ਡੱਲੇਵਾਲ ਦਾ ਬਿਆਨ - ਆਖ਼ਰੀ ਸਾਹ ਤੱਕ ਜਾਰੀ ਰਹੇਗਾ ਮਰਨ ਵਰਤ, ਮੰਗਾਂ ਪੂਰੀਆਂ ਕਰਾਕੇ ਲਵਾਂਗੇ ਦਮ 

ਹੁਣ ਭਾਵੇਂ ਸਰਕਾਰ ਗੱਲਬਾਤ ਲਈ ਤਿਆਰ ਹੋਈ ਹੈ ਤਾਂ ਅਸੀਂ ਫਿਰ ਵੀ ਮਰਨ ਵਰਤ ਜਾਰੀ ਰੱਖਾਂਗੇ। ਅਸੀਂ ਲੜਾਈ ਜਿੱਤਣ ਲਈ ਮਰਨ ਵਰਤ ਜਾਰੀ ਰੱਖਾਂਗੇ। ਦੱਸ ਦਈਏ ਕਿ ਬੀਤੇ ਕੱਲ੍ਹ ਹੀ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਦੂਜੀ ਮੀਟਿੰਗ ਲਈ ਸੱਦਾ ਭੇਜਿਆ ਹੈ।

Courtesy: file photo

Share:

Kisan Andolan : ਕਿਸਾਨੀ ਮਸਲਿਆਂ ਨੂੰ ਲੈਕੇ 87 ਦਿਨਾਂ ਤੋਂ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਫਿਰ ਐਲਾਨ ਕਰਦੇ ਹੋਏ ਕਿਹਾ ਕਿ ਖੇਤੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ ਸਾਲ ਭਰ ਧਰਨੇ 'ਤੇ ਬੈਠੇ ਰਹੇ ਪਰ ਕੋਈ ਗੱਲਬਾਤ ਲਈ ਨਹੀਂ ਆਇਆ। ਜਦੋਂ ਅਸੀਂ ਆਪਣਾ ਮਰਨ ਵਰਤ ਅਖ਼ੀਰ ਤੱਕ ਲੈ ਕੇ ਗਏ ਉਦੋਂ ਕੇਂਦਰ ਸਰਕਾਰ ਗੱਲਬਾਤ ਲਈ ਰਾਜ਼ੀ ਹੋਈ। ਹੁਣ ਭਾਵੇਂ ਸਰਕਾਰ ਗੱਲਬਾਤ ਲਈ ਤਿਆਰ ਹੋਈ ਹੈ ਤਾਂ ਅਸੀਂ ਫਿਰ ਵੀ ਮਰਨ ਵਰਤ ਜਾਰੀ ਰੱਖਾਂਗੇ। ਅਸੀਂ ਲੜਾਈ ਜਿੱਤਣ ਲਈ ਮਰਨ ਵਰਤ ਜਾਰੀ ਰੱਖਾਂਗੇ। ਦੱਸ ਦਈਏ ਕਿ ਬੀਤੇ ਕੱਲ੍ਹ ਹੀ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਦੂਜੀ ਮੀਟਿੰਗ ਲਈ ਸੱਦਾ ਭੇਜਿਆ ਹੈ। ਜਿਸ ਮਗਰੋਂ ਅੱਜ ਡੱਲੇਵਾਲ ਨੇ ਮੁੜ ਵੱਡਾ ਬਿਆਨ ਜਾਰੀ ਕੀਤਾ। 

