ਕੇਰਲ ਨੇ ਲਗਾਤਾਰ ਦੂਜੇ ਸਾਲ NCERT ਪਾਠ ਪੁਸਤਕਾਂ ਵਿੱਚ ਤਬਦੀਲੀਆਂ ਨੂੰ ਸਵੀਕਾਰ ਕਰਨ ਤੋਂ ਕੀਤਾ ਇਨਕਾਰ

ਕੇਰਲ ਦੇ ਸਿੱਖਿਆ ਮੰਤਰੀ ਵੀ ਸਿਵਨਕੁਟੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਰਲ ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਨ.ਸੀ.ਈ.ਆਰ.ਟੀ.) ਦੁਆਰਾ 6ਵੀਂ ਤੋਂ 12ਵੀਂ ਜਮਾਤ ਦੀਆਂ ਪਾਠ-ਪੁਸਤਕਾਂ ਵਿੱਚ ਕੀਤੇ ਗਏ ਬਦਲਾਅ ਨੂੰ ਸਵੀਕਾਰ ਨਹੀਂ ਕਰੇਗਾ।  NCERT ਤੇ ਇਤਿਹਾਸ ਨੂੰ ਵਿਗਾੜਨ ਦਾ ਇਲਜ਼ਾਮ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਉਹ ਕੁੱਝ ਬਦਲਾਅ ਅਪਣੇ ਰਾਜ ਸਤਰ ਤੇ ਜਲਦ […]

Share:

ਕੇਰਲ ਦੇ ਸਿੱਖਿਆ ਮੰਤਰੀ ਵੀ ਸਿਵਨਕੁਟੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਰਲ ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਨ.ਸੀ.ਈ.ਆਰ.ਟੀ.) ਦੁਆਰਾ 6ਵੀਂ ਤੋਂ 12ਵੀਂ ਜਮਾਤ ਦੀਆਂ ਪਾਠ-ਪੁਸਤਕਾਂ ਵਿੱਚ ਕੀਤੇ ਗਏ ਬਦਲਾਅ ਨੂੰ ਸਵੀਕਾਰ ਨਹੀਂ ਕਰੇਗਾ। 

NCERT ਤੇ ਇਤਿਹਾਸ ਨੂੰ ਵਿਗਾੜਨ ਦਾ ਇਲਜ਼ਾਮ

ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਉਹ ਕੁੱਝ ਬਦਲਾਅ ਅਪਣੇ ਰਾਜ ਸਤਰ ਤੇ ਜਲਦ ਹੀ ਕਰ ਸਕਦੇ ਹਨ। ਇਹਨਾਂ ਵਿੱਚੋਂ ਇੱਕ ਕੇਰਲ ਦੇ ਸਕੂਲਾਂ ਵਿੱਚ ਵਰਤੀਆਂ ਜਾਣ ਵਾਲੀਆਂ ਇਹਨਾਂ NCERT ਪਾਠ ਪੁਸਤਕਾਂ ਵਿੱਚ ਕੇਰਲ ਲਈ ਢੁਕਵੇਂ ਨਵੇਂ ਅਧਿਆਏ ਸ਼ਾਮਲ ਕੀਤੇ ਜਾਣਗੇ।ਉਨਾਂ ਨੇ ਮੀਡੀਆ ਨਾਲ ਗੱਲ ਬਾਤ ਕਰਦਿਆ ਕਿਹਾ  “ਅਸੀਂ ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐਸਸੀਈਆਰਟੀ ਕੇਰਲਾ) ਦੁਆਰਾ ਪਾਠ ਪੁਸਤਕਾਂ ਨੂੰ ਪ੍ਰਕਾਸ਼ਿਤ ਕਰਨ ਦੀ ਸੰਭਾਵਨਾ ਤੇ ਵੀ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ,” । ਕੇਰਲ ਸਰਕਾਰ ਨੇ 2022 ਵਿੱਚ ਸੰਸ਼ੋਧਨ ਦੇ ਅਧਿਕਾਰ ਦਾ ਵਿਰੋਧ ਕੀਤਾ ਸੀ ਜਦੋਂ ਇਸਨੂੰ ਪਹਿਲੀ ਵਾਰ ਪੇਸ਼ ਕੀਤਾ ਗਿਆ ਸੀ। ਮੰਤਰੀ ਨੇ ਕਿਹਾ, “ਅਸੀਂ ਪਿਛਲੇ ਸਾਲ ਤੋਂ NCERT ਦੁਆਰਾ ਇਤਿਹਾਸ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਅਸੀਂ ਇਹ ਸਟੈਂਡ ਲਿਆ ਸੀ ਕਿ NCERT ਦੁਆਰਾ ਕੀਤੇ ਗਏ ਕਿਸੇ ਵੀ ਬਦਲਾਅ ਤੋਂ ਬਿਨਾਂ ਮਨੁੱਖਤਾ ਨੂੰ ਪੜ੍ਹਾਇਆ ਜਾਵੇਗਾ” । ਉਨਾਂ ਨੇ ਅੱਗੇ ਕਿਹਾ, “ਕਿਸੇ ਵੀ ਸਥਿਤੀ ਵਿੱਚ ਕੇਰਲਾ ਅਕਾਦਮਿਕ ਚਿੰਤਾਵਾਂ ਨਾਲੋਂ ਸੰਕੀਰਣ ਹਿੱਤਾਂ ਨੂੰ ਤਰਜੀਹ ਦੇਣ ਲਈ ਕੇਂਦਰ ਦੀ ਨੀਤੀ ਨੂੰ ਮਨਜ਼ੂਰੀ ਨਹੀਂ ਦੇਵੇਗਾ। ਅਸੀਂ ਉਨ੍ਹਾਂ ਆਦਰਸ਼ਾਂ ਤੇ ਸਪੱਸ਼ਟ ਫੋਕਸ ਦੇ ਨਾਲ ਅੱਗੇ ਵਧਾਂਗੇ ਜੋ ਕੇਰਲਾ ਨੂੰ ਹਮੇਸ਼ਾ ਸਰਵ ਵਿਆਪਕ ਭਾਈਚਾਰਾ, ਧਰਮ ਨਿਰਪੱਖਤਾ ਅਤੇ ਸੰਵਿਧਾਨਕ ਸਿਧਾਂਤਾਂ ਵਰਗੇ ਗੁਨ ਸਿਖਾਂਦੇ ਹਨ,”।

