਾਬਾਲਗ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਪੁਲਿਸ ਨੂੰ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਫੁਟੇਜ ਮਿਲੇ ਹਨ। ਜਿਸ ਵਿੱਚ ਕਤਲ ਦੀ ਸਾਰੀ ਵਾਰਦਾਤ ਨੂੰ ਕਾਬੂ ਕਰ ਲਿਆ ਗਿਆ। ਵੀਡੀਓ ਮੁਤਾਬਕ ਪਹਿਲਾਂ ਮੁਲਜ਼ਮ ਨੇ ਨੌਜਵਾਨ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਹ ਉਸ ਨੂੰ ਘੜੀਸ ਕੇ ਸੁੰਨਸਾਨ ਜਗ੍ਹਾ 'ਤੇ ਲੈ ਗਿਆ। ਨੌਜਵਾਨ ਦੀ ਮੌਤ ਹੋਣ ਦੀ ਪੁਸ਼ਟੀ ਕਰਨ ਲਈ ਉਸ ਦੀ ਗਰਦਨ 'ਤੇ 60 ਵਾਰ ਚਾਕੂ ਮਾਰਿਆ।

 

ਪੀਸੀਆਰ ’ਤੇ ਆਈ ਕਾਲ 

ਇਸ ਤੋਂ ਬਾਅਦ ਉਹ ਉਸ ਦੀ ਲਾਸ਼ 'ਤੇ ਖੜ੍ਹਾ ਹੋ ਗਿਆ ਅਤੇ ਡਾਂਸ ਕਰਨ ਲੱਗਾ। ਮੰਗਲਵਾਰ ਰਾਤ ਕਰੀਬ 11.15 ਵਜੇ ਪੁਲਿਸ ਨੂੰ ਪੀਸੀਆਰ ਕਾਲ ਆਈ। ਜਿਸ ਵਿੱਚ ਇਹ ਕਤਲ ਸਾਹਮਣੇ ਆਇਆ। ਪੁਲਿਸ ਦਾ ਕਹਿਣਾ ਹੈ ਕਿ ਇਹ ਕਤਲ ਲੁੱਟ-ਖੋਹ ਦੇ ਇਰਾਦੇ ਨਾਲ ਕੀਤਾ ਗਿਆ ਹੈ ਕਿਉਂਕਿ ਦੋਵੇਂ ਇੱਕ ਦੂਜੇ ਨੂੰ ਜਾਣਦੇ ਨਹੀਂ ਸਨ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਲੁੱਟੀ ਗਈ ਰਕਮ ਵੀ ਬਰਾਮਦ ਕਰ ਲਈ ਹੈ। ਹਾਲਾਂਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