ਭਾਰਤ ਨੇ ਮਿਆਂਮਾਰ ਦੀ ਸਹਾਇਤਾ ਲਈ ‘ਆਪ੍ਰੇਸ਼ਨ ਕਰੁਣਾ’ ਦੀ ਕੀਤੀ ਸ਼ੁਰੂਆਤ 

ਭਾਰਤ ਨੇ ਚੱਕਰਵਾਤੀ ਤੂਫਾਨ ਮੋਚਾ ਤੋਂ ਪ੍ਰਭਾਵਿਤ ਮਿਆਂਮਾਰ ਵਿੱਚ ਲੋਕਾਂ ਲਈ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ “ਆਪ੍ਰੇਸ਼ਨ ਕਰੁਣਾ” ਸ਼ੁਰੂ ਕੀਤਾ ਅਤੇ ਰਾਹਤ ਸਮੱਗਰੀ ਲੈ ਕੇ ਤਿੰਨ ਜਹਾਜ਼ ਅੱਜ ਯੰਗੂਨ ਪਹੁੰਚ ਗਏ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਟਵਿੱਟਰ ਤੇ ਕਿਹਾ, “ਭਾਰਤ ਚੱਕਰਵਾਤ ਮੋਚਾ ਤੋਂ ਪ੍ਰਭਾਵਿਤ ਮਿਆਂਮਾਰ ਦੇ ਲੋਕਾਂ ਲਈ ਦੋਸਤੀ ਦਾ ਹੱਥ ਵਧਾਉਂਦਾ ਹੈ। ਆਪ੍ਰੇਸ਼ਨ ਕਰੁਣਾ […]

Share:

ਭਾਰਤ ਨੇ ਚੱਕਰਵਾਤੀ ਤੂਫਾਨ ਮੋਚਾ ਤੋਂ ਪ੍ਰਭਾਵਿਤ ਮਿਆਂਮਾਰ ਵਿੱਚ ਲੋਕਾਂ ਲਈ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ “ਆਪ੍ਰੇਸ਼ਨ ਕਰੁਣਾ” ਸ਼ੁਰੂ ਕੀਤਾ ਅਤੇ ਰਾਹਤ ਸਮੱਗਰੀ ਲੈ ਕੇ ਤਿੰਨ ਜਹਾਜ਼ ਅੱਜ ਯੰਗੂਨ ਪਹੁੰਚ ਗਏ।

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਟਵਿੱਟਰ ਤੇ ਕਿਹਾ, “ਭਾਰਤ ਚੱਕਰਵਾਤ ਮੋਚਾ ਤੋਂ ਪ੍ਰਭਾਵਿਤ ਮਿਆਂਮਾਰ ਦੇ ਲੋਕਾਂ ਲਈ ਦੋਸਤੀ ਦਾ ਹੱਥ ਵਧਾਉਂਦਾ ਹੈ। ਆਪ੍ਰੇਸ਼ਨ ਕਰੁਣਾ ਸ਼ੁਰੂ ਹੋ ਗਿਆ ਹੈ। ਰਾਹਤ ਸਮੱਗਰੀ ਲੈ ਕੇ ਭਾਰਤੀ ਜਲ ਸੈਨਾ ਦੇ ਤਿੰਨ ਜਹਾਜ਼ ਅੱਜ ਯੰਗੂਨ ਪਹੁੰਚੇ ਹਨ “। ਇੱਕ ਚੌਥਾ ਜਹਾਜ਼ ਵੀ ਜਲਦੀ ਪਹੁੰਚੇਗਾ। ਇਹ ਜਹਾਜ਼ ਐਮਰਜੈਂਸੀ ਖਾਣ-ਪੀਣ ਦੀਆਂ ਵਸਤੂਆਂ, ਟੈਂਟ, ਜ਼ਰੂਰੀ ਦਵਾਈਆਂ, ਪਾਣੀ ਦੇ ਪੰਪ, ਪੋਰਟੇਬਲ ਜਨਰੇਟਰ, ਕੱਪੜੇ, ਸੈਨੇਟਰੀ ਅਤੇ ਸਫਾਈ ਦੀਆਂ ਵਸਤੂਆਂ ਆਦਿ ਨੂੰ ਲੈ ਕੇ ਜਾ ਰਿਹਾ ਹੈ। ਭਾਰਤ ਇਸ ਖੇਤਰ ਵਿੱਚ ਮਿਆਂਮਾਰ ਦੀ ਆਪਦਾ ਦਾ ਪਹਿਲਾ ਜਵਾਬ ਦੇਣ ਵਾਲਾ ਦੇਸ਼ ਬਣਿਆ  ਹੈ।