ਰਿਪੋਰਟਾਂ ਦੇ ਅਨੁਸਾਰ NCERT ਨੇ ਕੁਝ ਅਧਿਆਵਾਂ ਨੂੰ ਹਟਾਉਣ ਦੇ ਪੰਜ ਵੱਡੇ ਕਾਰਨ ਦੱਸੇ ਹਨ। ਪਹਿਲਾਂ ਕਾਰਨ ਹੈ ਓਵਰਲੈਪ; ਕੁਝ ਅਧਿਆਏ ਇੱਕੋ ਜਮਾਤ ਦੇ ਇੱਕ ਤੋਂ ਵੱਧ ਵਿਸ਼ਿਆਂ ਵਿੱਚ ਪਾਏ ਜਾਂਦੇ ਹਨ। ਦੂਜਾ ਕਾਰਨ ਹੈ ਦੁਹਰਾਓ; ਹੇਠਲੀ ਜਮਾਤ ਵਿੱਚ ਜੋ ਪੜ੍ਹਾਇਆ ਜਾਂਦਾ ਹੈ, ਉਹ ਉੱਚ ਜਮਾਤ ਦੇ ਸਿਲੇਬਸ ਵਿੱਚ ਥਾਂ ਪਾਉਂਦਾ ਹੈ। ਤੀਜਾ ਕਾਰਨ ਵਿਦਿਆਰਥੀ ਤੇ ਬੋਝ ਨੂੰ ਦਸਿਆ ਜਾਂਦਾ ਹੈ ; NCERT ਮਹਿਸੂਸ ਕਰਦਾ ਹੈ ਕਿ ਵਿਦਿਆਰਥੀਆਂ ਤੇ ਬੇਲੋੜਾ ਦਬਾਅ ਪਾਇਆ ਜਾ ਰਿਹਾ ਹੈ। ਚੌਥਾ ਕਾਰਨ ਹੈ ਕਿ ਉਹਨਾਂ ਪਾਠਾਂ ਨੂੰ ਸ਼ਾਮਲ ਕਰਨ ਦੀ ਕੋਈ ਲੋੜ ਨਹੀਂ ਹੈ ਜੋ ਵਿਦਿਆਰਥੀ ਅਧਿਆਪਕਾਂ ਦੀ ਮਦਦ ਤੋਂ ਬਿਨਾਂ ਸਿੱਖ ਸਕਦੇ ਹਨ। ਪੰਜਵਾ ਕਾਰਨ ਹੈ ਰਿਡੰਡੈਂਸੀ; ਕੁਝ ਸਬਕ ਮੌਜੂਦਾ ਸੰਦਰਭ ਵਿੱਚ ਆਪਣੀ ਸਾਰਥਕਤਾ ਗੁਆ ਚੁੱਕੇ ਹਨ।