Lok Sabha Election 2024: ਕਾਂਗਰਸ ਨੂੰ ਲੱਗ ਸਕਦਾ ਹੈ ਵੱਡਾ ਝਟਕਾ, ਇਹ ਨੌਜਵਾਨ ਆਗੂ ਛੱਡ ਸਕਦਾ ਹੈ ਪਾਰਟੀ...ਜਾਣੋ ਕਾਰਨ

Lok Sabha Election 2024: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦੇਵੜਾ ਪਾਰਟੀ ਛੱਡ ਸਕਦੇ ਹਨ। ਹਾਲਾਂਕਿ, ਹਾਲ ਹੀ ਵਿੱਚ ਦੇਵੜਾ ਨੇ ਅਜਿਹੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਹ ਕਾਂਗਰਸ ਛੱਡ ਕੇ ਕਿਤੇ ਨਹੀਂ ਜਾਣ ਵਾਲੇ ਹਨ।

Share:

ਹਾਈਲਾਈਟਸ

  • ਲੋਕ ਸਭਾ ਚੋਣ 2024
  • ਕਾਂਗਰਸ ਨੂੰ ਲੱਗ ਸਕਦਾ ਹੈ ਝਟਕਾ!

Lok Sabha Election 2024: ਲੋਕਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਕੋਈ ਵੱਡਾ ਨੌਜਵਾਨ ਚਿਹਰਾ ਪਾਰਟੀ ਛੱਡ ਸਕਦਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦੇਵੜਾ ਕਾਂਗਰਸ ਛੱਡ ਕੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ 'ਚ ਸ਼ਾਮਲ ਹੋ ਸਕਦੇ ਹਨ।

ਹਾਲਾਂਕਿ, ਹਾਲ ਹੀ ਵਿੱਚ ਦੇਵੜਾ ਨੇ ਅਜਿਹੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਹ ਕਾਂਗਰਸ ਛੱਡ ਕੇ ਕਿਤੇ ਨਹੀਂ ਜਾਣ ਵਾਲੇ ਹਨ।

ਇਸ ਗੱਲ ਦੀਆਂ ਹਨ ਅਕਟਲਾਂ 

ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਵਾਰ ਦੇਵੜਾ ਦੀ ਨਾਰਾਜ਼ਗੀ ਮੁੰਬਈ ਦੱਖਣੀ ਲੋਕ ਸਭਾ ਸੀਟ ਨੂੰ ਲੈ ਕੇ ਹੈ। ਇਸ ਸੀਟ 'ਤੇ ਸ਼ਿਵ ਸੈਨਾ (ਊਧਵ ਠਾਕਰੇ) ਦਾ ਦਾਅਵਾ ਹੈ। ਦੇਵੜਾ ਇਸ ਸੀਟ ਨੂੰ ਆਪਣੀ ਰਵਾਇਤੀ ਸੀਟ ਮੰਨਦੇ ਹਨ ਅਤੇ ਇੱਥੋਂ ਖੁੱਲ੍ਹ ਕੇ ਆਪਣੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ। ਜੇਕਰ ਦੇਵੜਾ ਪਾਰਟੀ ਛੱਡਦੇ ਹਨ ਤਾਂ ਇਹ ਕਾਂਗਰਸ ਦੇ ਨਾਲ-ਨਾਲ ਰਾਹੁਲ ਗਾਂਧੀ ਲਈ ਵੀ ਵੱਡਾ ਝਟਕਾ ਸਾਬਤ ਹੋਵੇਗਾ। ਦੇਵੜਾ ਨੂੰ ਰਾਹੁਲ ਦਾ ਕਰੀਬੀ ਮੰਨਿਆ ਜਾਂਦਾ ਹੈ।

ਮੁੰਬਈ ਦੱਖਣੀ ਸੀਟ 'ਤੇ ਦੇਵੜਾ ਦਾ ਦਾਅਵਾ 

ਮਿਲਿੰਦ ਦੇਵੜਾ ਮੁੰਬਈ ਦੱਖਣੀ ਲੋਕ ਸਭਾ ਸੀਟ ਤੋਂ ਚੋਣ ਲੜਨਾ ਚਾਹੁੰਦੇ ਹਨ, ਪਰ ਕਾਂਗਰਸ ਦੀ ਸਹਿਯੋਗੀ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂਬੀਟੀ) ਨੇ ਵੀ ਇਸ ਸੀਟ 'ਤੇ ਦਾਅਵਾ ਪੇਸ਼ ਕੀਤਾ ਹੈ। ਮਹਾਰਾਸ਼ਟਰ ਵਿੱਚ ਕਾਂਗਰਸ ਦਾ NCP ਅਤੇ ਸ਼ਿਵ ਸੈਨਾ (UBT) ਨਾਲ ਗਠਜੋੜ ਹੈ। ਤਿੰਨੋਂ ਵਿਰੋਧੀ ਗਠਜੋੜ I.N.D.I.A. ਵਿੱਚ ਵੀ ਸ਼ਾਮਲ ਹਨ। ਵਿਰੋਧੀ ਗਠਜੋੜ 'ਚ ਸੀਟਾਂ ਦੀ ਵੰਡ 'ਤੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ। ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਕਿ ਕਿਹੜੀ ਪਾਰਟੀ ਕਿਸ ਸੂਬੇ 'ਚ ਕਿੰਨੀਆਂ ਸੀਟਾਂ 'ਤੇ ਅਤੇ ਕਿਹੜੀਆਂ ਸੀਟਾਂ 'ਤੇ ਚੋਣ ਲੜੇਗੀ।

