ਜਸਟਿਨ ਟਰੂਡੋ ਨੇ ਵਾਪਸੀ ਲਈ ਭਾਰਤੀ ਏਅਰ ਇੰਡੀਆ ਸੇਵਾ ਤੋਂ ਕੀਤਾ ਇਨਕਾਰ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਫ਼ੀ ਚਰਚਾ ਵਿੱਚ ਹਨ। ਚਰਚਾ ਦਾ ਕਾਰਨ ਭਾਰਤ ਵਿੱਚ ਹਾਲ ਹੀ ਚ ਹੋਇਆ ਜੀ 20 ਸੰਮੇਲਨ ਹੈ। ਦਰਅਸਲ ਉਨ੍ਹਾਂ ਦੇ ਵਫ਼ਦ ਦੇ ਜਹਾਜ਼ ਵਿੱਚ ਕੁਝ ਤਕਨੀਕੀ ਸਮੱਸਿਆ ਆ ਗਈ ਸੀ। ਇਸਦੇ ਚੱਲਦਿਆਂ ਮੰਗਲਵਾਰ ਦੁਪਹਿਰ ਨੂੰ ਰਾਸ਼ਟਰੀ ਰਾਜਧਾਨੀ ਤੋਂ ਰਵਾਨਾ ਹੋਣ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਕੇਂਦਰ ਨੇ ਸੋਮਵਾਰ […]

Share:

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਫ਼ੀ ਚਰਚਾ ਵਿੱਚ ਹਨ। ਚਰਚਾ ਦਾ ਕਾਰਨ ਭਾਰਤ ਵਿੱਚ ਹਾਲ ਹੀ ਚ ਹੋਇਆ ਜੀ 20 ਸੰਮੇਲਨ ਹੈ। ਦਰਅਸਲ ਉਨ੍ਹਾਂ ਦੇ ਵਫ਼ਦ ਦੇ ਜਹਾਜ਼ ਵਿੱਚ ਕੁਝ ਤਕਨੀਕੀ ਸਮੱਸਿਆ ਆ ਗਈ ਸੀ। ਇਸਦੇ ਚੱਲਦਿਆਂ ਮੰਗਲਵਾਰ ਦੁਪਹਿਰ ਨੂੰ ਰਾਸ਼ਟਰੀ ਰਾਜਧਾਨੀ ਤੋਂ ਰਵਾਨਾ ਹੋਣ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਕੇਂਦਰ ਨੇ ਸੋਮਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਵਾਪਸੀ ਲਈ ਏਅਰ ਇੰਡੀਆ ਵਨ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਕੈਨੇਡੀਅਨ ਸਰਕਾਰ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਲਗਭਗ ਛੇ ਘੰਟਿਆਂ ਬਾਅਦ ਭਾਰਤ ਸਰਕਾਰ ਨੂੰ ਜਵਾਬ ