ਕੈਪਟਨ ਨੇ ਭਾਜਪਾ ਲਈ ਖੜ੍ਹੀ ਕੀਤੀ ਮੁਸੀਬਤ 

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ।  ਕੈਪਟਨ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਤੋਂ ਪੋਸਟ ਸਾਂਝੀ ਕਰਦਿਆਂ ਭਾਜਪਾ ਹਾਈਕਮਾਂਡ ਅੱਗੇ ਪਾਰਟੀ ਦੇ ਇੱਕ ਆਗੂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਕੀਤੀ ਹੈ। ਇਸ ਪੋਸਟ ਮਗਰੋਂ ਹਾਈਕਮਾਂਡ ਲਈ ਨਵੀਂ ਮੁਸੀਬਤ ਖੜ੍ਹੀ ਹੋ ਸਕਦੀ ਹੈ। ਕੈਪਟਨ ਨੇ […]

Share:

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ।  ਕੈਪਟਨ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਤੋਂ ਪੋਸਟ ਸਾਂਝੀ ਕਰਦਿਆਂ ਭਾਜਪਾ ਹਾਈਕਮਾਂਡ ਅੱਗੇ ਪਾਰਟੀ ਦੇ ਇੱਕ ਆਗੂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਕੀਤੀ ਹੈ। ਇਸ ਪੋਸਟ ਮਗਰੋਂ ਹਾਈਕਮਾਂਡ ਲਈ ਨਵੀਂ ਮੁਸੀਬਤ ਖੜ੍ਹੀ ਹੋ ਸਕਦੀ ਹੈ। ਕੈਪਟਨ ਨੇ ਇੱਥੋਂ ਤੱਕ ਲਿਖਿਆ ਕਿ ਅਜਿਹੇ ਆਗੂ ਨੂੰ ਗਲਤੀ ਲਈ ਮੁਆਫ਼ ਕਰ ਦੇਣਾ ਸਹੀ ਨਹੀਂ ਹੋਵੇਗਾ। ਅਜਿਹੇ ਚੇਹਰੇ ਪਾਰਟੀ ਅੰਦਰ ਸਵੀਕਾਰ ਨਹੀਂ ਕੀਤੇ ਜਾਣੇ ਚਾਹੀਦੇ। 

ਇਹ ਹੈ ਮਾਮਲਾ

ਮਾਮਲਾ, ਰਾਜਸਥਾਨ ਨਾਲ ਜੁੜਿਆ ਹੈ। ਜਿੱਥੇ ਭਾਜਪਾ ਆਗੂ ਸੰਦੀਪ ਦਾਮਿਆ ਵੱਲੋਂ ਦੇਸ਼ ਦੀਆਂ ਮਸਜਿਦਾਂ ਅਤੇ ਗੁਰਦੁਆਰਿਆਂ ਬਾਰੇ ਨਫ਼ਰਤ ਭਰੀ ਟਿੱਪਣੀ ਕਰਨ ਮਗਰੋਂ ਦੇਸ਼ ਭਰ ਅੰਦਰ ਵਿਰੋਧ ਹੋਇਆ। ਵਿਰੋਧੀ ਧਿਰਾਂ ਨੇ ਸੰਦੀਪ ਦਾਮਿਆ ਦੀ ਟਿੱਪਣੀ ਮਗਰੋਂ ਭਾਜਪਾ ਉਪਰ ਵੀ ਨਿਸ਼ਾਨਾ ਸਾਧਿਆ। ਇਸੇ ਦੌਰਾਨ ਸੰਦੀਪ ਦਾਮਿਆ ਨੇ ਮੁਆਫ਼ੀ ਮੰਗ ਨੇ ਮਸਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪ੍ਰੰਤੂ, ਭਾਜਪਾ ਆਗੂ ਸੰਦੀਪ ਦੇ ਮੁਆਫ਼ੀ ਮੰਗਣ ਮਗਰੋਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪੋਸਟ ਨੇ ਮੁਸੀਬਤ ਖੜ੍ਹੀ ਕਰ ਦਿੱਤੀ। 

ਸੰਦੀਪ ਖਿਲਾਫ ਕੀ ਬੋਲੇ ਕੈਪਟਨ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਾਮਿਆ ਵਰਗੇ ਲੋਕ ਜੋ ਬੇਬੁਨਿਆਦ ਗੱਲਾਂ ਕਰਦੇ ਹਨ ਅਤੇ ਭੱਦੀ ਬਿਆਨਬਾਜ਼ੀ ਕਰਦੇ ਹਨ, ਉਹਨਾਂ ਦੀ ਭਾਜਪਾ ਵਰਗੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਕੈਪਟਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵੱਲੋਂ ਸਿਰਫ਼ ਮੰਗੀ ਮੁਆਫ਼ੀ ਨਾਲ ਸਾਰਾ ਕੁੱਝ ਸਹੀ ਨਹੀਂ ਹੋ ਸਕਦਾ। ਕਿਉਂਕਿ, ਸੰਦੀਪ ਦਾਮਿਆ ਦੇ ਬਿਆਨ ਨੇ ਪਹਿਲਾਂ ਹੀ ਭਾਰੀ ਠੇਸ ਪਹੁੰਚਾਈ ਹੈ। ਕੈਪਟਨ ਨੇ ਮੰਗ ਕੀਤੀ ਕਿ ਸੰਦੀਪ ਦਾਮਿਆ ਨੂੰ ਭਾਜਪਾ ‘ਚੋਂ ਕੱਢਿਆ ਜਾਣਾ ਚਾਹੀਦਾ ਹੈ। ਨਾਲ ਹੀ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।