3 ਮਿੰਟ 'ਚ ਸੜ ਗਈ ਕਾਰ, 2 ਜਣਿਆਂ ਦੀ ਮੌਤ 

ਸੈਕਟਰ 119 'ਚ ਵਾਪਰੀ ਦਰਦਨਾਕ ਘਟਨਾ। ਪੁਲਿਸ ਨੇ ਸ਼ੁਰੂ ਕੀਤੀ ਜਾਂਚ। 

Share:

ਉੱਤਰ ਪ੍ਰਦੇਸ਼ ਦੇ ਨੋਇਡਾ ‘ਚ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਘਟਨਾ 'ਚ  ਦੋ ਜਣੇ ਜ਼ਿੰਦਾ ਸੜਕੇ ਸੁਆਹ ਹੋ ਗਏ। ਇਹ ਘਟਨਾ ਨੋਇਡਾ ਦੇ ਸੈਕਟਰ 119 ਸਥਿਤ ਆਮਰਪਾਲੀ ਪਲੈਟੀਨਮ ਸੋਸਾਇਟੀ ਦੇ ਕੋਲ ਵਾਪਰੀ, ਜਿੱਥੇ ਸ਼ੁੱਕਰਵਾਰ ਦੀ ਰਾਤ ਨੂੰ ਅਚਾਨਕ ਇੱਕ ਚਲਦੀ ਕਾਰ ਨੂੰ ਅੱਗ ਲੱਗੀ। ਇਸ ਭਿਆਨਕ ਅੱਗ ਕਾਰਨ ਕਾਰ ਦੇ ਅੰਦਰ ਮੌਜੂਦ ਦੋ ਵਿਅਕਤੀ ਜ਼ਿੰਦਾ ਸੜ ਗਏ, ਜਿਸ ਕਾਰਨ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। ਦੱਸ ਦਈਏ ਕਿ ਇਹ ਘਟਨਾ ਥਾਣਾ ਸੈਕਟਰ 113 ਇਲਾਕੇ ਦੀ ਹੈ। ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਪਰ ਟੀਮ ਕਾਰ ‘ਚ ਫਸੇ ਦੋ ਵਿਅਕਤੀਆਂ ਨੂੰ ਨਹੀਂ ਬਚਾ ਸਕੀ। 

ਏਡੀਸੀਪੀ ਨੇ ਦਿੱਤੀ ਜਾਣਕਾਰੀ 

ਏਡੀਸੀਪੀ ਸ਼ਕਤੀ ਅਵਸਥੀ ਨੇ ਦੱਸਿਆ ਕਿ ਅੱਜ ਸਵੇਰੇ ਥਾਣਾ 113 ਨੂੰ ਸੂਚਨਾ ਮਿਲੀ ਸੀ ਕਿ ਅਮਰਪਾਲੀ ਪਲੈਟੀਨਮ ਸੁਸਾਇਟੀ ਦੇ ਅੰਦਰ ਇੱਕ ਸਵਿਫਟ ਕਾਰ ਨੂੰ ਅੱਗ ਲੱਗੀ ਹੈ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਅਤੇ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰ ‘ਚ ਲੱਗੀ ਅੱਗ ‘ਤੇ ਕਾਬੂ ਪਾਇਆ ਅਤੇ ਕਾਰ ‘ਚ ਮੌਜੂਦ ਦੋ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਦੋਵਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਸੀਟੀਵੀ ਦੇਖਣ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਗੱਡੀ 6:08 ਮਿੰਟ ‘ਤੇ ਸੁਸਾਇਟੀ ਦੇ ਅੰਦਰ ਪਹੁੰਚੀ ਸੀ ਅਤੇ 6:11 ਮਿੰਟ ‘ਤੇ ਗੱਡੀ ਨੂੰ ਅੱਗ ਲੱਗ ਗਈ ਸੀ। ਸਿਰਫ਼ 3 ਮਿੰਟਾਂ ਵਿੱਚ ਹੀ ਕਾਰ ਨੂੰ ਅੱਗ ਲੱਗ ਗਈ ਅਤੇ ਅੰਦਰ ਸਵਾਰ ਦੋਵੇਂ ਸਵਾਰੀਆਂ ਸੜ ਕੇ ਮਰ ਗਈਆਂ। ਪੁਲਿਸ ਇਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ।

ਇਹ ਵੀ ਪੜ੍ਹੋ