Chandigarh : ਸਕੂਲਾਂ 'ਚ ਹੋਰ ਵਧੀਆਂ ਛੁੱਟੀਆਂ, 26 ਜਨਵਰੀ ਤੱਕ ਰਹਿਣਗੇ ਬੰਦ 

Chandigarh :ਠੰਢ ਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਫੈਸਲਾ ਲਿਆ ਗਿਆ। 25 ਜਨਵਰੀ ਤੱਕ ਛੁੱਟੀਆਂ 'ਚ ਵਾਧਾ ਕੀਤਾ ਗਿਆ ਹੈ। 26 ਜਨਵਰੀ ਗਣਤੰਤਰ ਦਿਵਸ ਦੀ ਗਜ਼ਟਿਡ ਛੁੱਟੀ ਕਾਰਨ ਸਕੂਲ ਬੰਦ ਰਹਿਣਗੇ। 27 ਜਨਵਰੀ ਨੂੰ ਸਕੂਲ ਖੁੱਲ੍ਹਣਗੇ ਜਾਂ ਨਹੀਂ, ਉਦੋਂ ਤੱਕ ਅਗਲਾ ਫੈਸਲਾ ਲਿਆ ਜਾਵੇਗਾ। 

Share:

Chandigarh : ਪ੍ਰਸ਼ਾਸਨ ਨੇ ਸਕੂਲਾਂ ਦੀਆਂ ਛੁੱਟੀਆਂ 'ਚ ਮੁੜ ਵਾਧਾ ਕੀਤਾ ਹੈ। ਇਹ ਫੈਸਲਾ ਠੰਢ ਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਲਿਆ ਗਿਆ ਹੈ। ਪ੍ਰਸ਼ਾਸਨ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਅਨੁਸਾਰ ਲਗਾਤਾਰ ਖਰਾਬ ਮੌਸਮ ਦੇ ਮੱਦੇਨਜ਼ਰ ਯੂਟੀ ਚੰਡੀਗੜ੍ਹ ਦੇ ਕਿਸੇ ਵੀ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿੱਚ 23, 24 ਅਤੇ 25 ਜਨਵਰੀ ਨੂੰ ਪੰਜਵੀਂ ਜਮਾਤ ਤਕ ਫਿਜ਼ੀਕਲ ਕਲਾਸਾਂ ਨਹੀਂ ਲੱਗਣਗੀਆਂ। ਸਕੂਲ ਸਿਰਫ਼ ਆਨਲਾਈਨ ਕਲਾਸਾਂ ਲਗਾ ਸਕਦੇ ਹਨ।

ਸਾਵਧਾਨੀ ਵਰਤਣ ਦੀ ਅਪੀਲ 

ਛੇਵੀਂ ਤੇ ਇਸ ਤੋਂ ਉੱਪਰ ਦੀਆਂ ਜਮਾਤਾਂ ਲਈ ਸਕੂਲ 23, 24 ਅਤੇ 25 ਜਨਵਰੀ 2024 ਨੂੰ ਆਨਲਾਈਨ ਕਲਾਸਾਂ ਕਰਵਾਉਣ ਬਾਰੇ ਵਿਚਾਰ ਕਰ ਸਕਦੇ ਹਨ। ਹਾਲਾਂਕਿ, ਜੇਕਰ ਸਕੂਲ ਛੇਵੀਂ ਤੇ ਇਸ ਤੋਂ ਉੱਪਰ ਦੀਆਂ ਜਮਾਤਾਂ ਲਈ ਫਿਜ਼ੀਕਲ ਕਲਾਸਾਂ ਲਾਉਣੀਆਂ ਚਾਹੁੰਦੇ ਹਨ ਤਾਂ ਯਕੀਨੀ ਬਣਾਉਣ ਲਈ ਢੁਕਵੀਂ ਸਾਵਧਾਨੀ ਜ਼ਰੂਰ ਵਰਤਣ ਤਾਂ ਜੋ ਕੋਈ ਵੀ ਬੱਚਾ ਸਕੂਲ ਜਾਣ ਜਾਂ ਸਕੂਲ ਜਾਣ ਸਮੇਂ ਠੰਢੇ ਮੌਸਮ ਦੇ ਸੰਪਰਕ 'ਚ ਨਾ ਆਵੇ। 23, 24 ਅਤੇ 25 ਜਨਵਰੀ 2024 ਨੂੰ ਚੰਡੀਗੜ੍ਹ ਦੇ ਸਕੂਲ ਸਵੇਰੇ 9.30 ਵਜੇ ਤੋਂ ਪਹਿਲਾਂ ਵਿਦਿਆਰਥੀਆਂ ਲਈ ਨਹੀਂ ਖੁੱਲ੍ਹਣਗੇ।

ਇਹ ਵੀ ਪੜ੍ਹੋ