ਊਧਵ ਠਾਕਰੇ ਨੇ ਵੀ ਠੋਕਿਆ ਦਾਅਵਾ 

ਇਸ ਦੌਰਾਨ ਦੇਵੜਾ ਦੀ ਸਮੱਸਿਆ ਇਹ ਹੈ ਕਿ ਊਧਵ ਠਾਕਰੇ ਨੇ ਹਾਲ ਹੀ 'ਚ ਦੱਖਣੀ ਮੁੰਬਈ ਦੇ ਗਿਰਗਾਂਵ 'ਚ ਹੋਈ ਆਪਣੀ ਰੈਲੀ 'ਚ ਇਸ ਸੀਟ 'ਤੇ ਆਪਣੀ ਪਾਰਟੀ ਦਾ ਦਾਅਵਾ ਜਨਤਕ ਤੌਰ 'ਤੇ ਪੇਸ਼ ਕੀਤਾ ਸੀ। ਸ਼ਿਵ ਸੈਨਾ (ਯੂਬੀਟੀ) ਦੇ ਅਰਵਿੰਦ ਸਾਵੰਤ ਪਿਛਲੀਆਂ 2 ਚੋਣਾਂ ਤੋਂ ਲਗਾਤਾਰ ਇਸ ਸੀਟ ਤੋਂ ਜਿੱਤਦੇ ਆ ਰਹੇ ਹਨ। ਕਾਂਗਰਸ, ਐਨਸੀਪੀ ਅਤੇ ਸ਼ਿਵ ਸੈਨਾ (ਯੂਬੀਟੀ) ਦੀ ਦਿੱਲੀ ਵਿੱਚ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਵੀ ਇਸ ਸੀਟ ਬਾਰੇ ਚਰਚਾ ਕੀਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਮੁੰਬਈ ਦੱਖਣੀ ਸੀਟ ਸ਼ਿਵ ਸੈਨਾ (ਯੂ.ਬੀ.ਟੀ.) ਦੇ ਹਿੱਸੇ ਜਾ ਸਕਦੀ ਹੈ।

ਮੇਰੇ ਪਰਿਵਾਰ ਨੇ ਪਿਛਲੇ 50 ਸਾਲ ਇਸ ਖੇਤਰ ਦੀ ਕੀਤੀ ਸੇਵਾ-ਦੇਵੜਾ 

ਊਧਵ ਠਾਕਰੇ ਦੇ ਦਾਅਵੇ ਤੋਂ ਬਾਅਦ ਮਿਲਿੰਦ ਦੇਵੜਾ ਨੇ ਵੀ ਮੁੰਬਈ ਦੱਖਣੀ ਲੋਕ ਸਭਾ ਸੀਟ 'ਤੇ ਆਪਣਾ ਦਾਅਵਾ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਪਰਿਵਾਰ ਨੇ ਪਿਛਲੇ 50 ਸਾਲਾਂ ਤੋਂ ਇਸ ਖੇਤਰ ਦੀ ਸੇਵਾ ਕੀਤੀ ਹੈ। ਦੇਵੜਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਿਆਨ ਵੀ ਜਾਰੀ ਕੀਤਾ ਸੀ। ਅਜਿਹੇ ਸਮੇਂ ਵਿਚ ਜਦੋਂ ਕਿਆਸ ਲਗਾਏ ਜਾ ਰਹੇ ਹਨ ਕਿ ਮੁੰਬਈ ਦੱਖਣੀ ਸੀਟ ਸ਼ਿਵ ਸੈਨਾ (ਯੂਬੀਟੀ) ਦੇ ਹੱਥ ਵਿਚ ਜਾ ਸਕਦੀ ਹੈ। 

ਦੇਵੜਾ ਦੇ ਕਾਂਗਰਸ ਛੱਡਣ ਦੀਆਂ ਅਟਕਲਾਂ ਨੇ ਜ਼ੋਰ ਫੜ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ 'ਚ ਸ਼ਾਮਲ ਹੋ ਸਕਦੇ ਹਨ ਅਤੇ ਮੁੰਬਈ ਦੱਖਣੀ ਸੀਟ ਤੋਂ ਵਿਰੋਧੀ ਧਿਰ I.N.D.I.A ਗਠਜੋੜ ਦੇ ਉਮੀਦਵਾਰ ਨੂੰ ਚੁਣੌਤੀ ਦੇ ਸਕਦੇ ਹਨ। 

ਇਹ ਵੀ ਪੜ੍ਹੋ