ਸੀ.ਆਈ.ਐੱਸ.ਸੀ.ਈ. ਕਲਾਸ 12ਵੀਂ ਦੀ ਮਾਨਿਆ ਗੁਪਤਾ ਨੇ ਟਾਪ ਕੀਤਾ

ਸੀ.ਆਈ.ਐੱਸ.ਸੀ.ਈ. ਕਲਾਸ 12ਵੀਂ ਦੀ ਟਾਪਰ ਮਾਨਿਆ ਗੁਪਤਾ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਸਕੂਲ ਨੂੰ ਦਿੱਤਾ ਜਿਸਨੇ ਮਹਾਂਮਾਰੀ ਕਾਰਨ ਤਾਲਾਬੰਦੀ ਦੌਰਾਨ ਵਿਦਿਆਰਥੀਆਂ ਨੂੰ ਲਗਾਤਾਰ ਸਹਾਇਤਾ ਕੀਤੀ ਜਿਸ ਵਿੱਚ ਵਿਦਿਅਕ ਸੰਸਥਾਵਾਂ ਨੂੰ ਅਚਾਨਕ ਕਲਾਸਾਂ ਦੇ ਔਨਲਾਈਨ ਮੋਡ ਵਿੱਚ ਬਦਲਣ ਲਈ ਮਜਬੂਰ ਹੋਣਾ ਪਿਆ ਸੀ। ਭਾਰਤੀ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ ਦੀ ਕੌਂਸਲ (ਸੀ.ਆਈ.ਐੱਸ.ਸੀ.ਈ.) ਜੋ ਇੱਕ ਗੈਰ-ਸਰਕਾਰੀ ਨਿੱਜੀ ਤੌਰ […]

Share:

ਸੀ.ਆਈ.ਐੱਸ.ਸੀ.ਈ. ਕਲਾਸ 12ਵੀਂ ਦੀ ਟਾਪਰ ਮਾਨਿਆ ਗੁਪਤਾ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਸਕੂਲ ਨੂੰ ਦਿੱਤਾ ਜਿਸਨੇ ਮਹਾਂਮਾਰੀ ਕਾਰਨ ਤਾਲਾਬੰਦੀ ਦੌਰਾਨ ਵਿਦਿਆਰਥੀਆਂ ਨੂੰ ਲਗਾਤਾਰ ਸਹਾਇਤਾ ਕੀਤੀ ਜਿਸ ਵਿੱਚ ਵਿਦਿਅਕ ਸੰਸਥਾਵਾਂ ਨੂੰ ਅਚਾਨਕ ਕਲਾਸਾਂ ਦੇ ਔਨਲਾਈਨ ਮੋਡ ਵਿੱਚ ਬਦਲਣ ਲਈ ਮਜਬੂਰ ਹੋਣਾ ਪਿਆ ਸੀ। ਭਾਰਤੀ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ ਦੀ ਕੌਂਸਲ (ਸੀ.ਆਈ.ਐੱਸ.ਸੀ.ਈ.) ਜੋ ਇੱਕ ਗੈਰ-ਸਰਕਾਰੀ ਨਿੱਜੀ ਤੌਰ ‘ਤੇ ਆਯੋਜਿਤ ਰਾਸ਼ਟਰ-ਪੱਧਰੀ ਬੋਰਡ ਆਫ਼ ਸਕੂਲ ਐਜੂਕੇਸ਼ਨ ਹੈ, ਦੇ ਸਕੱਤਰ ਗੈਰੀ ਅਰਾਥੂਨ ਅਨੁਸਾਰ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਤਵਾਰ ਨੂੰ ਐਲਾਨੇ ਗਏ ਸਨ। 

ਕੋਲਕਾਤਾ ਦੇ ਹੈਰੀਟੇਜ ਸਕੂਲ ਦੀ ਇੱਕ ਵਿਦਿਆਰਥੀ ਮਾਨਿਆ ਨੇ ਇੱਕ ਇੰਟਰਵਿਊ ਦੌਰਾਨ ਨਿਊਜ਼ ਏਜੰਸੀ ਏ.ਐਨ.ਆਈ. ਨੂੰ ਦੱਸਿਆ ਕਿ ਮੇਰਾ ਸਕੂਲ ਬਹੁਤ ਮਦਦਗਾਰ ਸੀ, ਉਨ੍ਹਾਂ ਨੇ ਸਾਡੀਆਂ ਵਾਧੂ ਕਲਾਸਾਂ ਲਗਾਈਆਂ ਅਤੇ ਸਾਨੂੰ ਹਰ ਸੰਭਵ ਤਰੀਕਿਆਂ ਨਾਲ ਸਹਿਯੋਗ ਦਿੱਤਾ ਕਿਉਂਕਿ ਅਸੀਂ ਲੌਕਡਾਊਨ ਵਿੱਚ ਸੀ। ਅਸਲ ਵਿੱਚ ਮੇਰੀ ਟਿਊਸ਼ਨ ਨੇ ਵੀ ਮਦਦ ਕੀਤੀ… ਕੁੱਲ ਮਿਲਾ ਕੇ ਸਾਰੇ ਪਾਸਿਆਂ ਤੋਂ ਵਧੀਆ ਸਹਾਇਤਾ ਮਿਲੀ ਸੀ।

