ਮਾਂ ਦੇ ਦਰਸ਼ਨਾਂ ਲਈ ਜਾ ਰਹੇ 8 ਸ਼ਰਧਾਲੂਆਂ ਦੀ ਮੌਤ, ਧੁੰਦ ਕਾਰਨ ਵਾਪਰਿਆ ਹਾਦਸਾ

ਧਾਰਮਿਕ ਸਥਾਨ ਤੋਂ ਤਿੰਨ ਕਿਲੋਮੀਟਰ ਹੀ ਦੂਰ ਰਹਿ ਗਏ ਸੀ ਕਿ ਵੈਨ ਦੀ ਟੱਕਰ ਖੜ੍ਹੇ ਟਰੱਕ ਨਾਲ ਹੋ ਗਈ। ਮ੍ਰਿਤਕ ਆਪਸ 'ਚ ਰਿਸ਼ਤੇਦਾਰ ਦੱਸੇ ਜਾ ਰਹੇ ਹਨ। ਹਾਦਸੇ ਮਗਰੋਂ ਮੁਲਜ਼ਮ ਡਰਾਈਵਰ ਫਰਾਰ ਹੋ ਗਿਆ। 

Share:

ਧੁੰਦ ਹਰ ਸਾਲ ਹਾਦਸਿਆਂ 'ਚ ਕੀਮਤੀ ਜਾਨਾਂ ਖੋਹ ਲੈਂਦੀ ਹੈ। ਇਸ ਵਾਰ ਵੀ ਸਰਦੀ ਦੇ ਨਾਲ ਹੀ ਧੁੰਦ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ। ਬੀਤੇ ਦਿਨੀਂ ਧੁੰਦ ਨਾਲ ਕਈ ਹਾਦਸੇ ਵਾਪਰੇ। ਸ਼ੁੱਕਰਵਾਰ ਨੂੰ ਤੜਕੇ ਹੀ ਇੱਕ ਦਰਦਨਾਕ ਹਾਦਸਾ ਹੋਰ ਵਾਪਰ ਗਿਆ। ਇਸ ਹਾਦਸੇ 'ਚ 8 ਮੌਤਾਂ ਹੋ ਗਈਆਂ। ਜਾਣਕਾਰੀ ਮੁਤਾਬਕ ਉੜੀਸਾ 'ਚ ਮਾਂ ਤਾਰਿਣੀ ਦੇ ਦਰਸ਼ਨਾਂ ਲਈ ਆਪਸੀ ਰਿਸ਼ਤੇਦਾਰ ਤੇ ਮੁਹੱਲੇ ਦੇ ਲੋਕ ਇਕੱਠੇ ਹੋ ਕੇ ਜਾ ਰਹੇ ਸੀ। ਉਹ ਵੀਰਵਾਰ ਦੀ ਰਾਤ ਕਰੀਬ ਸਾਢੇ 8 ਵਜੇ ਘਰੋਂ ਨਿਕਲੇ ਸੀ। ਜਿਵੇਂ ਹੀ ਸ਼ੁੱਕਰਵਾਰ ਸਵੇਰੇ 5 ਵਜੇ ਦੇ ਕਰੀਬ ਮਾਂ ਦੇ ਦਰਬਾਰ ਤੋਂ ਤਿੰਨ ਕਿਲੋਮੀਟਰ ਪਿੱਛੇ ਪੁੱਜੇ ਤਾਂ ਹਾਦਸਾ ਹੋ ਗਿਆ। ਐਨਐਚ 20 ਬਲੀਜੋੜੀ ਨੇੜੇ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਦੇ ਪਿੱਛੇ ਵੈਨ ਟਕਰਾ ਗਈ।  ਜਿਸ ਕਾਰਨ ਅੱਠ ਜਣਿਆਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਆਨੰਦਪੁਰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਟੱਕਰ ਇੰਨੀ ਭਿਆਨਕ ਸੀ ਕਿ 7 ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 8ਵੇਂ ਨੇ ਹਸਪਤਾਲ ਇਲਾਜ ਦੌਰਾਨ ਦਮ ਤੋੜਿਆ। 

3 ਜਖ਼ਮੀਆਂ ਦੀ ਹਾਲਤ ਨਾਜ਼ੁਕ 

ਇਹ ਹਾਦਸਾ ਧੁੰਦ ਕਾਰਨ ਵਾਪਰਿਆ।  ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੱਤ ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਹਨਾਂ ਨੂੰ ਕਟਕ ਦੇ ਇੱਕ ਵੱਡੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। 5 ਹੋਰ ਗੰਭੀਰ ਜ਼ਖਮੀ ਕੇਂਦੁਝਾਰ ਜ਼ਿਲਾ ਹੈੱਡਕੁਆਰਟਰ ਹਸਪਤਾਲ 'ਚ ਜ਼ੇਰੇ ਇਲਾਜ ਹਨ। 

ਇਹ ਵੀ ਪੜ੍ਹੋ