ਕੇਂਦਰ ਨੂੰ MSP ਦੇ ਦੇਣੀ ਚਾਹੀਦੀ ਹੈ

ਕੇਂਦਰ ਨਾਲ ਕਿਸਾਨਾਂ ਦੀ ਦੂਜੀ ਮੀਟਿੰਗ ਵਿਚ ਸ਼ਾਮਲ ਹੋਣ ਬਾਰੇ ਬੋਲਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੀਟਿੰਗ ਵਿਚ ਸ਼ਾਮਲ ਹੋਣ ਲਈ ਸਾਢੇ 4 ਘੰਟੇ ਦਾ ਸਫ਼ਰ ਲੱਗਦਾ ਹੈ। ਰਸਤੇ ਵਿਚ ਬਹੁਤ ਤਕਲੀਫ਼ ਹੁੰਦੀ ਹੈ। ਫਿਰ ਮੀਟਿੰਗ ਵਿਚ ਦੋ ਢਾਈ ਘੰਟੇ ਬੈਠਣਾ ਪੈਂਦਾ।  ਜਿਸ ਨਾਲ ਸਰੀਰ ਨੂੰ ਤਕਲੀਫ਼ ਪਹੁੰਚਦੀ ਹੈ। ਪਰ ਜਿਵੇਂ ਕਿਸਾਨ ਸਾਥੀ ਕਹਿਣਗੇ ਉਵੇਂ ਕਰਾਂਗੇ। ਜੇ ਉਹ ਕਹਿਣਗੇ ਕੇਂਦਰ ਨਾਲ ਕਿਸਾਨਾਂ ਦੀ ਦੂਜੀ ਮੀਟਿੰਗ ਵਿਚ ਮੈਨੂੰ ਲੈ ਕੇ ਜਾਣਾ ਹੈ ਤਾਂ ਮੈਂ ਜ਼ਰੂਰ ਜਾਵਾਂਗਾ। ਭਾਵੇਂ ਤਕਲੀਫ਼ ਹੀ ਕਿਉਂ ਨਾ ਸਹਿਣੀ ਪਵੇ। ਕਿਸਾਨਾਂ ਦੀ ਮੰਗਾਂ ਮੰਨਣ ਬਾਰੇ ਬੋਲਦਿਆਂ ਜਗਜੀਤ ਸਿੰਘ ਡੱਲੇਵਾਲ  ਨੇ ਕਿਹਾ ਕਿ ਜੇਕਰ ਪੀਐਮ ਨਰਿੰਦਰ ਮੋਦੀ ਚਾਹੁਣ ਤਾਂ ਦੂਜੀ ਮੀਟਿੰਗ ਵਿਚ ਹੱਲ ਨਿਕਲ ਸਕਦਾ ਹੈ। ਉਮੀਦ ਤਾਂ ਪੂਰੀ ਹੈ ਕਿ ਦੂਜੀ ਮੀਟਿੰਗ ਵਿੱਚ ਕੁਝ ਹੱਲ ਨਿਕਲ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪਾਰਲੀਮੈਂਟਰੀ ਕਮੇਟੀ ਦੀ ਗੱਲ ਮੰਨ ਕੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇ ਦੇਣੀ ਚਾਹੀਦੀ ਹੈ।

ਛੇਤੀ ਇਕੱਠੇ ਹੋ ਸਕਦੇ ਸਾਰੇ ਸੰਗਠਨ 

ਕਿਸਾਨਾਂ ਦੇ ਏਕੇ ਬਾਰੇ ਬੋਲਦਿਆਂ ਜਗਜੀਤ ਸਿੰਘ ਡੱਲੇਵਾਲ  ਨੇ ਕਿਹਾ ਕਿ SKM ਗ਼ੈਰ ਰਾਜਨੀਤਿਕ ਹਮੇਸ਼ਾਂ ਹੀ ਕਿਸਾਨ ਏਕੇ ਦਾ ਹਾਮੀ ਰਿਹਾ ਹੈ। ਪਿਛਲੀ ਮੀਟਿੰਗ ਵਿਚ ਨਾ ਜਾਣ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ  ਉਸ ਦਿਨ ਮੋਰਚੇ ਨੂੰ ਇਕ ਸਾਲ ਪੂਰਾ ਹੋਣ ਕਾਰਨ ਖਨੌਰੀ ਵਿਚ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਸਨ। ਇਸ ਲਈ ਆਗੂਆਂ ਦਾ ਇਥੋਂ ਜਾਣਾ ਮੁਸਕਿਲ ਸੀ।  ਉਨ੍ਹਾਂ ਉਹ ਵੀ ਦੱਸਿਆ ਕਿ ਹੁਣ  ਐਸਕੇਐਮ ਨੂੰ ਬਕਾਇਦਾ ਪੱਤਰ ਲਿਖ ਕੇ  ਕਿਸਾਨ ਏਕਤਾ ਲਈ ਮੀਟਿੰਗ ਸੱਦਣ ਦੀ ਬੇਨਤੀ ਕੀਤੀ ਗਈ ਹੈ। ਕਾਬਿਲੇ ਜ਼ਿਕਰ ਹੈ ਕਿ ਬੀਤੇ ਕੱਲ੍ਹ ਹੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀ ਬਿਆਨ ਦਿੱਤਾ ਸੀ ਕਿ ਜੇਕਰ ਕਿਸਾਨਾਂ ਦਾ ਏਕਾ ਕਰਵਾ ਸਕਦੇ ਹਨ ਤਾਂ ਉਹ ਸਿਰਫ ਰਾਕੇਸ਼ ਟਿਕੈਤ ਅਜਿਹਾ ਕਰ ਸਕਦੇ ਹਨ। 

ਇਹ ਵੀ ਪੜ੍ਹੋ