ਹਿੰਸਾ ਪ੍ਰਭਾਵਿਤ ਮਨੀਪੁਰ ’ਚ ਮ੍ਰਿੱਤਕਾਂ ਦੀ ਗਿਣਤੀ 71 ਹੋਈ

ਮਨੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਅਨੁਸਾਰ ਰਾਜ ਵਿੱਚ ਹਾਲ ਹੀ ਵਿੱਚ ਹੋਈਆਂ ਝੜਪਾਂ ਤੋਂ ਬਾਅਦ ਮਨੀਪੁਰ ਵਿੱਚ ਮਰਨ ਵਾਲਿਆਂ ਦੀ ਗਿਣਤੀ 71 ਹੋ ਗਈ ਹੈ। ਕੁਲਦੀਪ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ, “ਕੱਲ੍ਹ ਮਣੀਪੁਰ ਕਮਾਂਡੋਆਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਹੋਈ ਜਿਸ ਵਿੱਚ ਛੇ ਕਮਾਂਡੋ ਜ਼ਖਮੀ ਹੋਏ ਅਤੇ ਉਨ੍ਹਾਂ ਵਿੱਚੋਂ ਇੱਕ ਮਾਰਿਆ ਗਿਆ।” ਸਿੰਘ ਨੇ […]

Share:

ਮਨੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਅਨੁਸਾਰ ਰਾਜ ਵਿੱਚ ਹਾਲ ਹੀ ਵਿੱਚ ਹੋਈਆਂ ਝੜਪਾਂ ਤੋਂ ਬਾਅਦ ਮਨੀਪੁਰ ਵਿੱਚ ਮਰਨ ਵਾਲਿਆਂ ਦੀ ਗਿਣਤੀ 71 ਹੋ ਗਈ ਹੈ।

ਕੁਲਦੀਪ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ, “ਕੱਲ੍ਹ ਮਣੀਪੁਰ ਕਮਾਂਡੋਆਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਹੋਈ ਜਿਸ ਵਿੱਚ ਛੇ ਕਮਾਂਡੋ ਜ਼ਖਮੀ ਹੋਏ ਅਤੇ ਉਨ੍ਹਾਂ ਵਿੱਚੋਂ ਇੱਕ ਮਾਰਿਆ ਗਿਆ।” ਸਿੰਘ ਨੇ ਅੱਗੇ ਦੱਸਿਆ ਕਿ ਚੂਰਾਚੰਦਪੁਰ ਖੇਤਰ ਵਿੱਚ ਇੱਕ ਵਾਹਨ ਵਿੱਚ ਤਿੰਨ ਲੋਕ ਨਿਰਮਾਣ ਮਜ਼ਦੂਰ ਵੀ ਮ੍ਰਿਤਕ ਪਾਏ ਗਏ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਇਸ ਤੋਂ ਪਹਿਲਾਂ 11 ਸਥਾਨਕ ਲੋਕ ਪਿੰਡ ਤੋਰਬੰਗ ਵਿੱਚ, ਅਣਪਛਾਤੇ ਲੋਕਾਂ ਵੱਲੋਂ ਹਮਲਾ ਕਰਨ ਤੋਂ ਬਾਅਦ ਲਾਪਤਾ ਹੋ ਗਏ ਸਨ ਜਦੋਂ ਉਹ ਆਪਣੇ ਸੜੇ ਹੋਏ ਘਰਾਂ ਵਿੱਚੋਂ ਕੁਝ ਸਾਮਾਨ ਲੈਣ ਗਏ ਸਨ। ਸਿੰਘ ਨੇ ਅੱਗੇ ਕਿਹਾ ਕਿ ਰਾਜ ਵਿੱਚ ਮਨੀਪੁਰ ਕਮਾਂਡੋਜ਼ ਅਤੇ ਅਤਿਵਾਦੀਆਂ ਵਿਚਕਾਰ ਗੋਲੀਬਾਰੀ ਦੀ ਵੀ ਸੂਚਨਾ ਮਿਲੀ ਹੈ ਜਿਸ ਵਿੱਚ ਛੇ ਕਮਾਂਡੋਜ਼ ਦੇ ਜ਼ਖ਼ਮੀ ਹੋਣ ਸਮੇਤ ਇੱਕ ਦੀ ਮੌਤ ਹੋਈ ਹੈ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ‘ਤੇ ਹਮਲਾ ਕੀਤਾ ਗਿਆ ਸੀ ਉਨ੍ਹਾਂ ਵਿੱਚੋਂ ਅੱਠ ਭੱਜਣ ਵਿੱਚ ਕਾਮਯਾਬ ਰਹੇ ਜੋ ਕਿ ਬੀ.ਐਸ.ਐਫ. ਕੈਂਪ ਵਿੱਚ ਹਨ ਜਦਕਿ ਤਿੰਨ ਅਜੇ ਵੀ ਲਾਪਤਾ ਹਨ। ਸਿੰਘ ਨੇ ਕਿਹਾ ਕਿ ਅਸਾਮ ਰਾਈਫਲਜ਼, ਬੀ.ਐਸ.ਐਫ. ਅਤੇ ਸੀ.ਆਰ.ਪੀ.ਐਫ. ਦੁਆਰਾ ਉਨ੍ਹਾਂ ਨੂੰ ਲੱਭਣ ਲਈ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਪਰ ਉਹ ਅਜੇ ਤੱਕ ਉਨ੍ਹਾਂ ਨੂੰ ਲੱਭਣ ਵਿੱਚ ਕਾਮਯਾਬੀ ਨਹੀਂ ਮਿਲੀ ਹੈ।

