ਚੜੂਨੀ ਦਾ ਵੱਡਾ ਬਿਆਨ - ਰਾਕੇਸ਼ ਟਿਕੈਤ ਕਰਵਾ ਸਕਦੇ ਹਨ ਕਿਸਾਨਾਂ ਦਾ ਏਕਾ

ਉਨ੍ਹਾਂ ਕਿਹਾ ਕਿ ਪੰਜਾਬ ਦਾ ਅੰਦੋਲਨ ਸਰਕਾਰ ’ਤੇ ਜੋ ਦਬਾਅ ਬਣਨਾ ਚਾਹੀਦਾ ਸੀ ਉਹ ਨਹੀਂ ਬਣ ਰਿਹਾ। ਜੋ ਪੰਜਾਬ ਤਕ ਸੀਮਤ ਹੈ।

Courtesy: file photo

Share:

ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦੇ ਦੌਰਾਨ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਅੱਜ ਚੜੂਨੀ ਨੇ ਹਰਿਆਣਾ ਦੇ ਚੀਫ਼ ਸੈਕਟਰੀ ਅਤੇ ਓਐਸਡੀ ਵਰਿੰਦਰ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜੋ ਮੁੱਦੇ ਹਨ ਉਨ੍ਹਾਂ ’ਚ ਇੱਕ ਤਾਂ ਸਰ੍ਹੋਂ ਸਾਡੀ ਮੰਡੀਆਂ ਵਿਚ ਪਈ ਹੈ, ਸਰਕਾਰ ਨੇ ਕਿਹਾ ਸੀ ਕਿ 23- 24 ਫ਼ਸਲਾਂ ਖਰੀਦੀਆਂ ਜਾਣਗੀਆਂ। ਪਰ ਹੁਣ ਜੋ ਇਨ੍ਹਾਂ ਦਾ ਪੱਤਰ ਗਿਆ ਹੈ ਉਸ ’ਚ 28 ਮਾਰਚ ਤੱਕ ਸਰ੍ਹੋਂ ਖਰੀਦਣ ਦਾ ਗਿਆ ਹੈ। ਇਹ ਵੀ ਇੱਕ ਮੁੱਖ ਮੁੱਦਾ ਸੀ, ਜਿਸ ’ਤੇ ਉਨ੍ਹਾਂ 28 ਫ਼ਰਵਰੀ ਤਕ ਖਰੀਦਣ ਲਈ ਮੰਨ ਲਿਆ ਹੈ।

