ED ਦੀ ਹਿਰਾਸਤ ਵਿੱਚ ਦਿੱਲੀ ਦੇ ਮੁੱਖ ਮੰਤਰੀ Arvind Kejriwal ਦੀ ਵਿਗੜੀ ਸਿਹਤ,ਸ਼ੂਗਰ ਲੈਵਲ 46 ਤੱਕ ਡਿੱਗਿਆ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਮੰਗਲਵਾਰ ਸ਼ਾਮ ਨੂੰ ਆਪਣੇ ਪਤੀ ਨੂੰ ਜੇਲ੍ਹ ਵਿੱਚ ਮਿਲਣ ਗਏ ਸੀ।

Share:

Kejriwal in ED custody: ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਈਡੀ ਦੀ ਹਿਰਾਸਤ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਦਾ ਸ਼ੂਗਰ ਲੈਵਲ 46 ਤੱਕ ਡਿੱਗ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ੂਗਰ ਲੈਵਲ ਦਾ ਇੰਨਾ ਘੱਟ ਜਾਣਾ ਬਹੁਤ ਖਤਰਨਾਕ ਹੈ।

ਮੰਗਲਵਾਰ ਨੂੰ ਕੇਜਰੀਵਾਲ ਦੀ ਪਤਨੀ ਨੇ ਜੇਲ੍ਹ ਵਿੱਚ ਕੀਤੀ ਸੀ ਉਨ੍ਹਾਂ ਨਾਲ ਮੁਲਾਕਾਤ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਮੰਗਲਵਾਰ ਸ਼ਾਮ ਨੂੰ ਆਪਣੇ ਪਤੀ ਨੂੰ ਜੇਲ੍ਹ ਵਿੱਚ ਮਿਲਣ ਗਏ ਸੀ। ਉਨ੍ਹਾਂ ਦੱਸਿਆ ਸੀ ਕਿ ਕੇਜਰੀਵਾਲ ਨੂੰ ਸ਼ੂਗਰ ਹੈ ਅਤੇ ਉਨ੍ਹਾਂ ਦਾ ਸ਼ੂਗਰ ਦਾ ਪੱਧਰ ਠੀਕ ਨਹੀਂ ਹੈ, ਪਰ ਉਨ੍ਹਾਂ ਦਾ ਇਰਾਦਾ ਮਜ਼ਬੂਤ ​​ਹੈ। ਉਹ ਬਹੁਤ ਹੀ ਸੱਚੇ ਦੇਸ਼ ਭਗਤ, ਨਿਡਰ ਅਤੇ ਦਲੇਰ ਵਿਅਕਤੀ ਹਨ। ਉਨ੍ਹਾਂ ਦੀ ਲੰਬੀ ਉਮਰ, ਸਿਹਤ ਅਤੇ ਸਫਲਤਾ ਦੀ ਕਾਮਨਾ ਕਰੋ। ਕੇਜਰੀ ਵਾਲ ਨੇ ਕਿਹਾ ਸੀ ਕਿ ਕਿ ਮੇਰਾ ਸ਼ਰੀਰ ਜੇਲ੍ਹ ਵਿੱਚ ਹੈ ਪਰ, ਆਤਮਾ ਤੁਹਾਡੇ ਸਾਰਿਆਂ ਵਿੱਚ ਹੈ। ਜੇ ਤੁਸੀਂ ਆਪਣੀਆਂ ਅੱਖਾਂ ਬੰਦ ਕਰੋਗੇ, ਤਾਂ ਤੁਸੀਂ ਮੈਨੂੰ ਆਪਣੇ ਆਲੇ ਦੁਆਲੇ ਮਹਿਸੂਸ ਕਰੋਗੇ।

ਇਹ ਵੀ ਪੜ੍ਹੋ