ਸਿੰਘ ਨੇ ਦਾਅਵਾ ਕੀਤਾ ਕਿ ਸੂਬੇ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ ਅਤੇ ਕਰਫਿਊ ਵਿੱਚ ਢਿੱਲ ਵੀ ਸੱਤ ਘੰਟੇ ਤੱਕ ਵਧਾ ਦਿੱਤੀ ਗਈ ਹੈ। ਵੱਖ-ਵੱਖ ਕੈਂਪਾਂ ਵਿੱਚ ਰਹਿ ਰਹੇ ਵਿਸਥਾਪਿਤ ਲੋਕਾਂ ਨੂੰ ਘਟਾਇਆ ਗਿਆ ਹੈ ਜਿਸ ਤਹਿਤ…ਲਗਭਗ 45,000 ਲੋਕਾਂ ਨੂੰ ਵੱਖ-ਵੱਖ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।

ਸੂਬੇ ‘ਚ ਹਿੰਸਾ ਭੜਕਣ ਤੋਂ ਬਾਅਦ 3 ਮਈ ਨੂੰ ਕਰਫਿਊ ਲਗਾ ਦਿੱਤਾ ਗਿਆ ਸੀ। ਰਾਜ ਸਰਕਾਰ ਨੇ ਦਹਿਸ਼ਤ ਅਤੇ ਗਲਤ ਜਾਣਕਾਰੀ ਦੇ ਵਿਸਥਾਰ ਨੂੰ ਰੋਕਣ ਲਈ ਇੰਟਰਨੈਟ ਅਤੇ ਮੋਬਾਈਲ ਫੋਨ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਸੀ। ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਲਈ ਮੀਤੀਆ ਦੀ ਮੰਗ ਵਿਚਕਾਰ, 3 ਮਈ ਨੂੰ ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ (ਏ.ਟੀ.ਐੱਸ.ਯੂ.) ਮਨੀਪੁਰ ਦੁਆਰਾ ਇੱਕ ਰੈਲੀ ਕੀਤੀ ਗਈ ਸੀ ਜੋ ਬਾਅਦ ਵਿੱਚ ਹਿੰਸਕ ਹੋ ਗਈ।

ਤਾਜ਼ਾ ਅੰਕੜਿਆਂ ਅਨੁਸਾਰ ਮਨੀਪੁਰ ਵਿੱਚ ਹਿੰਸਾ ਦੌਰਾਨ 71 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 230 ਤੋਂ ਵੱਧ ਲੋਕ ਜ਼ਖ਼ਮੀ ਹੋਣ ਸਮੇਤ 1700 ਦੇ ਕਰੀਬ ਘਰ ਸੜੇ ਹਨ।