Shahjahanpur road accident : 12 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ, ਯੂਪੀ ਦੇ ਸ਼ਹਾਜਹਾਂਪੁਰ 'ਚ ਵਾਪਰਿਆ ਵੱਡਾ ਹਾਦਸਾ

Big Accident: ਯੂਪੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਸ਼ਾਹਜਹਾਂਪੁਰ ਵਿਖੇ ਟਰੱਕ ਅਤੇ ਟੈਂਪੂ ਵਿਚਾਲੇ ਟੱਕਰ ਹੋ ਗਈ ਜਿਸ ਵਿੱਚ 12 ਸ਼ਰਧਾਲੂਆਂ ਦੀ ਮੌਤ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪੂਰਨਮਾਸ਼ੀ ਵਾਲੇ ਦਿਨ ਲੋਕ ਗੰਗਾ 'ਚ ਇਸ਼ਨਾਨ ਕਰਨ ਲਈ ਟੈਂਪੂ 'ਚ ਜਾ ਰਹੇ ਸਨ। ਟਰੱਕ ਚਾਲਕ ਘਟਨਾ ਵਾਲੀ ਥਾਂ 'ਤੇ ਟਰੱਕ ਛੱਡ ਕੇ ਫਰਾਰ ਹੋ ਗਿਆ।

Share:

ਹਾਈਲਾਈਟਸ

  • ਯੂਪੀ ਦੇ ਸ਼ਹਾਜਹਾਂਪੁਰ 'ਚ ਵਾਪਰਿਆ ਵੱਡਾ ਹਾਦਸਾ
  • ਮੌਕੇ 'ਤੇ 12 ਸ਼ਰਧਾਲੂਆਂ ਦੀ ਹੋਈ ਮੌਤ

Shahjahanpur road accident :  ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਟਰੱਕ ਅਤੇ ਟੈਂਪੂ ਵਿਚਾਲੇ ਹੋਈ ਭਿਆਨਕ ਟੱਕਰ 'ਚ 12 ਲੋਕਾਂ ਦੀ ਮੌਤ ਹੋ ਗਈ ਹੈ। ਖਬਰਾਂ ਦੀ ਮੰਨੀਏ ਤਾਂ ਸ਼ਾਹਜਹਾਂਪੁਰ ਦੇ ਮਦਨਾਪੁਰ ਥਾਣਾ ਖੇਤਰ 'ਚ ਵੀਰਵਾਰ ਸਵੇਰੇ ਕਰੀਬ 10:30 ਵਜੇ ਅਲਹਗੰਜ ਦੇ ਸੁਗਸੁਗੀ ਪਿੰਡ ਦੇ ਕੋਲ ਬਰੇਲੀ-ਫਾਰੂਖਾਬਾਦ ਹਾਈਵੇ 'ਤੇ ਇਹ ਹਾਦਸਾ ਵਾਪਰਿਆ।

ਇਸ ਦਰਦਨਾਕ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟੈਂਪੂ ਵਿੱਚ 12 ਲੋਕ ਸਵਾਰ ਸਨ। ਟਰੱਕ ਅਤੇ ਟੈਂਪੂ ਵਿਚਾਲੇ ਹੋਈ ਇਸ ਟੱਕਰ 'ਚ ਟੈਂਪੂ ਚਾਲਕ ਸਮੇਤ ਸਾਰੇ 12 ਲੋਕਾਂ ਦੀ ਮੌਤ ਹੋ ਗਈ।

ਮੌਕੇ ਤੋਂ ਫਰਾਰ ਹੋ ਗਿਆ ਟਰੱਕ ਡਰਾਈਵਰ

ਟਰੱਕ ਚਾਲਕ ਘਟਨਾ ਵਾਲੀ ਥਾਂ 'ਤੇ ਟਰੱਕ ਛੱਡ ਕੇ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪੂਰਨਮਾਸ਼ੀ ਵਾਲੇ ਦਿਨ ਲੋਕ ਗੰਗਾ 'ਚ ਇਸ਼ਨਾਨ ਕਰਨ ਲਈ ਟੈਂਪੂ 'ਚ ਜਾ ਰਹੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਸ਼ਾਹਜਹਾਂਪੁਰ ਦੇ ਡੀਐੱਮ ਉਮੇਸ਼ ਪ੍ਰਤਾਪ ਸਿੰਘ, ਐੱਸਪੀ ਅਸ਼ੋਕ ਕੁਮਾਰ ਮੀਨਾ ਅਤੇ ਜਲਾਲਾਬਾਦ ਦੇ ਵਿਧਾਇਕ ਹਰੀਪ੍ਰਕਾਸ਼ ਵਰਮਾ ਉੱਥੇ ਪਹੁੰਚ ਗਏ। ਪੁਲਸ ਨੇ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਕੇ ਇਸ ਦਰਦਨਾਕ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