ਖੇਡਦੇ-ਖੇਡਦੇ ਖਾਲੀ ਪਏ ਘਰ 'ਚ ਪਹੁੰਚ ਗਏ ਬੱਚੇ, ਗੇਂਦ ਸਮਝ ਕੇ ਬੰਬ ਨਾਲ ਖੇਡਣ ਲੱਗੇ, ਜਾਣੋ ਫਿਰ ਕੀ ਹੋਇਆ 

ਇਸ ਵੇਲੇ ਜ਼ਖਮੀ ਬੱਚੇ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ। ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਆਖਰਕਾਰ ਇਸ ਘਰ ਅੰਦਰ ਬੰਬ ਕਿੰਨੇ ਸਮੇਂ ਤੋਂ ਪਿਆ ਸੀ ਤੇ ਇੱਥੇ ਕਿਸ ਤਰ੍ਹਾਂ ਇਹ ਆਇਆ। 

Courtesy: ਬੰਦ ਪਏ ਘਰ 'ਚ ਬੰਬ ਪਿਆ ਸੀ

Share:

ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਕਾਲੀਚਕ ਥਾਣਾ ਖੇਤਰ ਦੇ ਡੇਨੁਟੋਲਾ ਪਿੰਡ ਵਿੱਚ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਖਾਲੀ ਘਰ ਵਿੱਚ ਖੇਡਦੇ ਸਮੇਂ ਹੋਏ ਬੰਬ ਧਮਾਕੇ ਵਿੱਚ ਦੋ ਬੱਚੇ ਜ਼ਖਮੀ ਹੋ ਗਏ। ਇਹ ਘਟਨਾ ਵੀਰਵਾਰ ਦੁਪਹਿਰ 3:00 ਵਜੇ ਦੇ ਕਰੀਬ ਵਾਪਰੀ। ਜ਼ਖਮੀ ਬੱਚਿਆਂ ਨੂੰ ਤੁਰੰਤ ਸੀਲਮਪੁਰ ਪੇਂਡੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਥਾਨਕ ਸੂਤਰਾਂ ਅਨੁਸਾਰ, ਪੰਜ ਬੱਚੇ ਖੇਡਦੇ ਹੋਏ ਫਰਮਾਨ ਸ਼ੇਖ ਦੇ ਛੱਡੇ ਹੋਏ ਘਰ ਪਹੁੰਚ ਗਏ। ਉੱਥੇ ਬੱਚਿਆਂ ਨੂੰ ਇੱਕ ਗੇਂਦ ਮਿਲੀ। ਇਹ ਹਾਦਸਾ ਗੇਂਦ ਨਾਲ ਖੇਡਦੇ ਸਮੇਂ ਵਾਪਰਿਆ। ਖੇਡਦੇ ਸਮੇਂ, ਗੇਂਦ ਜ਼ਮੀਨ 'ਤੇ ਸੁੱਟਣ 'ਤੇ ਫਟ ਗਈ ਅਤੇ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ ਦੋ ਬੱਚੇ ਜ਼ਖਮੀ ਹੋ ਗਏ, ਜਦੋਂ ਕਿ ਬਾਕੀ ਬੱਚੇ ਧਮਾਕੇ ਦੀ ਆਵਾਜ਼ ਸੁਣ ਕੇ ਬੇਹੋਸ਼ ਹੋ ਗਏ। ਧਮਾਕੇ ਦੀ ਆਵਾਜ਼ ਸੁਣਦੇ ਹੀ ਨੇੜਲੇ ਇਲਾਕਿਆਂ ਦੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਜ਼ਖਮੀ ਬੱਚਿਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਬਾਅਦ 'ਚ ਪਤਾ ਲੱਗਿਆ ਕਿ ਇਹ ਗੇਂਦ ਨਹੀਂ ਬਲਕਿ ਬੰਬ ਸੀ। 

