ਤੂਫਾਨ ਦੇ ਮੱਦੇਨਜ਼ਰ ਸ਼ਰਨਾਰਥੀ ਕੈਂਪ ਹੀ ਲੋਕਾਂ ਦਾ ਆਖਰੀ ਸਹਾਰਾ

ਦੱਖਣੀ-ਪੂਰਬੀ ਬੰਗਲਾਦੇਸ਼ ਵਿੱਚ ਖਤਰਨਾਕ ਚੱਕਰਵਾਤ ਤੋਂ ਪਹਿਲਾਂ ਲਗਭਗ ਪੰਜ ਲੱਖ ਲੋਕਾਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਭੇਜਿਆ ਜਾ ਰਿਹਾ ਹੈ ਜੋ ਕਿ ਜੋਖਮ ਭਰਿਆ ਹੈ। ਮੋਚਾ ਦੀਆਂ 170 ਕਿਲੋਮੀਟਰ ਪ੍ਰਤੀ ਘੰਟਾ ਦੀਆਂ ਹਵਾਵਾਂ ਅਤੇ 3.6 ਮੀਟਰ (12 ਫੁੱਟ) ਉਚਾਈ ਨਾਲ ਇਸਦੇ ਦੁਪਹਿਰ ਤੱਕ ਤੱਟ ਨਾਲ ਟਕਰਾਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਅਜਿਹੀਆਂ ਚਿੰਤਾਵਾਂ ਹਨ ਕਿ ਚੱਕਰਵਾਤ […]

Share:

ਦੱਖਣੀ-ਪੂਰਬੀ ਬੰਗਲਾਦੇਸ਼ ਵਿੱਚ ਖਤਰਨਾਕ ਚੱਕਰਵਾਤ ਤੋਂ ਪਹਿਲਾਂ ਲਗਭਗ ਪੰਜ ਲੱਖ ਲੋਕਾਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਭੇਜਿਆ ਜਾ ਰਿਹਾ ਹੈ ਜੋ ਕਿ ਜੋਖਮ ਭਰਿਆ ਹੈ। ਮੋਚਾ ਦੀਆਂ 170 ਕਿਲੋਮੀਟਰ ਪ੍ਰਤੀ ਘੰਟਾ ਦੀਆਂ ਹਵਾਵਾਂ ਅਤੇ 3.6 ਮੀਟਰ (12 ਫੁੱਟ) ਉਚਾਈ ਨਾਲ ਇਸਦੇ ਦੁਪਹਿਰ ਤੱਕ ਤੱਟ ਨਾਲ ਟਕਰਾਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਅਜਿਹੀਆਂ ਚਿੰਤਾਵਾਂ ਹਨ ਕਿ ਚੱਕਰਵਾਤ ਦੁਨੀਆ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ ਕਾਕਸ ਬਾਜ਼ਾਰ ਨੂੰ ਬਰਬਾਦ ਕਰ ਸਕਦਾ ਹੈ ਜਿੱਥੇ ਲਗਭਗ 10 ਲੱਖ ਲੋਕ ਅਸਥਾਈ ਘਰਾਂ ਵਿੱਚ ਰਹਿੰਦੇ ਹਨ।

ਕੈਂਪ ‘ਤੇ ਪਹਿਲਾਂ ਹੀ ਮੀਂਹ ਪੈ ਰਿਹਾ ਹੈ ਅਤੇ ਲਾਲ ਚਿਤਾਵਨੀ ਦੇ ਝੰਡੇ ਝੂਲਾਏ ਗਏ ਹਨ। ਚੱਕਰਵਾਤ ਮੋਚਾ ਬੰਗਲਾਦੇਸ਼ ਵਿੱਚ ਕਰੀਬ ਦੋ ਦਹਾਕਿਆਂ ਵਿੱਚ ਦੇਖਿਆ ਜਾਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਹੋ ਸਕਦਾ ਹੈ।

ਜਿਵੇਂ ਹੀ ਮੌਸਮ ਪ੍ਰਣਾਲੀ ਬੰਗਲਾਦੇਸ਼-ਮਿਆਂਮਾਰ ਦੇ ਤੱਟ ਵੱਲ ਵਧ ਰਹੀ ਹੈ, ਨੇੜਲੇ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ, ਮਛੇਰਿਆਂ ਨੂੰ ਉਨ੍ਹਾਂ ਦੇ ਕੰਮ ਨੂੰ ਮੁਅੱਤਲ ਕਰਨ ਲਈ ਕਿਹਾ ਗਿਆ ਹੈ ਅਤੇ 1,500 ਪਨਾਹਗਾਹਾਂ ਸਥਾਪਤ ਕੀਤੀਆਂ ਗਈਆਂ ਹਨ ਜਿਥੇ ਮਾਰ ਦੀ ਲਪੇਟ ਵਾਲੇ ਖੇਤਰਾਂ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।

