ਮਾਹਵਾ ਪਿੰਡ ਦੇ ਖੇਤਾਂ ਵਿੱਚੋਂ ਮਿਲਿਆ ਚਾਈਨਜ਼ ਡਰੋਨ

ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਪਾਕਿਸਤਾਨੀ ਤਸਕਰਾਂ ਦੀਆਂ ਗਤਿਵਿਧੀਆਂ ਵੀ ਵੱਧ ਗਈਆਂ ਹਨ। ਪਾਕਿਸਤਾਨੀ ਤਸਕਰ ਡਰੋਨ ਦੀ ਸਹਾਇਤਾ ਨਾਲ ਨਸ਼ੇ ਦੀ ਖੇਪ ਭਾਰਤ ਭੇਜਣ ਦੀ ਫਿਰਾਕ ਵਿੱਚ ਰਹਿੰਦੇ ਹਨ। ਹਾਂਲਾਕਿ ਬੀਐੱਸਐੱਫ ਪਾਕਿਸਤਾਨੀ ਤਸਕਰਾਂ ਦੇ ਨਾਪਾਕ ਇਰਾਦਿਆਂ ਨੂੰ ਲਗਾਤਾਰ ਅਸਫਲ ਬਣਾ ਰਹੀ ਹੈ ਪਰ ਫਿਰ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਸੀਮਾ […]

Share:

ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਪਾਕਿਸਤਾਨੀ ਤਸਕਰਾਂ ਦੀਆਂ ਗਤਿਵਿਧੀਆਂ ਵੀ ਵੱਧ ਗਈਆਂ ਹਨ। ਪਾਕਿਸਤਾਨੀ ਤਸਕਰ ਡਰੋਨ ਦੀ ਸਹਾਇਤਾ ਨਾਲ ਨਸ਼ੇ ਦੀ ਖੇਪ ਭਾਰਤ ਭੇਜਣ ਦੀ ਫਿਰਾਕ ਵਿੱਚ ਰਹਿੰਦੇ ਹਨ। ਹਾਂਲਾਕਿ ਬੀਐੱਸਐੱਫ ਪਾਕਿਸਤਾਨੀ ਤਸਕਰਾਂ ਦੇ ਨਾਪਾਕ ਇਰਾਦਿਆਂ ਨੂੰ ਲਗਾਤਾਰ ਅਸਫਲ ਬਣਾ ਰਹੀ ਹੈ ਪਰ ਫਿਰ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ।

ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਨੇ ਸਾਂਝੀ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਸੈਕਟਰ ਦੇ ਮਾਹਵਾ ਪਿੰਡ ਵਿੱਚ ਖੇਤਾਂ ਵਿੱਚ ਪਿਆ ਇੱਕ ਡਰੋਨ ਬਰਾਮਦ ਕੀਤਾ ਹੈ। ਇਹ ਡਰੋਨ ਇੱਕ ਕਵਾਡਕਾਪਟਰ ਹੈ (ਮਾਡਲ – DJI Mavic 3 ਕਲਾਸਿਕ,ਮੇਡ ਇੰਨ ਚਾਈਨਾ) ਦਾ ਹੈ। ਪਾਕਿਸਤਾਨੀ ਸਮੱਗਲਰ ਨਸ਼ੇ ਆਦਿ ਭੇਜਣ ਲਈ ਇਸੇ ਤਰ੍ਹਾਂ ਦੇ ਡਰੋਨਾਂ ਦੀ ਵਰਤੋਂ ਕਰਦੇ ਹਨ। ਅੰਮ੍ਰਿਤਸਰ ਸੈਕਟਰ ਵਿੱਚ ਪਿਛਲੇ 10 ਦਿਨਾਂ ਵਿੱਚ 5 ਡਰੋਨ ਬਰਾਮਦ ਕੀਤੇ ਜਾ ਚੁੱਕੇ ਹਨ। ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਸਵੇਰੇ ਹਲਕੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਪਾਕਿਸਤਾਨੀ ਤਸਕਰ ਪੰਜਾਬ ਭਰ ਵਿੱਚ ਡਰੋਨ ਭੇਜਣ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ।