AAP ਦੇ ਸਾਬਕਾ ਵਿਧਾਇਕ ਦੇ ਘਰ CBI ਨੇ ਕੀਤੀ ਰੇਡ, ਵਿਦੇਸ਼ੀ ਫੰਡਿੰਗ ਨਾਲ ਸਬੰਧਤ ਹੈ ਮਾਮਲਾ

ਸੀਬੀਆਈ ਵੱਲੋਂ  ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਸੀਬੀਆਈ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਵਿਦੇਸ਼ੀ ਫੰਡਿੰਗ ਨਾਲ ਸਬੰਧਤ ਇੱਕ ਮਾਮਲੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ। ਸੀਬੀਆਈ ਨੇ ਦੁਰਗੇਸ਼ ਪਾਠਕ ਖ਼ਿਲਾਫ਼ ਐਫਸੀਆਰਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Share:

ਸੀਬੀਆਈ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ (AAP) ਦੇ ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਦੇ ਘਰ ਛਾਪਾ ਮਾਰਿਆ। ਸੀਬੀਆਈ ਅਧਿਕਾਰੀਆਂ ਅਨੁਸਾਰ, ਇਹ ਕਾਰਵਾਈ ਵਿਦੇਸ਼ੀ ਫੰਡਿੰਗ ਨਾਲ ਸਬੰਧਤ ਇੱਕ ਮਾਮਲੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ। ਸੀਬੀਆਈ ਨੇ ਦੁਰਗੇਸ਼ ਪਾਠਕ ਖ਼ਿਲਾਫ਼ Foreign Contribution Regulation Act (ਐਫਸੀਆਰਏ) ਤਹਿਤ ਕੇਸ ਦਰਜ ਕੀਤਾ ਹੈ।

ਗੁਜਰਾਤ ਵਿੱਚ ਆਪ ਹੀ ਦੇ ਸਕਦੀ ਹੈ ਚੁਣੌਤੀ

ਸੀਬੀਆਈ ਛਾਪੇਮਾਰੀ 'ਤੇ 'ਆਪ' ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਗੁਜਰਾਤ ਚੋਣਾਂ 2027 ਦੀ ਜ਼ਿੰਮੇਵਾਰੀ ਮਿਲਦੇ ਹੀ ਦੁਰਗੇਸ਼ ਪਾਠਕ ਦੇ ਘਰ 'ਤੇ ਸੀਬੀਆਈ ਛਾਪਾ ਮਾਰਿਆ ਗਿਆ ਹੈ। ਇਹ ਕੋਈ ਇਤਫ਼ਾਕ ਨਹੀਂ ਹੈ ਸਗੋਂ ਭਾਜਪਾ ਦੇ ਡਰ ਤੋਂ ਨਿਕਲੀ ਹੋਈ ਸਾਜ਼ਿਸ਼ ਹੈ। ਭਾਜਪਾ ਜਾਣਦੀ ਹੈ ਕਿ ਹੁਣ ਸਿਰਫ਼ ਆਮ ਆਦਮੀ ਪਾਰਟੀ ਹੀ ਉਨ੍ਹਾਂ ਨੂੰ ਗੁਜਰਾਤ ਵਿੱਚ ਚੁਣੌਤੀ ਦੇ ਸਕਦੀ ਹੈ ਅਤੇ ਇਸ ਸੱਚਾਈ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਪਾਰਟੀ ਨੂੰ ਤਬਾਹ ਕਰਨ ਲਈ ਹਰ ਚਾਲ ਅਜ਼ਮਾ ਰਹੀ ਮੋਦੀ ਸਰਕਾਰ

