Delhi: ਕੀ ਅੱਜ ਈਡੀ ਸਾਹਮਣੇ ਪੇਸ਼ ਹੋਣਗੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ?

ਬੁੱਧਵਾਰ ਨੂੰ ਕੇਜਰੀਵਾਲ ਨੇ ਇਕ ਪ੍ਰੋਗਰਾਮ 'ਚ ਈਡੀ ਸਾਹਮਣੇ ਪੇਸ਼ ਹੋਣ ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਰਾਏ ਲੈ ਰਹੇ ਹਨ ਅਤੇ ਰਾਏ ਦੇ ਮੁਤਾਬਕ ਹੀ ਅਗਲਾ ਕਦਮ ਚੁੱਕਣਗੇ।

Share:

ਹਾਈਲਾਈਟਸ

  • ਦੂਜੇ ਪਾਸੇ ਉਨ੍ਹਾਂ ਦਾ ਵੀਰਵਾਰ ਨੂੰ ਗੋਆ ਜਾਣਾ ਤੈਅ ਹੈ

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਈਡੀ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ ਇਸ ਤੇ ਸਸਪੈਂਪ ਬਰਕਾਰ ਹੈ। ਦੱਸ ਦਈਏ ਕਿ ਈਡੀ ਨੇ 18 ਜਨਵਰੀ ਯਾਨੀ ਅੱਜ ਵੀਰਵਾਰ ਨੂੰ ਕੇਜਰੀਵਾਲ ਨੂੰ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਸੀ। ਉੱਥੇ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਥਿਤ ਸ਼ਰਾਬ ਘੁਟਾਲੇ ਵਿੱਚ ਈਡੀ ਸਾਹਮਣੇ ਪੇਸ਼ ਹੋਣ ਬਾਰੇ ਕੋਈ ਸੰਕੇਤ ਨਹੀਂ ਦਿੱਤਾ। ਇਸ ਮਾਮਲੇ 'ਚ ਬੁੱਧਵਾਰ ਨੂੰ ਇਕ ਪ੍ਰੋਗਰਾਮ 'ਚ ਮੀਡੀਆ ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਰਾਏ ਲੈ ਰਹੇ ਹਨ ਅਤੇ ਰਾਏ ਦੇ ਮੁਤਾਬਕ ਹੀ ਅਗਲਾ ਕਦਮ ਚੁੱਕਣਗੇ। ਦੂਜੇ ਪਾਸੇ ਉਨ੍ਹਾਂ ਦਾ ਵੀਰਵਾਰ ਨੂੰ ਗੋਆ ਜਾਣਾ ਤੈਅ ਹੈ।

 

ਪਹਿਲੇ ਤਿੰਨ ਸੰਮਨਾਂ ਨੂੰ ਦੱਸਿਆ ਸੀ ਗੈਰ-ਕਾਨੂੰਨੀ

ਮੁੱਖ ਮੰਤਰੀ ਨੇ ਪਹਿਲਾਂ ਮਿਲੇ ਤਿੰਨ ਈਡੀ ਸੰਮਨਾਂ 'ਤੇ ਸਵਾਲ ਉਠਾਏ ਹਨ। ਉਸ ਨੇ ਤਿੰਨੋਂ ਵਾਰ ਈਡੀ ਨੂੰ ਲਿਖਤੀ ਜਵਾਬ ਭੇਜਿਆ ਅਤੇ ਇਸ ਦੇ ਸੰਮਨ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ। ਉਨ੍ਹਾਂ ਨੇ ਤਿੰਨੋਂ ਵਾਰ ਕਿਹਾ ਕਿ ਈਡੀ ਦੇ ਸੰਮਨ ਵਿੱਚ ਉਨ੍ਹਾਂ ਨੂੰ ਸੰਮਨ ਕਰਨ ਦਾ ਕਾਰਨ ਸਪੱਸ਼ਟ ਨਹੀਂ ਹੈ। ਜਦੋਂ ਉਹ ਆਪਣੇ ਸੰਮਨ ਵਿੱਚ ਸਥਿਤੀ ਸਪੱਸ਼ਟ ਕਰਨਗੇ ਤਾਂ ਉਹ ਈਡੀ ਦੇ ਸਾਹਮਣੇ ਪੇਸ਼ ਹੋਣ ਬਾਰੇ ਵਿਚਾਰ ਕਰਨਗੇ। ਪਿਛਲੀ ਵਾਰ ਉਨ੍ਹਾਂ ਨੇ ਈਡੀ ਨੂੰ ਲਿਖਤੀ ਸਵਾਲ ਭੇਜਣ ਦਾ ਸੁਝਾਅ ਵੀ ਦਿੱਤਾ ਸੀ।

ਇਹ ਵੀ ਪੜ੍ਹੋ