CM YOGI: ਸ਼ੋਸ਼ਲ ਮੀਡੀਆ ਪਲੇਟਫਾਰਮ X 'ਤੇ ਨੰਬਰ ਵਨ ਬਣੇ ਯੋਗੀ ਆਦਿਤਿਆਨਾਥ, 2 ਕਰੋੜ 70 ਲੱਖ ਤੋਂ ਵੱਧ ਫਾਲੋਅਰਜ਼ 

CM YOGI: ਆਪਣੀ ਵੱਖਰੀ ਕਾਰਜਸ਼ੈਲੀ ਨਾਲ ਸੁਰਖੀਆਂ ਵਿੱਚ ਰਹਿਣ ਵਾਲੇ ਯੋਗੀ ਭਾਰਤ ਦੇ ਪਹਿਲੇ ਮੁੱਖ ਮੰਤਰੀ ਹਨ ਜਿਹਨਾਂ ਦੀ ਇੰਨੀ ਲੋਕਪ੍ਰਿਅਤਾ ਹੈ। ਮੋਦੀ ਤੇ ਅਮਿਤ ਸ਼ਾਹ ਮਗਰੋਂ ਸਿਆਸਤਦਾਨਾਂ ਵਿੱਚ ਤੀਜਾ ਨੰਬਰ ਹੈ। 

Share:

ਹਾਈਲਾਈਟਸ

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਯੋਗੀ ਆਦਿਤਿਆਨਾਥ ਤੋਂ ਅੱਗੇ ਹਨ
  • ਕੇਜਰੀਵਾਲ ਹੁਣ ਫਾਲੋਅਰਸ ਦੀ ਦੌੜ ਵਿੱਚ ਸੀਐਮ ਯੋਗੀ ਤੋਂ ਵੀ ਪਿੱਛੇ ਰਹਿ ਗਏ ਹਨ
CM YOGI: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ)  'ਤੇ ਸਭ ਤੋਂ ਵੱਧ ਪਸੰਦੀਦਾ ਮੁੱਖ ਮੰਤਰੀ ਬਣ ਗਏ ਹਨ। ਫਾਲੋਅਰਸ ਦੀ ਗਿਣਤੀ ਦੇ ਲਿਹਾਜ਼ ਨਾਲ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪਛਾੜਿਆ ਹੈ। ਐਕਸ ਹੈਂਡਲ ਉਪਰ ਦੇਸ਼ ਭਰ ਦੇ ਸਿਆਸਤਦਾਨਾਂ ਵਿੱਚ ਯੋਗੀ ਦਾ ਤੀਜਾ ਸਥਾਨ ਹੈ। 
 
ਕੇਜਰੀਵਾਲ, ਰਾਹੁਲ ਗਾਂਧੀ ਸਾਰੇ ਪਿੱਛੇ 
 
ਯੋਗੀ ਆਦਿਤਿਆਨਾਥ ਦੇ ਨਿੱਜੀ ਐਕਸ ਅਕਾਊਂਟ (@myogiadityanath) 'ਤੇ ਫਾਲੋਅਰਜ਼ ਦੀ ਗਿਣਤੀ 27.4 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਸਿਆਸਤਦਾਨਾਂ ਦੇ ਨਿੱਜੀ ਖਾਤੇ ਦੇ ਮਾਮਲੇ ਵਿੱਚ ਹੁਣ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਯੋਗੀ ਆਦਿਤਿਆਨਾਥ ਤੋਂ ਅੱਗੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਫਾਲੋਅਰਸ ਦੀ ਦੌੜ ਵਿੱਚ ਸੀਐਮ ਯੋਗੀ ਤੋਂ ਵੀ ਪਿੱਛੇ ਰਹਿ ਗਏ ਹਨ।ਸੋਸ਼ਲ ਮੀਡੀਆ ਉੱਤੇ ਯੋਗੀ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਹ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਤੋਂ ਕਾਫੀ ਅੱਗੇ ਹਨ। 
ਦਫ਼ਤਰ ਦੇ ਖਾਤੇ ਨਾਲ ਵੀ ਕਰੋੜਾਂ ਫਾਲੋਅਰਜ਼ 
 
X 'ਤੇ ਰਾਹੁਲ ਗਾਂਧੀ ਦੇ 24.8 ਮਿਲੀਅਨ ਫਾਲੋਅਰਜ਼ ਹਨ। ਅਖਿਲੇਸ਼ ਯਾਦਵ ਦੇ 19.1 ਮਿਲੀਅਨ ਫਾਲੋਅਰਜ਼ ਹਨ। ਯੋਗੀ ਆਦਿਤਿਆਨਾਥ ਦੇ ਨਿੱਜੀ ਐਕਸ ਖਾਤੇ ਤੋਂ ਇਲਾਵਾ, ਉਨ੍ਹਾਂ ਦਾ ਨਿੱਜੀ ਦਫਤਰ ਖਾਤਾ (@myogioffice) ਵੀ ਬਹੁਤ ਮਸ਼ਹੂਰ ਹੈ ਅਤੇ ਇੱਕ ਕਰੋੜ ਤੋਂ ਵੱਧ ਲੋਕ ਇਸ ਨਾਲ ਜੁੜੇ ਹੋਏ ਹਨ। ਸੀਐਮ ਯੋਗੀ ਦਾ ਨਿੱਜੀ ਦਫਤਰ ਦਾ ਖਾਤਾ ਦੇਸ਼ ਦਾ ਸਭ ਤੋਂ ਵੱਡਾ ਨਿੱਜੀ ਦਫਤਰ ਖਾਤਾ ਹੈ। ਇਸ ਨੂੰ ਫਾਲੋ ਕਰਨ ਵਾਲਿਆਂ ਦੀ ਗਿਣਤੀ 10 ਮਿਲੀਅਨ (ਇੱਕ ਕਰੋੜ) ਤੋਂ ਵੱਧ ਹੈ। ਇਹ ਖਾਤਾ ਜਨਵਰੀ 2019 ਵਿੱਚ ਸ਼ੁਰੂ ਕੀਤਾ ਗਿਆ ਸੀ। ਉਦੋਂ ਤੋਂ ਲੋਕ ਲਗਾਤਾਰ ਇਸ ਖਾਤੇ ਨਾਲ ਜੁੜ ਰਹੇ ਹਨ।
 
ਯੋਗੀ ਮਾਡਲ ਦੀ ਚਰਚਾ 
 
ਯੋਗੀ ਆਦਿਤਿਆਨਾਥ ਆਪਣੀ ਕਾਰਜਸ਼ੈਲੀ ਅਤੇ ਤੇਜ਼ ਫੈਸਲਿਆਂ ਕਾਰਨ ਦੇਸ਼ ਭਰ ਵਿੱਚ ਪ੍ਰਸਿੱਧ ਹਨ। ਸੀਐਮ ਯੋਗੀ ਤੋਂ ਪ੍ਰਭਾਵਿਤ ਹੋ ਕੇ ਦੂਜੇ ਰਾਜਾਂ ਦੀਆਂ ਸਰਕਾਰਾਂ ਵੀ ਅਪਰਾਧੀਆਂ ਵਿਰੁੱਧ ਸਖ਼ਤ ਫੈਸਲੇ ਲੈ ਰਹੀਆਂ ਹਨ, ਜਿਸਨੂੰ 'ਯੋਗੀ ਮਾਡਲ' ਵਜੋਂ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