ਕਿਸਾਨਾਂ ਖਿਲਾਫ ਦਰਜ ਮੁਕੱਦਮਿਆਂ ਦਾ ਮਸਲਾ ਚੁੱਕਿਆ 

 ਗੁਰਨਾਮ ਚੜੂਨੀ ਨੇ ਕਿਹਾ ਕਿ ਦੂਜਾ ਹਰਿਆਣੇ ਵਿਚ ਬਹੁਤ ਸਾਰੇ ਮੁਕੱਦਮੇ ਦਰਜ ਹਨ। ਉਨ੍ਹਾਂ ਦਰਜ ਮੁਕੱਦਮਿਆਂ ਦੀ ਲਿਸਟ ਦੇ ਕੇ ਆਏ ਹਾਂ। ਉਨ੍ਹਾਂ ਵਿਚ ਉਹ ਕੇਸ ਵੀ ਹੋ ਸਕਦੇ ਹਨ, ਜਿਸ ’ਚ ਸਰਕਾਰ ਨੇ ਮੁੱਕਦਮਾ ਤਾਂ ਦਰਜ ਕਰ ਲਿਆ ਉਹ ਨਾ ਤਾਂ ਅਖ਼ਬਾਰ ’ਚ ਹਨ ਅਤੇ ਨਾ ਹੀ ਨੈਟ ’ਤੇ ਹਨ।ਇਹ 2021 ਤੋਂ ਪਹਿਲਾਂ ਵਾਲੇ ਮੁਕੱਦਮੇ ਹਨ।  ਉਸ ਤੋਂ ਬਾਅਦ ਜਿਹੜੇ ਅੱਜ ਤੱਕ ਮੁਕੱਦਮੇ ਦਰਜ ਹੋਏ ਹਨ ਉਨ੍ਹਾਂ ਬਾਰੇ ਵੀ ਦੱਸਿਆ ਗਿਆ ਹੈ। ਉਨ੍ਹਾਂ ਕੇਸਾਂ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕਾਂ ਦੇ ਪਾਸਪੋਰਟ ਰੋਕ ਦਿੱਤੇ ਜਾਂਦੇ ਹਨ, ਅਸਲੇ ਦੇ ਲਾਇਸੈਂਸ ਨਹੀਂ ਦਿੱਤੇ ਜਾਂਦੇ।  ਉਨ੍ਹਾਂ ਕਿਹਾ ਇੱਕ ਮੁੱਦਾ ਜਾਤੀਵਾਦ ਦਾ ਸੀ। ਉਸ ਬਾਰੇ ਦੱਸਿਆ ਗਿਆ ਕਿ ਇਹ ਗ਼ਲਤ ਦਿਸ਼ਾ ਵੱਲ ਜਾ ਰਿਹਾ ਹੈ ਅਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਇੱਕ ਗੋਹਾਨਾ ਦੇ ਅੰਦਰ ਬੀਮਾ ਹੈ ਜੋ ਕੁਝ ਦੇ ਦਿੱਤਾ ਸੀ ਤੇ ਕੁਝ ਰਹਿ ਗਿਆ ਸੀ, ਉਸ ਬਾਰੇ ਵਿਚਾਰ ਕੀਤੀ ਗਈ । 2017 ’ਚ ਗੰਨਾ ਫ਼ਾਲੂਤ ਸੀ, ਉਤਰਾਖੰਡ ਵਿਚ ਮਿਲ ਹੈ ਉਸ ਵਿਚ ਸੁੱਟਿਆ ਸੀ, ਜਿਸ ਦਾ 34 ਕੋਰੜ ਬਕਾਇਆ ਹੈ ਉਹ ਮੁੱਦਾ ਵੀ ਉਠਾਇਆ ਗਿਆ। ਚੜੂਨੀ ਨੇ ਕਿਹਾ ਕਿ ਅਦਾਲਤ ਦੀ ਸਜਾ ਸੁਣਾਉਣ ਤੋਂ ਪਹਿਲਾਂ ਹੀ ਸਰਕਾਰ ਨੇ ਸਜਾ ਦੇ ਦਿੱਤੀ ਹੈ। 

ਟਿਕੈਤ ਕੱਢ ਸਕਦੇ ਹਨ ਕੋਈ ਰਸਤਾ 

ਚੜੂਨੀ ਨੇ ਅੰਦੋਲਨ ਬਾਰੇ ਬੋਲਦੇ ਹੋਏ ਕਿਹਾ ਕਿ ਦੇਸ਼ ਦੇ ਸਾਰੇ ਸੰਗਠਨਾਂ ਨੂੰ ਮਿਲ ਕੇ ਅੰਦੋਲਨ ਕਰਨਾ ਚਾਹੀਦਾ ਸੀ ਜੋ ਕਿ ਇਹ ਅੰਦੋਲਨ ਕੁਝ ਸੰਗਠਨਾਂ ਵਲੋਂ ਸ਼ੁਰੂ ਕੀਤਾ ਗਿਆ ਸੀ , ਜਿਸ ਕਰਕੇ ਉਹ ਅੰਦੋਲਨ ਦਾ ਸਰਕਾਰ ’ਤੇ ਦਬਾਅ ਘੱਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅੰਦੋਲਨ ਸਰਕਾਰ ’ਤੇ ਜੋ ਦਬਾਅ ਬਣਨਾ ਚਾਹੀਦਾ ਸੀ ਉਹ ਨਹੀਂ ਬਣ ਰਿਹਾ। ਜੋ ਪੰਜਾਬ ਤਕ ਸੀਮਤ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜੇਕਰ ਕੋਈ ਵਿਚ ਦਾ ਰਸਤਾ ਕੱਢ ਸਕਦਾ ਹੈ ਤਾਂ ਉਹ ਰਾਕੇਸ਼ ਟਿਕੈਤ ਮਸਲੇ ਦਾ ਹੱਲ ਕਰਵਾ ਸਕਦੇ ਹਨ। ਰਾਕੇਸ਼ ਟਿਕੈਤ ਅੱਗੇ ਹੋ ਕੇ ਕਿਸਾਨਾਂ ਦਾ ਏਕਾ ਕਰਵਾਉਣ। 

ਇਹ ਵੀ ਪੜ੍ਹੋ