ਫਲੈਟ ਚੋਂ ਮਿਲੀਆਂ ਪੂਰੇ ਪਰਿਵਾਰ ਦੀਆਂ ਲਾਸ਼ਾਂ, ਜਾਣੋ ਪੂਰਾ ਮਾਮਲਾ

ਸਨਸਨੀਖੇਜ਼ ਮਾਮਲਾ ਸਾਮਣੇ ਆਇਆ। ਕੱਪੜਾ ਕਾਰੋਬਾਰੀ, ਉਸਦੀ ਪਤਨੀ ਤੇ ਦੋ ਬੱਚੇ ਮ੍ਰਿਤਕ ਪਾਏ ਗਏ।

Share:

ਭਾਰਤ ਅੰਦਰ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਮਣੇ ਆਈ। ਇੱਕੋ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਇਹ ਪਰਿਵਾਰ ਕੱਪੜਾ ਕਾਰੋਬਾਰੀ ਦਾ ਸੀ। ਇੱਕ ਗਲਤੀ ਨੇ ਸਾਰੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ। ਮਾਮਲਾ ਕਲਕੱਤਾ ਦੇ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦਾ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਸੀ।
 
ਜਾਣੋ ਪੂਰਾ ਮਾਮਲਾ 
 
ਪਰਿਵਾਰ ਦੇ ਚਾਰ ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਫਲੈਟ ਵਿੱਚੋਂ ਮਿਲੀਆਂ।  ਮ੍ਰਿਤਕਾਂ ਦੀ ਪਛਾਣ ਕੱਪੜਾ ਕਾਰੋਬਾਰੀ ਬ੍ਰਿੰਦਾਬਨ (52), ਉਸਦੀ ਪਤਨੀ ਦੇਵਸ਼੍ਰੀ,  ਬੇਟੀ ਦੇਬਲੀਨਾ (17) ਅਤੇ 8 ਸਾਲ ਦੇ ਬੇਟੇ ਉਤਸਾਹਾ ਵਜੋਂ ਹੋਈ। ਪੁਲਿਸ ਮੁਤਾਬਕ ਕੱਪੜਾ ਕਾਰੋਬਾਰੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਬਾਅਦ ਵਿੱਚ ਖੁਦਕੁਸ਼ੀ ਕਰ ਲਈ। ਕਾਰੋਬਾਰੀ ਦੀ ਲਾਸ਼ ਛੱਤ ਨਾਲ ਲਟਕਦੀ ਮਿਲੀ, ਜਦਕਿ ਤਿੰਨ ਹੋਰ ਲਾਸ਼ਾਂ ਫਲੈਟ ‘ਚ ਵੱਖ-ਵੱਖ ਥਾਵਾਂ ‘ਤੇ ਮਿਲੀਆਂ। ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ, ਜਿਸ ਵਿੱਚ ਕਾਰੋਬਾਰੀ ਨੇ ਦਾਅਵਾ ਕੀਤਾ ਹੈ ਕਿ ਉਸਦੀ ਪਤਨੀ ਦੇ ਨਜਾਇਜ ਸਬੰਧ ਸਨ ਅਤੇ ਉਹ ਬਰਦਾਸ਼ਤ ਨਹੀਂ ਕਰ ਸਕਦਾ ਸੀ।  ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ।
 
ਕਿਵੇਂ ਹੋਇਆ ਖੁਲਾਸਾ 
 
ਕੱਪੜਾ ਕਾਰੋਬਾਰੀ ਦੇ ਫਲੈਟ ‘ਚੋਂ ਬਦਬੂ ਆ ਰਹੀ ਸੀ। ਆਲੇ ਦੁਆਲੇ ਦੇ ਲੋਕਾਂ ਨੇ ਫਲੈਟ ਦਾ ਦਰਵਾਜ਼ਾ ਖੜਕਾਇਆ। ਕਿਸੇ ਵੱਲੋਂ ਜਵਾਬ ਨਹੀਂ ਦਿੱਤਾ ਗਿਆ। ਇਸ ਮਗਰੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਆ ਕੇ ਦੱਸਿਆ ਕਿ ਦਰਵਾਜ਼ਾ ਅੰਦਰੋਂ ਬੰਦ ਸੀ। ਦਰਵਾਜ਼ੇ ਨੂੰ ਤੋੜਿਆ ਗਿਆ। ਕਾਰੋਬਾਰੀ ਬ੍ਰਿੰਦਾਬਨ ਦੀ ਲਾਸ਼ ਛੱਤ ਨਾਲ ਲਟਕਦੀ ਮਿਲੀ। ਜਦਕਿ ਫਲੈਟ ‘ਚ ਵੱਖ-ਵੱਖ ਥਾਵਾਂ ‘ਤੇ ਤਿੰਨ ਹੋਰ ਲਾਸ਼ਾਂ ਮਿਲੀਆਂ ਹਨ। ਫੋਰੈਂਸਿਕ ਟੀਮ ਨੂੰ ਬੁਲਾ ਕੇ ਜਾਂਚ ਸ਼ੁਰੂ ਕਰਾਈ ਗਈ। 

ਇਹ ਵੀ ਪੜ੍ਹੋ