ਮਗਰਮੱਛ ਹਰਿਦੁਆਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਹੋਏ ਦਾਖਿਲ

ਪਿਛਲੇ ਹਫ਼ਤੇ ਹੋਈ ਭਾਰੀ ਬਾਰਿਸ਼ ਕਾਰਨ ਗੰਗਾ ਦੇ ਪਾਣੀ ਦਾ ਪੱਧਰ ਚੜ ਗਿਆ ਹੈ, ਜਿਸ ਨਾਲ ਲਕਸਰ ਅਤੇ ਖਾਨਪੁਰ ਖੇਤਰਾਂ ਵਿੱਚ ਹੜ੍ਹ ਆ ਗਿਆ ਹੈ, ਜਦਕਿ ਸੋਨਾਲੀ ਨਦੀ ‘ਤੇ ਇੱਕ ਬੰਨ੍ਹ ਵਿੱਚ ਪਾੜ ਪੈਣ ਨਾਲ ਹੜ੍ਹ ਦੀ ਸਥਿਤੀ ਹੋਰ ਵਿਗੜ ਗਈ ਹੈ। ਹਰਿਦੁਆਰ (ਉਤਰਾਖੰਡ): ਉੱਤਰਾਖੰਡ ਦੇ ਹਰਿਦੁਆਰ ਜ਼ਿਲੇ ਦੇ ਲਕਸਰ ਅਤੇ ਖਾਨਪੁਰ ਖੇਤਰਾਂ ਦੇ ਲੋਕਾਂ […]

Share:

ਪਿਛਲੇ ਹਫ਼ਤੇ ਹੋਈ ਭਾਰੀ ਬਾਰਿਸ਼ ਕਾਰਨ ਗੰਗਾ ਦੇ ਪਾਣੀ ਦਾ ਪੱਧਰ ਚੜ ਗਿਆ ਹੈ, ਜਿਸ ਨਾਲ ਲਕਸਰ ਅਤੇ ਖਾਨਪੁਰ ਖੇਤਰਾਂ ਵਿੱਚ ਹੜ੍ਹ ਆ ਗਿਆ ਹੈ, ਜਦਕਿ ਸੋਨਾਲੀ ਨਦੀ ‘ਤੇ ਇੱਕ ਬੰਨ੍ਹ ਵਿੱਚ ਪਾੜ ਪੈਣ ਨਾਲ ਹੜ੍ਹ ਦੀ ਸਥਿਤੀ ਹੋਰ ਵਿਗੜ ਗਈ ਹੈ।

ਹਰਿਦੁਆਰ (ਉਤਰਾਖੰਡ):

ਉੱਤਰਾਖੰਡ ਦੇ ਹਰਿਦੁਆਰ ਜ਼ਿਲੇ ਦੇ ਲਕਸਰ ਅਤੇ ਖਾਨਪੁਰ ਖੇਤਰਾਂ ਦੇ ਲੋਕਾਂ ਨੂੰ ਇੱਕ ਨਵੇਂ ਡਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ – ਮਗਰਮੱਛਾਂ ਨੇ ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਹੜ੍ਹਾਂ ਨਾਲ ਭਰੇ ਰਿਹਾਇਸ਼ੀ ਖੇਤਰਾਂ ਵਿੱਚ ਆਪਣਾ ਰਸਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜੰਗਲਾਤ ਵਿਭਾਗ ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ, ਬਨ ਗੰਗਾ ਅਤੇ ਸੋਨਾਲੀ ਨਦੀਆਂ ਵਿਚੋਂ ਹੜ੍ਹ ਦੇ ਪਾਣੀ ਨਾਲ ਬਾਹਰ ਆਉਣ ਵਾਲੇ ਸੱਪਾਂ ਤੇ ਮਗਰਮੱਛਾਂ ਆਦਿ ਨੂੰ ਫੜ ਕੇ ਵਾਪਸ ਨਦੀਆਂ ਵਿੱਚ ਛੱਡ ਰਿਹਾ ਹੈ। ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਮੁੱਖ ਦਰਿਆਵਾਂ ਦੇ ਨਾਲ ਲੱਗਦੇ ਆਬਾਦੀ ਵਾਲੇ ਇਲਾਕਿਆਂ ਵਿੱਚੋਂ ਇੱਕ ਦਰਜਨ ਦੇ ਕਰੀਬ ਮਗਰਮੱਛ ਫੜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਜੰਗਲਾਤ ਵਿਭਾਗ ਨੇ ਮਗਰਮੱਛਾਂ ਨੂੰ ਫੜਨ ਲਈ ਲਕਸਰ ਅਤੇ ਖਾਨਪੁਰ ਖੇਤਰਾਂ ਵਿੱਚ 25 ਕਰਮਚਾਰੀਆਂ ਦੀ ਟੀਮ ਤਾਇਨਾਤ ਕੀਤੀ ਹੈ, ਅਤੇ ਉਹ 24 ਘੰਟੇ ਉਪਲਬਧ ਹਨ।