ਕੌਕਸ ਬਾਜ਼ਾਰ ਦੇ ਵਧੀਕ ਡਿਪਟੀ ਕਮਿਸ਼ਨਰ ਵਿਭੂਸ਼ਣ ਕਾਂਤੀ ਦਾਸ ਨੇ ਬੀਬੀਸੀ ਨੂੰ ਦੱਸਿਆ ਕਿ ਅਸੀਂ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਲਈ ਤਿਆਰ ਹਾਂ… ਅਸੀਂ ਇੱਕ ਵੀ ਜਾਨ ਨਹੀਂ ਗੁਆਉਣਾ ਚਾਹੁੰਦੇ।

ਲੋਕ ਦਿਨ ਭਰ ਪਰਿਵਾਰ ਦੱਸੀਆਂ ਗਈਆਂ ਪਨਾਹਗਾਹਾਂ ‘ਤੇ ਪਹੁੰਚਦੇ ਰਹੇ। ਕੁਝ ਆਪਣੇ ਕੁਝ ਸਮਾਨ ਨਾਲ ਪਲਾਸਟਿਕ ਦੇ ਥੈਲੇ ਭਰ ਕੇ ਲਿਆਏ ਅਤੇ ਕੁਝ ਆਪਣੇ ਪਸ਼ੂ, ਮੁਰਗੇ ਅਤੇ ਡੰਗਰ ਲੈ ਕੇ ਪਹੁੰਚੇ।

ਕਰੀਬ 10 ਲੱਖ ਰੋਹਿੰਗਿਆ ਸ਼ਰਨਾਰਥੀ ਜੋ ਗੁਆਂਢੀ ਮਿਆਂਮਾਰ ਤੋਂ ਭੱਜੇ ਹੋਏ ਹਨ, ਖਤਰੇ ਵਿੱਚ ਹਨ ਅਤੇ ਤਰਪਾਲ ਨਾਲ ਢੱਕਣ ਵਾਲੇ ਬਾਂਸ ਦੇ ਅਸਥਾਈ ਘਰਾਂ ਵਿੱਚ ਰਹਿੰਦੇ ਹਨ।

ਮੁਹੰਮਦ ਰਫੀਕ (40) ਅਤੇ ਉਸਦਾ ਪਰਿਵਾਰ ਸ਼ਰਨਾਰਥੀਆਂ ਲਈ ਬਣਾਏ ਗਏ ਇੱਕ ਛੋਟੇ ਜਿਹੇ ਬਾਂਸ ਦੇ ਟਿਕਾਣੇ ਵਿੱਚ ਰਹਿੰਦਾ ਹੈ। ਉਸ ਅਨੁਸਾਰ, ਤਰਪਾਲ ਦੀ ਛੱਤ ਵਾਲੇ ਅਜਿਹੇ ਘਰ ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ਾਂ ਵਿੱਚ ਟਿਕਣ ਵਾਲੇ ਨਹੀਂ ਹਨ।

ਬੰਗਲਾਦੇਸ਼ੀ ਸਰਕਾਰੀ ਦਫਤਰ ਦੇ ਐਮਡੀ ਸ਼ਮਸੁਲ ਦੂਜ਼ਾ ਨੇ ਦੱਸਿਆ ਕਿ ਉਹ ਸੰਗਠਨਾਂ ਨਾਲ ਮਿਲਕੇ ਕੰਮ ਕਰ ਰਹੇ ਹਨ ਤਾਂ ਜੋ ਕੈਂਪ ਚੱਕਰਵਾਤ ਨਾਲ ਨਿਪਟਣ ਲਈ ਪੂਰੀ ਤਰਾਂ ਤਿਆਰ ਕੀਤੇ ਜਾ ਸਕਣ। ਸਾਡੀ ਯੋਜਨਾ ਜਾਨਾਂ ਬਚਾਉਣ ਦੀ ਹੈ। ਅਸੀਂ ਅਗਲੇ ਦਿਨਾਂ ‘ਤੇ ਵੀ ਧਿਆਨ ਕੇਂਦਰਿਤ ਕਰ ਰਹੇ ਹਾਂ। ਇੱਥੇ ਭਾਰੀ ਬਾਰਿਸ਼ ਹੋ ਸਕਦੀ ਹੈ ਜਿਸ ਨਾਲ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਖਤਰਾ ਵੀ ਵਧ ਸਕਦਾ ਹੈ।