ਪੁਲਿਸ ਨੇ ਸ਼ੁਰੂ ਕੀਤੀ ਜਾਂਚ 

ਮਾਲਦਾ ਦੇ ਕਾਲੀਚਕ ਪੁਲਿਸ ਸਟੇਸ਼ਨ ਅਤੇ ਵੈਸ਼ਣਵਨਗਰ ਪੁਲਿਸ ਸਟੇਸ਼ਨ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਸੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੁਲਿਸ ਵਿਸਫੋਟਕ ਸਮੱਗਰੀ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਵੇਲੇ ਜ਼ਖਮੀ ਬੱਚੇ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ। ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਆਖਰਕਾਰ ਇਸ ਘਰ ਅੰਦਰ ਬੰਬ ਕਿੰਨੇ ਸਮੇਂ ਤੋਂ ਪਿਆ ਸੀ ਤੇ ਇੱਥੇ ਕਿਸ ਤਰ੍ਹਾਂ ਇਹ ਆਇਆ। 

ਬੀਤੇ ਕੱਲ੍ਹ ਓਡੀਸ਼ਾ 'ਚ ਬੰਬ ਧਮਾਕਾ 

ਬੀਤੇ ਕੱਲ੍ਹ ਓਡੀਸ਼ਾ ਦੇ ਭਦਰਕ ਜ਼ਿਲ੍ਹੇ ਵਿੱਚ ਬਦਮਾਸ਼ਾਂ ਵੱਲੋਂ ਦੇਸੀ ਬੰਬ ਸੁੱਟੇ ਜਾਣ ਕਾਰਨ ਤਿੰਨ ਔਰਤਾਂ ਸਮੇਤ ਘੱਟੋ-ਘੱਟ ਸੱਤ ਲੋਕ ਜ਼ਖਮੀ ਹੋ ਗਏ ਸੀ। ਇਹ ਘਟਨਾ ਬੁੱਧਵਾਰ ਦੇਰ ਰਾਤ ਤਿਹਿਡੀ ਥਾਣਾ ਖੇਤਰ ਦੇ ਕੰਪਾੜਾ ਪਿੰਡ ਵਿੱਚ ਵਾਪਰੀ ਸੀ। ਪੁਲਿਸ ਨੇ ਦੱਸਿਆ ਕਿ ਦੋ ਅਣਪਛਾਤੇ ਵਿਅਕਤੀ ਬਾਈਕ 'ਤੇ ਆਏ ਅਤੇ ਸੜਕ ਕਿਨਾਰੇ ਬੈਠੇ ਕੁਝ ਲੋਕਾਂ 'ਤੇ ਦੇਸੀ ਬੰਬ ਸੁੱਟਿਆ ਅਤੇ ਭੱਜ ਗਏ ਸੀ। ਸਾਰੇ ਪੀੜਤਾਂ ਨੂੰ ਪਹਿਲਾਂ ਤਿਹੀਡੀ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਲਿਜਾਇਆ ਗਿਆ ਅਤੇ ਬਾਅਦ ਵਿੱਚ ਭਦਰਕ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ (ਡੀਐਚਐਚ) ਭੇਜ ਦਿੱਤਾ ਗਿਆ ਸੀ। ਪੁਲੀਸ ਨੇ ਜ਼ਖ਼ਮੀਆਂ ਦੀ ਪਛਾਣ ਭਾਰਤੀ ਦਾਸ (50), ਰਸ਼ਮਿਤਾ ਦਾਸ (32), ਮਾਮਾ ਦਾਸ (18), ਬਲਰਾਮ ਮਲਿਕ (80), ਰਮੇਸ਼ ਮਲਿਕ (42), ਮੁਕਤੀ ਕਾਂਤਾ ਦਾਸ (48) ਅਤੇ ਸੁਭਾਸ਼ ਦਾਸ (35) ਵਜੋਂ ਕੀਤੀ ਸੀ।

ਇਹ ਵੀ ਪੜ੍ਹੋ