ਪਿਛਲੇ ਹਫ਼ਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪ੍ਰਭਾਵਿਤ ਪਿੰਡਾਂ ਦਾ ਮੁਆਇਨਾ ਕੀਤਾ ਸੀ। ਸੋਮਵਾਰ ਨੂੰ ਲਕਸਰ ਦੇ ਕੁਝ ਇਲਾਕਿਆਂ ‘ਚ ਪਾਣੀ ਦਾ ਪੱਧਰ ਘੱਟ ਗਿਆ ਸੀ ਪਰ ਮੰਗਲਵਾਰ ਨੂੰ ਹੋਈ ਭਾਰੀ ਬਾਰਿਸ਼ ਕਾਰਨ ਪਾਣੀ ਫਿਰ ਵਧ ਗਿਆ। ਸਥਾਨਕ ਨਿਵਾਸੀ ਅਮਿਤ ਗਿਰੀ ਨੇ ਦੱਸਿਆ ਕਿ ਖਾਨਪੁਰ ਦੇ ਖੇਡੀਕਲਾਂ ਪਿੰਡ ਵਿੱਚ ਇੱਕ ਵੱਡੇ ਮਗਰਮੱਛ ਨੇ ਇੱਕ ਬਾਥਰੂਮ ਵਿੱਚ ਪਨਾਹ ਲਈ ਸੀ ਅਤੇ ਜੰਗਲਾਤ ਵਿਭਾਗ ਦੀ ਟੀਮ ਨੇ ਉਸਨੂੰ ਫੜ ਲਿਆ ਅਤੇ ਵਾਪਸ ਨਦੀ ਵਿੱਚ ਛੱਡ ਦਿੱਤਾ।

ਹਰਿਦੁਆਰ ਦੇ ਡਵੀਜ਼ਨਲ ਜੰਗਲਾਤ ਅਧਿਕਾਰੀ ਨੀਰਜ ਸ਼ਰਮਾ ਨੇ ਪੀਟੀਆਈ ਨੂੰ ਦੱਸਿਆ ਕਿ ਬਨ ਗੰਗਾ ਅਤੇ ਸੋਨਾਲੀ ਨਦੀਆਂ ਵਿੱਚ ਵੱਡੀ ਗਿਣਤੀ ਵਿੱਚ ਮਗਰਮੱਛ ਪਾਏ ਜਾਂਦੇ ਹਨ, ਜੋ ਹੜ੍ਹ ਦੇ ਪਾਣੀ ਦੇ ਨਾਲ ਆਬਾਦੀ ਵਾਲੇ ਖੇਤਰਾਂ ਵਿੱਚ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਪਾਣੀ ਦਾ ਪੱਧਰ ਥੋੜ੍ਹਾ ਘਟਿਆ ਤਾਂ ਜ਼ਿਆਦਾਤਰ ਮਗਰਮੱਛ ਨਦੀਆਂ ਵਿੱਚ ਪਰਤ ਗਏ ਪਰ ਕੁਝ ਰਿਹਾਇਸ਼ੀ ਇਲਾਕਿਆਂ ਵਿੱਚ ਭਟਕ ਗਏ।

ਲਕਸਰ ਨਗਰ ਪਾਲਿਕਾ ਦੇ ਚੇਅਰਮੈਨ ਅੰਬਰੀਸ਼ ਗਰਗ ਨੇ ਦੱਸਿਆ ਕਿ ਮਗਰਮੱਛ ਜ਼ਿਆਦਾਤਰ ਸੋਨਾਲੀ ਅਤੇ ਬਨ ਗੰਗਾ ਨਦੀਆਂ ਰਾਹੀਂ ਪੇਂਡੂ ਖੇਤਰਾਂ ਦੇ ਨਾਲਿਆਂ ਅਤੇ ਛੱਪੜਾਂ ਵਿੱਚ ਦਾਖਲ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਹੀ ਆਬਾਦੀ ਵਾਲੇ ਇਲਾਕਿਆਂ ਵਿੱਚ ਮਗਰਮੱਛਾਂ ਦੇ ਦਾਖਲ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।