ਕੇਂਦਰ ਸਰਕਾਰ ਨੇ ਪਦਮ ਪੁਰਸਕਾਰਾਂ ਦਾ ਕੀਤਾ ਐਲਾਨ, ਇਨ੍ਹਾਂ ਮਸ਼ਹੂਰ ਹਸਤੀਆਂ ਦੇ ਨਾਮ ਸੂਚੀ 'ਚ ਸ਼ਾਮਲ 

ਗੋਆ ਦੇ 100 ਸਾਲਾ ਆਜ਼ਾਦੀ ਘੁਲਾਟੀਏ ਲੀਬੀਆ ਲੋਬੋ ਸਰਦੇਸਾਈ ਅਤੇ ਪੱਛਮੀ ਬੰਗਾਲ ਦੇ ਢਾਕ ਵਾਦਕ ਗੋਕੁਲ ਚੰਦਰ ਦਾਸ ਨੂੰ ਵੀ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਨੂੰ ਪਦਮ ਪੁਰਸਕਾਰ 2025 ਦਾ ਐਲਾਨ ਕੀਤਾ।

Courtesy: file photo

Share:

ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਨੂੰ ਪਦਮ ਪੁਰਸਕਾਰ 2025 ਦਾ ਐਲਾਨ ਕੀਤਾ। ਮੱਧ ਪ੍ਰਦੇਸ਼ ਤੋਂ ਸਮਾਜਿਕ ਉੱਦਮੀ ਸੈਲੀ ਹੋਲਕਰ, ਮਰਾਠੀ ਲੇਖਕ ਮਾਰੂਤੀ ਭੁਜੰਗਰਾਓ ਚਿਤਮਪੱਲੀ, ਕੁਵੈਤ ਤੋਂ ਯੋਗਾ ਅਧਿਆਪਕਾ ਸ਼ੇਖਾ ਈਜੇ ਅਲ ਸਬਾ, ਉਤਰਾਖੰਡ ਤੋਂ ਯਾਤਰਾ ਬਲੌਗਰ ਜੋੜਾ ਹਿਊਗ ਤੇ ਕੋਲੀਨ ਗੈਂਟਜ਼ਰ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਭੀਮ ਸਿੰਘ ਭਾਵੇਸ਼, ਪੀ ਦੱਤਾਚਨਮੂਰਤੀ, ਐਲ ਹੰਗਥਿੰਗ ਅਤੇ ਡਾ. ਨੀਰਜਾ ਭਟਲਾ ਨੂੰ ਵੀ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਗੋਆ ਦੇ 100 ਸਾਲਾ ਆਜ਼ਾਦੀ ਘੁਲਾਟੀਏ ਲੀਬੀਆ ਲੋਬੋ ਸਰਦੇਸਾਈ ਅਤੇ ਪੱਛਮੀ ਬੰਗਾਲ ਦੇ ਢਾਕ ਵਾਦਕ ਗੋਕੁਲ ਚੰਦਰ ਦਾਸ ਨੂੰ ਵੀ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।

ਇਹ ਸ਼ਖਸੀਅਤਾਂ ਵੀ ਹੋਈਆਂ ਸਨਮਾਨਤ 

ਦਿੱਲੀ ਦੇ ਗਾਇਨੀਕੋਲੋਜਿਸਟ ਡਾ. ਨੀਰਜਾ ਭਟਲਾ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਨੀਰਜਾ ਨੇ ਗਰਭ ਕੈਂਸਰ ਦੀ ਖੋਜ, ਰੋਕਥਾਮ ਅਤੇ ਪ੍ਰਬੰਧਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਭੋਜਪੁਰ ਦੇ ਸਮਾਜਸੇਵਕ ਭੀਮ ਸਿੰਘ ਭਾਵੇਸ਼ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਪਿਛਲੇ 22 ਸਾਲਾਂ ਤੋਂ, ਉਹ ਆਪਣੀ ਸੰਸਥਾ 'ਨਈ ਆਸ' ਰਾਹੀਂ ਸਮਾਜ ਦੇ ਸਭ ਤੋਂ ਹਾਸ਼ੀਏ 'ਤੇ ਪਏ ਸਮੂਹਾਂ ਵਿੱਚੋਂ ਇੱਕ ਮੁਸਹਰ ਭਾਈਚਾਰੇ ਦੇ ਉਥਾਨ ਲਈ ਕੰਮ ਕਰ ਰਹੇ ਹਨ। ਥਾਵਿਲ ਵਾਦਕ ਪੀ ਦੱਤਾਚਨਮੂਰਤੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।ਨਾਗਾਲੈਂਡ ਦੇ ਕਿਸਾਨ ਐੱਲ. ਹੈਂਗਥਿੰਗ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਹੈਂਗਥਿੰਗ ਨੋਕਲਾਕ ਦਾ ਵਸਨੀਕ ਹੈ। ਹੈਂਗਥਿੰਗ ਨੂੰ ਗੈਰ-ਮੂਲ ਫਲਾਂ ਦੀ ਕਾਸ਼ਤ ਵਿੱਚ 30 ਸਾਲਾਂ ਤੋਂ ਵੱਧ ਦਾ ਤਜਰਬਾ ਹੈ।

ਇਹ ਵੀ ਪੜ੍ਹੋ

Tags :