ਕੇਂਦਰ ਨੇ ਕਿਸਾਨਾਂ ਨੂੰ ਦੂਜੀ ਮੀਟਿੰਗ ਲਈ ਭੇਜਿਆ ਸੱਦਾ, 22 ਫ਼ਰਵਰੀ ਤਾਰੀਕ ਰੱਖੀ 

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਰਿਹਾ।  ਕੱਲ 20 ਫਰਵਰੀ ਨੂੰ ਦੁਪਹਿਰ 12 ਵਜੇ ਇੱਥੇ  ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੀਡੀਆ ਨੂੰ ਸੰਬੋਧਨ ਕਰਨਗੇ ਅਤੇ ਅਹਿਮ ਐਲਾਨ ਕਰਨਗੇ।

Courtesy: ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 86ਵੇਂਂ ਦਿਨ 'ਚ ਦਾਖਲ ਹੋ ਗਿਆ।

Share:

ਕੇਂਦਰ ਵਲੋਂ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੂੰ ਦੂਜੀ ਮੀਟਿੰਗ ਬਾਰੇ ਸੱਦਾ ਪੱਤਰ ਭੇਜਿਆ ਗਿਆ ਹੈ। ਕਿਸਾਨਾਂ ਦੀ ਕੇਂਦਰ ਨਾਲ ਦੂਜੀ ਮੀਟਿੰਗ 22 ਫ਼ਰਵਰੀ ਨੂੰ ਸੱਦੀ ਗਈ ਹੈ। ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ 26 ਵਿਖੇ ਸ਼ਾਮ 6 ਵਜੇ ਹੋਵੇਗੀ। ਦੱਸ ਦੇਈਏ ਕਿ ਕੇਂਦਰ ਦਾ ਪੱਤਰ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੰਯੁਕਤ ਸਕੱਤਰ ਪੂਰਨ ਚੰਦਰ ਕਿਸ਼ਨ ਵਲੋਂ ਆਇਆ ਹੈ। ਲਗਾਤਾਰ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵੀ ਮੀਟਿੰਗ ਦੇ ਸੱਦੇ ਦੀ ਪੁਸ਼ਟੀ ਕੀਤੀ ਹੈ।

14 ਫ਼ਰਵਰੀ ਨੂੰ ਹੋਈ ਸੀ ਮੀਟਿੰਗ 

ਜ਼ਿਕਰਯੋਗ ਹੈ ਕਿ ਪਹਿਲਾਂ 14 ਫ਼ਰਵਰੀ ਨੂੰ ਕੇਂਦਰ ਨਾਲ ਸੁਖਾਵੇਂ ਮਾਹੌਲ 'ਚ ਕਿਸਾਨਾਂ ਦੀ ਮੀਟਿੰਗ ਹੋਈ ਸੀ। ਜਗਜੀਤ ਸਿੰਘ ਡੱਲੇਵਾਲ ਵੱਲੋਂ ਵੀ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਗਿਆ ਸੀ। ਇਸਦੇ ਨਾਲ ਹੀ ਕੇਂਦਰ ਸਰਕਾਰ ਦੇ ਵਫ਼ਦ ਵਿੱਚ ਕੈਬਨਿਟ ਮੰਤਰੀ ਪ੍ਰਹਿਲਾਦ ਜੋਸ਼ੀ, ਖੇਤੀਬਾੜੀ ਸਕੱਤਰ, ਵਧੀਕ ਸਕੱਤਰ ਖੇਤੀਬਾੜੀ, ਜੁਆਇੰਟ ਸਕੱਤਰ ਮਾਰਕੀਟਿੰਗ, ਜੁਆਇੰਟ ਸਕੱਤਰ ਫੂਡ, ਡਾਇਰੈਕਟਰ (MI) ਸ਼ਾਮਲ ਹੋਏ ਸੀ। ਜਦਕਿ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਸਮੇਤ 28 ਕਿਸਾਨ ਆਗੂ ਮੀਟਿੰਗ ਦਾ ਹਿੱਸਾ ਬਣੇ ਸੀ। ਇਹ ਮੀਟਿੰਗ ਕਰੀਬ ਪੌਣੇ ਤਿੰਨ ਘੰਟੇ ਤੱਕ ਚੱਲੀ ਸੀ। ਪ੍ਰੰਤੂ, ਕਿਸੇ ਨਤੀਜੇ 'ਤੇ ਨਹੀਂ ਪਹੁੰਚਿਆ ਜਾ ਸਕਿਆ ਸੀ। 

ਅੱਜ ਮੀਡੀਆ ਦੇ ਮੁਖਾਤਿਬ ਹੋਣਗੇ ਡੱਲੇਵਾਲ 

ਅੱਜ 86ਵੇਂ ਦਿਨ ਵੀ ਦਾਤਾ ਸਿੰਘ ਵਾਲਾ - ਖਨੌਰੀ ਕਿਸਾਨ ਮੋਰਚਾ ਉੱਪਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਰਿਹਾ।  ਕੱਲ 20 ਫਰਵਰੀ ਨੂੰ ਦੁਪਹਿਰ 12 ਵਜੇ ਇੱਥੇ  ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੀਡੀਆ ਨੂੰ ਸੰਬੋਧਨ ਕਰਨਗੇ ਅਤੇ ਅਹਿਮ ਐਲਾਨ ਕਰਨਗੇ। ਸ਼ਹੀਦ ਸ਼ੁਭਕਰਨ ਸਿੰਘ ਦੇ ਪਿੰਡ ਬੱਲੋਂ (ਬਠਿੰਡਾ) ਵਿਖੇ 21 ਫਰਵਰੀ ਨੂੰ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਹਰ ਪਿੰਡ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਸਿਰਸਾ ਤੋਂ ਕਿਸਾਨਾਂ ਦਾ ਇੱਕ ਜੱਥਾ ਬੱਲੋਂ ਪਿੰਡ ਲਈ ਰਵਾਨਾ ਹੋਇਆ।

ਇਹ ਵੀ ਪੜ੍ਹੋ