DELHI: ਇਜ਼ਰਾਇਲੀ ਦੂਤਾਵਾਸ ਨੇੜੇ ਧਮਾਕਾ, ਸੁਰੱਖਿਆ ਏਜੰਸੀਆਂ ਅਲਰਟ 'ਤੇ

ਨਵੀਂ ਦਿੱਲੀ ਜ਼ਿਲਾ ਪੁਲਿਸ ਅਤੇ ਸਪੈਸ਼ਲ ਸੈੱਲ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਤੋਂ ਪਤਾ ਲੱਗੇਗਾ ਕਿ ਧਮਾਕਾ ਕਿਵੇਂ ਹੋਇਆ ਅਤੇ ਕਿਸ ਨੇ ਕੀਤਾ।

Share:

ਨਵੀਂ ਦਿੱਲੀ ਜ਼ਿਲ੍ਹੇ ਵਿੱਚ ਸਥਿਤ ਇਜ਼ਰਾਈਲੀ ਦੂਤਾਵਾਸ ਦੇ ਪਿੱਛੇ ਖਾਲੀ ਪਲਾਟ ਵਿੱਚ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਸੁਰੱਖਿਆ ਬਲ ਮੌਕੇ 'ਤੇ ਪਹੁੰਚ ਗਏ ਹਨ। ਸੁਰੱਖਿਆ ਕਰਮੀਆਂ ਨੇ ਆਲੇ-ਦੁਆਲੇ ਦੇ ਇਲਾਕੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਕਿਸੇ ਨੇ ਪੀਸੀਆਰ ਕਾਲ ਕਰ ਕੇ ਧਮਾਕੇ ਦੀ ਸੂਚਨਾ ਦਿੱਤੀ ਸੀ। ਘਟਨਾ ਸੱਤ ਵਜੇ ਦੇ ਕਰੀਬ ਵਾਪਰੀ।

ਦੋ ਸਾਲ ਪਹਿਲਾਂ ਵੀ ਇੱਥੇ ਧਮਾਕਾ ਹੋਇਆ ਸੀ

 

ਦੱਸ ਦਈਏ ਕਿ ਜਨਵਰੀ 2021 'ਚ ਵੀ ਨਵੇਂ ਸਾਲ ਦੀ ਸ਼ਾਮ ਨੂੰ ਦੂਤਾਵਾਸ ਦੇ ਨੇੜੇ ਇੱਕ ਕਾਰ 'ਚ ਧਮਾਕਾ ਹੋਇਆ ਸੀ। ਬੰਬ ਕਾਰ ਦੇ ਪਿਛਲੇ ਪਾਸੇ ਲਗਾਇਆ ਹੋਇਆ ਸੀ। ਬੰਬ ਧਮਾਕੇ ਕਾਰਨ ਕੁਝ ਸਮੇਂ ਲਈ ਹਫੜਾ-ਦਫੜੀ ਮੱਚ ਗਈ ਸੀ। ਇਸ ਦੌਰਾਨ ਕਈ ਕਾਰਾਂ ਨੁਕਸਾਨੀਆਂ ਗਈਆਂ ਸਨ। ਧਮਾਕੇ 'ਚ ਕਈ ਕਾਰਾਂ ਦੇ ਸ਼ੀਸ਼ੇ ਟੁੱਟ ਗਏ।

ਸਾਲ 2012 'ਚ ਵੀ ਹੋਇਆ ਸੀ ਧਮਾਕਾ 

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਜ਼ਰਾਇਲੀ ਦੂਤਘਰ ਦੇ ਕੋਲ ਇੱਕ ਕਾਰ ਉੱਤੇ ਹਮਲਾ ਹੋਇਆ ਸੀ। ਇਹ ਧਮਾਕਾ ਫਰਵਰੀ 2012 ਵਿੱਚ ਇਜ਼ਰਾਇਲੀ ਦੂਤਘਰ ਦੀ ਕਾਰ ਵਿੱਚ ਹੋਇਆ ਸੀ। ਬਦਮਾਸ਼ਾਂ ਨੇ ਇਸ ਘਟਨਾ ਨੂੰ ਦੁਪਹਿਰ ਕਰੀਬ 3.30 ਵਜੇ ਅੰਜਾਮ ਦਿੱਤਾ ਸੀ। ਦਿੱਲੀ ਪੁਲਿਸ ਮੁਤਾਬਕ ਦੋ ਹਮਲਾਵਰ ਸਫ਼ਦਰਜੰਗ ਰੋਡ 'ਤੇ ਬਾਈਕ 'ਤੇ ਦੂਤਾਵਾਸ ਨੇੜੇ ਆਏ ਸਨ। ਉਨ੍ਹਾਂ ਨੇ ਦੂਤਘਰ ਦੀ ਇਨੋਵਾ ਗੱਡੀ ਦੀ ਖਿੜਕੀ 'ਤੇ ਕੋਈ ਚੀਜ਼ ਚਿਪਕਾਈ ਅਤੇ ਭੱਜ ਗਏ। ਕੁਝ ਮਿੰਟਾਂ ਬਾਅਦ ਧਮਾਕਾ ਹੋਇਆ।

ਇਹ ਵੀ ਪੜ੍ਹੋ