Lok Sabha Elections 2024: ਹੋਲੀ ਦੇ ਮੌਕੇ ਤੇ ਕਾਂਗਰਸ ਨੇ ਜਾਰੀ ਕੀਤੀ ਛੇਵੀਂ ਲਿਸਟ, ਅਜੇ ਤੱਕ 190 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ

Lok Sabha Elections 2024: ਸੂਚੀ ਵਿੱਚ ਰਾਜਸਥਾਨ ਦੀ ਅਜਮੇਰ ਸੀਟ ਤੋਂ ਰਾਮਚੰਦਰ ਚੌਧਰੀ, ਰਾਜਸਮੰਦ ਤੋਂ ਸੁਦਰਸ਼ਨ ਰਾਵਤ, ਭੀਲਵਾੜਾ ਤੋਂ ਡਾ: ਦਾਮੋਦਰ ਗੁਰਜਰ ਅਤੇ ਕੋਟਾ ਤੋਂ ਪ੍ਰਹਿਲਾਦ ਗੁੰਜਲ ਨੂੰ ਟਿਕਟ ਦਿੱਤੀ ਗਈ ਹੈ, ਜਦਕਿ ਤਮਿਲ ਦੀ ਤਿਰੂਨੇਲਵੇਲੀ ਲੋਕ ਸਭਾ ਸੀਟ ਤੋਂ ਐਡਵੋਕੇਟ ਸੀ ਰਾਬਰਟ ਬਰੂਸ ਨੂੰ ਟਿਕਟ ਦਿੱਤੀ ਗਈ ਹੈ। 

Share:

Lok Sabha Elections 2024: ਕਾਂਗਰਸ ਨੇ ਸੋਮਵਾਰ ਨੂੰ ਹੋਲੀ ਦੇ ਜਸ਼ਨਾਂ ਦੌਰਾਨ 2024 ਦੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ ਕੁੱਲ ਪੰਜ ਨਾਮ ਹਨ, ਜਿਨ੍ਹਾਂ ਵਿੱਚੋਂ ਚਾਰ ਰਾਜਸਥਾਨ ਦੇ ਹਨ, ਜਦੋਂ ਕਿ ਇੱਕ ਤਾਮਿਲਨਾਡੂ ਦਾ ਹੈ। ਸੂਚੀ ਵਿੱਚ ਰਾਜਸਥਾਨ ਦੀ ਅਜਮੇਰ ਸੀਟ ਤੋਂ ਰਾਮਚੰਦਰ ਚੌਧਰੀ, ਰਾਜਸਮੰਦ ਤੋਂ ਸੁਦਰਸ਼ਨ ਰਾਵਤ, ਭੀਲਵਾੜਾ ਤੋਂ ਡਾ: ਦਾਮੋਦਰ ਗੁਰਜਰ ਅਤੇ ਕੋਟਾ ਤੋਂ ਪ੍ਰਹਿਲਾਦ ਗੁੰਜਲ ਨੂੰ ਟਿਕਟ ਦਿੱਤੀ ਗਈ ਹੈ, ਜਦਕਿ ਤਮਿਲ ਦੀ ਤਿਰੂਨੇਲਵੇਲੀ ਲੋਕ ਸਭਾ ਸੀਟ ਤੋਂ ਐਡਵੋਕੇਟ ਸੀ ਰਾਬਰਟ ਬਰੂਸ ਨੂੰ ਟਿਕਟ ਦਿੱਤੀ ਗਈ ਹੈ। 

ਇਸ ਤੋਂ ਪਹਿਲਾਂ ਕੱਲ੍ਹ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕੀਤੀ ਸੀ। ਸੂਚੀ ਵਿੱਚ ਰਾਜਸਥਾਨ ਦੀਆਂ ਦੋ ਲੋਕ ਸਭਾ ਸੀਟਾਂ ਅਤੇ ਮਹਾਰਾਸ਼ਟਰ ਦੀ ਇੱਕ ਸੀਟ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਸ਼ਨੀਵਾਰ ਨੂੰ ਚੌਥੀ ਸੂਚੀ ਜਾਰੀ ਕੀਤੀ ਸੀ। ਇਸ ਵਿੱਚ 45 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।

ਪਹਿਲੇ ਪੜਾਅ ਦੀਆਂ ਚੋਣਾਂ 19 ਅਪ੍ਰੈਲ ਨੂੰ ਹੋਣਗਿਆਂ

ਜ਼ਿਕਰਯੋਗ ਹੈ ਕਿ 543 ਲੋਕ ਸਭਾ ਸੀਟਾਂ ਲਈ ਸੱਤ ਪੜਾਵਾਂ 'ਚ ਚੋਣਾਂ ਹੋਣਗੀਆਂ। ਪਹਿਲੇ ਪੜਾਅ (102 ਸੀਟਾਂ) ਲਈ 19 ਅਪ੍ਰੈਲ, ਦੂਜੇ ਪੜਾਅ (89 ਸੀਟਾਂ) ਲਈ 26 ਅਪ੍ਰੈਲ, ਤੀਜੇ ਪੜਾਅ (94 ਸੀਟਾਂ) ਲਈ 7 ਮਈ, ਚੌਥੇ ਪੜਾਅ (96 ਸੀਟਾਂ) ਲਈ 13 ਮਈ, ਪੰਜਵੇਂ ਪੜਾਅ ਲਈ 20 ਮਈ (49 ਸੀਟਾਂ), ਛੇਵੇਂ ਪੜਾਅ ਲਈ 25 ਮਈ ਨੂੰ (57 ਸੀਟਾਂ) ਅਤੇ ਸੱਤਵੇਂ ਪੜਾਅ ਲਈ 1 ਜੂਨ ਨੂੰ (57 ਸੀਟਾਂ)।

ਇਹ ਵੀ ਪੜ੍ਹੋ