ਮਾਨਿਆ ਨੇ ਇਹ ਵੀ ਕਿਹਾ ਕਿ ਉਸ ਨੂੰ ਦੇਸ਼ ‘ਚ ਟਾਪ ਕਰਨ ਦੀ ਉਮੀਦ ਨਹੀਂ ਸੀ। ਉਸਨੇ ਅੱਗੇ ਕਿਹਾ ਕਿ ਮੈਂ ਨਹੀਂ ਸੋਚਿਆ ਸੀ ਕਿ ਮੈਂ ਭਾਰਤ ਵਿੱਚ ਟਾਪ ਕਰਾਂਗੀ। ਪਹਿਲੀ ਵਾਰ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੇਰੇ ਦੋਸਤਾਂ ਨੇ ਮੈਨੂੰ ਦੱਸਿਆ ਕਿ ਮੈਂ ਸੱਚਮੁੱਚ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਸੱਚਿਓਂ ਹੀ ਮੈਂ ਭਾਰਤ ਵਿੱਚ ਟਾਪ ‘ਤੇ ਰਹੀ।

ਜਦੋਂ ਉਸ ਦੀ ਤਿਆਰੀ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਸ ਕੋਲ ਬਹੁਤ ਸੋਚੀ ਸਮਝੀ ਅਧਿਐਨ ਯੋਜਨਾ ਨਹੀਂ ਸੀ। ਉਸਨੇ ਕਿਹਾ ਕਿ ਮੈਂ ਕੋਈ ਅਜਿਹੀ ਇਨਸਾਨ ਨਹੀਂ ਹਾਂ ਜੋ ਰੋਜ਼ਾਨਾ ਅਧਿਐਨ ਕਰਦੀ ਹੋਵੇ…ਇਹ ਮੁੱਖ ਤੌਰ ‘ਤੇ ਇਮਤਿਹਾਨਾਂ ਦੌਰਾਨ ਹੁੰਦਾ ਸੀ…ਮੈਂ ਸਾਰੀ ਰਾਤ ਪੜਦੀ ਸੀ…ਮੇਰੇ ਕੋਲ ਉਸ ਸਮੇਂ ਸੌਣ ਦਾ ਸਮਾਂ ਨਹੀਂ ਸੀ ਬਚਦਾ।

ਮਾਨਿਆ ਅੱਗੇ ਮਨੋਵਿਗਿਆਨ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ। ਉਸਨੇ ਕਿਹਾ ਕਿ ਉਹ ਆਪਣੇ ਲੰਬੇ ਸਮੇਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਭਾਰਤ ਅਤੇ ਵਿਦੇਸ਼ਾਂ ਦੇ ਕਾਲਜਾਂ ਵਿੱਚ ਅਪਲਾਈ ਕਰ ਰਹੀ ਹੈ।

ਸਿੱਖਿਆ ਬੋਰਡ ਨੇ ਦੱਸਿਆ ਕਿ 10ਵੀਂ ਜਮਾਤ ਦੇ 98.94% ਅਤੇ 12ਵੀਂ ਜਮਾਤ ਦੇ 96.93% ਵਿਦਿਆਰਥੀਆਂ ਨੇ ਆਪੋ-ਆਪਣੇ ਇਮਤਿਹਾਨ ਸਫਲਤਾਪੂਰਵਕ ਪਾਸ ਕੀਤੇ ਹਨ। ਮਾਨਿਆ ਤੋਂ ਇਲਾਵਾ ਰੀਆ ਅਗਰਵਾਲ, ਇਪਸ਼ਿਤਾ ਭੱਟਾਚਾਰੀਆ, ਮੁਹੰਮਦ ਆਰੀਅਨ ਤਾਰਿਕ ਅਤੇ ਸੁਭਮ ਕੁਮਾਰ ਅਗਰਵਾਲ ਨੇ 12ਵੀਂ ਜਮਾਤ ਵਿੱਚ ਟਾਪ ਕੀਤਾ ਜਦਕਿ 10ਵੀਂ ਜਮਾਤ ਦੇ ਨੌਂ ਵਿਦਿਆਰਥੀਆਂ ਨੇ 99.80 ਫ਼ੀਸਦੀ ਅੰਕ ਲੈ ਕੇ ਟਾਪ ਰੈਂਕ ਹਾਸਲ ਕੀਤਾ ਹੈ।