ਸੀਬੀਆਈ ਨੇ ਖੇਤੀਬਾੜੀ ਮੰਤਰਾਲੇ ਦੇ ਦੋ ਅਧਿਕਾਰੀਆਂ ਖ਼ਿਲਾਫ਼ ਕੀਤੀ ਕਾਰਵਾਈ, ਰਿਸ਼ਵਤਖੋਰੀ ਦੇ ਮਾਮਲੇ ਵਿੱਚ ਕੇਸ ਦਰਜ

ਐਫਆਈਆਰ ਦੇ ਅਨੁਸਾਰ, ਮੁਲਜ਼ਮਾਂ ਦੀ ਪਛਾਣ ਸੰਜੇ ਆਰੀਆ, ਪੀਕਿਊਐਸ, ਫਰੀਦਾਬਾਦ ਵਿੱਚ ਸੰਯੁਕਤ ਨਿਰਦੇਸ਼ਕ (ਪੌਦਾ ਰੋਗ ਵਿਗਿਆਨ) ਅਤੇ ਪਦਮ ਸਿੰਘ, ਤਤਕਾਲੀ ਪੌਦ ਸੁਰੱਖਿਆ ਅਧਿਕਾਰੀ (ਪੀਪੀਓ), ਵਿਸ਼ਾਖਾਪਟਨਮ ਵਜੋਂ ਹੋਈ ਹੈ।

Share:

ਸੀਬੀਆਈ ਨੇ ਰਿਸ਼ਵਤ ਲੈ ਕੇ ਇੱਕ ਮਾਮਲੇ ਵਿੱਚ ਜਾਂਚ ਬੰਦ ਕਰਨ ਲਈ ਡਾਇਰੈਕਟੋਰੇਟ ਆਫ਼ ਪਲਾਂਟ ਪ੍ਰੋਟੈਕਸ਼ਨ ਐਂਡ ਸਟੋਰੇਜ (ਪੀਪੀਕਿਊਐਸ) ਦੇ ਦੋ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। PPQS ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਧੀਨ ਪੌਦ ਸੁਰੱਖਿਆ ਡਵੀਜ਼ਨ ਦੀ ਇੱਕ ਏਜੰਸੀ ਹੈ। ਐਫਆਈਆਰ ਦੇ ਅਨੁਸਾਰ, ਮੁਲਜ਼ਮਾਂ ਦੀ ਪਛਾਣ ਸੰਜੇ ਆਰੀਆ, ਪੀਕਿਊਐਸ, ਫਰੀਦਾਬਾਦ ਵਿੱਚ ਸੰਯੁਕਤ ਨਿਰਦੇਸ਼ਕ (ਪੌਦਾ ਰੋਗ ਵਿਗਿਆਨ) ਅਤੇ ਪਦਮ ਸਿੰਘ, ਤਤਕਾਲੀ ਪੌਦ ਸੁਰੱਖਿਆ ਅਧਿਕਾਰੀ (ਪੀਪੀਓ), ਵਿਸ਼ਾਖਾਪਟਨਮ ਵਜੋਂ ਹੋਈ ਹੈ।

ਇਹ ਲੱਗੇ ਸਨ ਆਰੋਪ

ਸ਼ਿਕਾਇਤ ਵਿੱਚ ਰਾਜੇਸ਼ ਅਚਾਰੀਆ ਨੇ ਦੋਸ਼ ਲਾਇਆ ਸੀ ਕਿ ਪਦਮ ਸਿੰਘ ਬਰਾਮਦਕਾਰਾਂ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ। ਇਸ ਦੌਰਾਨ ਸੰਜੇ ਆਰੀਆ ਨੇ ਮਈ 2022 ਵਿੱਚ ਵਿਸ਼ਾਖਾਪਟਨਮ ਦਾ ਦੌਰਾ ਕੀਤਾ ਅਤੇ ਸ਼ਿਕਾਇਤਕਰਤਾ ਤੋਂ ਪੁੱਛਗਿੱਛ ਕੀਤੀ। ਇਸ ਵਿਚ ਕਿਹਾ ਗਿਆ ਹੈ, ਜਾਂਚ ਪੂਰੀ ਹੋਣ ਤੋਂ ਬਾਅਦ, ਸੰਜੇ ਆਰੀਆ ਨੇ ਸਬੂਤਾਂ ਦੀ ਘਾਟ ਕਾਰਨ ਸ਼ਿਕਾਇਤ ਨੂੰ ਬੰਦ ਕਰਨ ਦੀ ਸਿਫਾਰਸ਼ ਕੀਤੀ ਸੀ।

ਇਹ ਵੀ ਪੜ੍ਹੋ