ਇਸ ਦੌਰਾਨ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਦੀ ਘਟੀਆ ਖੇਡ ਫਿਰ ਸ਼ੁਰੂ ਹੋ ਗਈ ਹੈ। ਸੀਬੀਆਈ ਗੁਜਰਾਤ ਦੇ ਸਹਿ-ਇੰਚਾਰਜ ਦੁਰਗੇਸ਼ ਪਾਠਕ ਦੇ ਘਰ ਪਹੁੰਚ ਗਈ ਹੈ। ਮੋਦੀ ਸਰਕਾਰ ਨੇ ਸਾਡੀ ਪਾਰਟੀ ਨੂੰ ਤਬਾਹ ਕਰਨ ਲਈ ਹਰ ਚਾਲ ਅਜ਼ਮਾ ਲਈ ਹੈ ਪਰ ਫਿਰ ਵੀ ਉਹ ਸ਼ਾਂਤ ਨਹੀਂ ਹਨ। ਗੁਜਰਾਤ ਵਿੱਚ ਭਾਜਪਾ ਦਾ ਬੁਰਾ ਹਾਲ ਹੈ। ਜਿਵੇਂ ਹੀ ਪਾਠਕ ਨੂੰ ਗੁਜਰਾਤ ਦਾ ਸਹਿ-ਇੰਚਾਰਜ ਬਣਾਇਆ ਗਿਆ, ਸੀਬੀਆਈ ਨੂੰ ਉਸਨੂੰ ਧਮਕੀ ਦੇਣ ਲਈ ਭੇਜਿਆ ਗਿਆ।

ਸੀਬੀਆਈ ਛਾਪੇਮਾਰੀ 'ਤੇ 'ਆਪ' ਆਗੂਆਂ ਦੇ ਬਿਆਨ

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ- ਜਿਵੇਂ ਹੀ ਆਮ ਆਦਮੀ ਪਾਰਟੀ ਨੇ ਗੁਜਰਾਤ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ, ਸੀਬੀਆਈ ਗੁਜਰਾਤ ਦੇ ਸਹਿ-ਇੰਚਾਰਜ ਦੁਰਗੇਸ਼ ਪਾਠਕ ਦੇ ਘਰ ਛਾਪਾ ਮਾਰਨ ਲਈ ਪਹੁੰਚ ਗਈ। ਗੁਜਰਾਤ ਵਿੱਚ ਸਿਰਫ਼ 'ਆਪ' ਹੀ ਭਾਜਪਾ ਨੂੰ ਚੁਣੌਤੀ ਦੇ ਸਕਦੀ ਹੈ ਅਤੇ ਇਹ ਛਾਪਾ ਉਨ੍ਹਾਂ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ। ਇੰਨੇ ਸਾਲਾਂ ਵਿੱਚ, ਭਾਜਪਾ ਇਹ ਨਹੀਂ ਸਮਝ ਸਕੀ ਕਿ ਅਸੀਂ ਉਨ੍ਹਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ।
ਸੌਰਭ ਭਾਰਦਵਾਜ- ਪਿਛਲੀਆਂ ਗੁਜਰਾਤ ਚੋਣਾਂ ਕਾਰਨ, ਭਾਜਪਾ ਦੀ ਕੇਂਦਰ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਜਦੋਂ ਦੁਰਗੇਸ਼ ਪਾਠਕ ਨੂੰ ਗੁਜਰਾਤ ਦੀ ਜ਼ਿੰਮੇਵਾਰੀ ਮਿਲ ਗਈ ਹੈ, ਅੱਜ ਸੀਬੀਆਈ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਹੈ। 

ਆਮ ਆਦਮੀ ਪਾਰਟੀ ਦੇ ਵਿਧਾਇਕ ਘਰ ਵੀ ਕੀਤੀ ਸੀ ਛਾਪੇਮਾਰੀ

ਦੱਸ ਦਈਏ ਕਿ 15 ਅਪ੍ਰੈਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਇੱਕ ਟੀਮ ਨੇ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਛਾਪਾ ਮਾਰਿਆ ਸੀ। ਈਡੀ ਦੀ ਟੀਮ ਨੇ ਉਨ੍ਹਾਂ ਦੇ ਘਰ ਅਤੇ ਉਨ੍ਹਾਂ ਨਾਲ ਜੁੜੇ ਵੱਖ-ਵੱਖ ਸਥਾਨਾਂ ਦੀ ਤਲਾਸ਼ੀ ਲਈ। ਈਡੀ ਦੀ ਦਿੱਲੀ ਯੂਨਿਟ ਦੀਆਂ ਟੀਮਾਂ ਸਥਾਨਕ ਪੁਲਿਸ ਦੇ ਨਾਲ ਸਵੇਰੇ ਮੋਹਾਲੀ ਦੇ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ (ਜੇਐਲਪੀਐਲ) ਖੇਤਰ ਵਿੱਚ ਸਿੰਘ ਦੇ ਆਲੀਸ਼ਾਨ ਘਰ ਪੁੱਜੀਆਂ।

ਇਹ ਵੀ ਪੜ੍ਹੋ