DELHI EXIT POLL - 2 ਘੰਟਿਆਂ ਅੰਦਰ AAP ਦੇ 16 ਉਮੀਦਵਾਰਾਂ ਨੂੰ 16-16 ਕਰੋੜ ਦੀ ਆਫਰ !

ਐਗਜਿਟ ਪੋਲ ਭਾਜਪਾ ਦੀ ਸਰਕਾਰ ਬਣਨ ਦੀ ਭਵਿੱਖਬਾਣੀ ਕਰ ਰਹੇ ਹਨ, ਪਰ ਐਗਜ਼ਿਟ ਪੋਲ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਗੁੱਸੇ ਵਿੱਚ ਦਿਖਾਈ ਦੇ ਰਹੇ ਹਨ।  ਭਾਜਪਾ ਦੀ ਸਰਕਾਰ ਬਣ ਰਹੀ ਹੈ ਤਾਂ ਵੋਟਿੰਗ ਤੋਂ 2 ਘੰਟਿਆਂ ਵਿੱਚ ਹੀ ਆਮ ਆਦਮੀ ਪਾਰਟੀ ਦੇ 16 ਉਮੀਦਵਾਰਾਂ ਨੂੰ ਫੋਨ ਕਿਉਂ ਆਏ ?

Courtesy: file photo

Share:

ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਵੋਟਿੰਗ ਹੋ ਗਈ ਹੈ। ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ। 5 ਫਰਵਰੀ ਨੂੰ ਵੋਟਿੰਗ ਤੋਂ ਬਾਅਦ ਐਗਜ਼ਿਟ ਪੋਲ ਦੇਰ ਸ਼ਾਮ ਸਾਹਮਣੇ ਆਏ, ਜੋ ਭਾਜਪਾ ਦੀ ਸਰਕਾਰ ਬਣਨ ਦੀ ਭਵਿੱਖਬਾਣੀ ਕਰ ਰਹੇ ਹਨ, ਪਰ ਐਗਜ਼ਿਟ ਪੋਲ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਗੁੱਸੇ ਵਿੱਚ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਭਾਜਪਾ 'ਤੇ ਗੰਭੀਰ ਦੋਸ਼ ਲਗਾਏ। ਇਸਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਹੈ ਕਿ ਅਸਲੀ ਨਤੀਜੇ 8 ਫਰਵਰੀ ਨੂੰ ਸਾਮਣੇ ਆਉਣਗੇ। ਜਨਤਾ ਨੇ ਜੋ ਫ਼ਤਵਾ ਦਿੱਤਾ ਹੈ, ਉਹ ਸੱਚਾਈ ਹੈ।  

16 ਕਰੋੜ ਦੇ ਨਾਲ ਮੰਤਰੀ ਦੀ ਪੇਸ਼ਕਸ 

ਕੇਜਰੀਵਾਲ ਨੇ ਕਿਹਾ ਕਿ ਠੀਕ ਹੈ ਜੇਕਰ ਐਗਜਿਟ ਪੋਲ ਭਾਜਪਾ ਦੀ ਸਰਕਾਰ ਬਣਾ ਰਹੀ ਹੈ ਕੋਈ ਸ਼ਿਕਵਾ ਨਹੀਂ। ਪ੍ਰੰਤੂ ਅਸਲੀ ਨਤੀਜੇ ਤਾਂ 8 ਫਰਵਰੀ ਨੂੰ ਸਾਮਣੇ ਆਉਣੇ ਹਨ। ਭਾਜਪਾ ਦੀ ਸਰਕਾਰ ਬਣ ਰਹੀ ਹੈ ਤਾਂ ਵੋਟਿੰਗ ਤੋਂ 2 ਘੰਟਿਆਂ ਵਿੱਚ ਹੀ ਆਮ ਆਦਮੀ ਪਾਰਟੀ ਦੇ 16 ਉਮੀਦਵਾਰਾਂ ਨੂੰ ਫੋਨ ਕਿਉਂ ਆਏ  ਕਿ ਜੇਕਰ ਉਹ 'ਆਪ' ਛੱਡ ਕੇ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਹ ਉਨ੍ਹਾਂ ਨੂੰ ਮੰਤਰੀ ਬਣਾ ਦੇਣਗੇ।

ਸਾਡਾ ਇੱਕ ਵੀ ਆਦਮੀ ਨਹੀਂ ਟੁੱਟੇਗਾ 

ਕੇਜਰੀਵਾਲ ਨੇ ਆਪਣੇ ਐਕਸ ਹੈਂਡਲ 'ਤੇ ਟਵੀਟ ਕੀਤਾ ਕਿ ਕੁਝ ਏਜੰਸੀਆਂ ਦਿਖਾ ਰਹੀਆਂ ਹਨ ਕਿ ਦੁਰਵਿਵਹਾਰ ਕਰਨ ਵਾਲੀ ਪਾਰਟੀ ਨੂੰ 55 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ। ਪਿਛਲੇ 2 ਘੰਟਿਆਂ ਵਿੱਚ, ਸਾਡੇ 16 ਵਿਧਾਇਕਾਂ ਅਤੇ ਉਮੀਦਵਾਰਾਂ ਨੂੰ ਫੋਨ ਆਏ ਹਨ ਕਿ ਜੇਕਰ ਉਹ 'ਆਪ' ਛੱਡ ਕੇ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ, ਤਾਂ ਉਹ ਉਨ੍ਹਾਂ ਨੂੰ ਮੰਤਰੀ ਬਣਾਉਣਗੇ ਅਤੇ ਉਨ੍ਹਾਂ ਵਿੱਚੋਂ ਹਰੇਕ ਨੂੰ 15 ਕਰੋੜ ਰੁਪਏ ਦੇਣਗੇ। ਜੇਕਰ ਉਹਨਾਂ ਦੀ ਪਾਰਟੀ 55 ਤੋਂ ਵੱਧ ਸੀਟਾਂ ਪ੍ਰਾਪਤ ਕਰ ਰਹੀ ਹੈ ਤਾਂ ਸਾਡੇ ਉਮੀਦਵਾਰਾਂ ਨੂੰ ਬੁਲਾਉਣ ਦੀ ਕੀ ਲੋੜ ਹੈ? ਸਪੱਸ਼ਟ ਹੈ ਕਿ ਇਹ ਜਾਅਲੀ ਸਰਵੇਖਣ ਸਿਰਫ ਕੁਝ ਉਮੀਦਵਾਰਾਂ ਨੂੰ ਤੋੜਨ ਲਈ ਇਹ ਮਾਹੌਲ ਬਣਾਉਣ ਲਈ ਕੀਤੇ ਗਏ ਹਨ। ਪਰ ਤੁਸੀਂ ਗਾਲਾਂ ਕੱਢਣ ਵਾਲਿਉ ਸੁਣ ਲਓ, ਸਾਡਾ ਇੱਕ ਵੀ ਆਦਮੀ ਨਹੀਂ ਟੁੱਟੇਗਾ।

ਇਹ ਵੀ ਪੜ੍ਹੋ