ਭਾਰਤ ਨੇ ਸਾਈਕਲੋਨ ਮੋਚਾ ਤੋਂ ਪ੍ਰਭਾਵਿਤ ਮਿਆਂਮਾਰ ਦੇ ਲੋਕਾਂ ਵੱਲ ਦੋਸਤੀ ਦਾ ਹੱਥ ਵਧਾਇਆ ਹੈ । ਇਸਦਾ ਸਬੂਤ ” ਆਪ੍ਰੇਸ਼ਨ ਕਰੁਣਾ ” ਚੱਲ ਰਿਹਾ ਹੈ। ਰਾਹਤ ਸਮੱਗਰੀ ਲੈ ਕੇ ਭਾਰਤੀ ਜਲ ਸੈਨਾ ਦੇ ਤਿੰਨ ਜਹਾਜ਼ ਯੰਗੂਨ ਪਹੁੰਚ ਚੁੱਕੇ ਹਨ ਅਤੇ ਜਲਦ ਇਕ ਹੋਰ ਪਹੁੰਚੇਗਾ।  ਇਸ ਦੌਰਾਨ ਭਾਰਤੀ ਜਲ ਸੈਨਾ ਦੇ ਜਹਾਜ਼ ਸ਼ਿਵਾਲਿਕ, ਕਮੋਰਤਾ ਅਤੇ ਸਾਵਿਤਰੀ ਰਾਹਤ ਸਮੱਗਰੀ ਲੈ ਕੇ ਯੰਗੂਨ ਪਹੁੰਚਣ ਵਾਲੇ ਪਹਿਲੇ ਜਲ ਸੈਨਾ ਦੇ ਜਹਾਜ਼ ਸਨ। ਇਕ ਅਧੀਕਾਰੀ ਨੇ ਕਿਹਾ ਕਿ ” ਭਾਰਤੀ ਜਲ ਸੈਨਾ ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਅਜਿਹੀਆਂ ਬਿਪਤਾਵਾਂ ਦੌਰਾਨ ਸਾਡੇ ਗੁਆਂਢੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਸਭ ਤੋਂ ਪਹਿਲਾਂ ਜਵਾਬਦੇਹ ਹੈ “।

ਇਸ ਦੌਰਾਨ, ਮੀਡਿਆ ਨੇ ਦੱਸਿਆ ਕਿ ਚੱਕਰਵਾਤ ਪ੍ਰਭਾਵਿਤ ਮਿਆਂਮਾਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 81 ਹੋ ਗਈ ਹੈ। ਰੋਹਿੰਗਿਆ ਮੁਸਲਿਮ ਘੱਟਗਿਣਤੀ ਨਾਲ ਭਰੇ ਹੋਏ ਰਖਾਇਨ ਸੂਬੇ ਦੇ ਬੂਮਾ ਅਤੇ ਨੇੜਲੇ ਖੂੰਗ ਡੋਕੇ ਕਾਰ ਦੇ ਪਿੰਡਾਂ ਵਿੱਚ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ। ਮਿਆਂਮਾਰ ਦੇ ਰਾਜ ਪ੍ਰਸਾਰਕ ਐਮਆਰਟੀਵੀ ਦੇ ਅਨੁਸਾਰ, ਰਾਖੀਨ ਦੀ ਰਾਜਧਾਨੀ ਸਿਟਵੇ ਦੇ ਉੱਤਰ ਵਿੱਚ ਰਾਤੇਦੌਂਗ ਟਾਊਨਸ਼ਿਪ ਦੇ ਇੱਕ ਪਿੰਡ ਵਿੱਚ ਇੱਕ ਮੱਠ ਦੇ ਢਹਿਣ ਨਾਲ 13 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਗੁਆਂਢੀ ਪਿੰਡ ਵਿੱਚ ਇੱਕ ਇਮਾਰਤ ਡਿੱਗਣ ਨਾਲ ਇੱਕ ਔਰਤ ਦੀ ਮੌਤ ਹੋ ਗਈ। ਇਕ ਭਾਰਤੀ ਅਧਿਕਾਰੀ ਨੇ ਕਿਹਾ ” ਭਾਰਤੀ ਜਲ ਸੈਨਾ ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਅਜਿਹੀਆਂ ਬਿਪਤਾਵਾਂ ਦੌਰਾਨ ਸਾਡੇ ਗੁਆਂਢੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਸਭ ਤੋਂ ਪਹਿਲਾਂ ਜਵਾਬਦੇਹ ਹੈ ” । ਇਸ ਦੌਰਾਨ, ਬੰਗਲਾਦੇਸ਼ੀ ਮੀਡਿਆ ਨੇ ਦੱਸਿਆ ਕਿ ਚੱਕਰਵਾਤ ਪ੍ਰਭਾਵਿਤ ਮਿਆਂਮਾਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 81 ਹੋ ਗਈ ਹੈ।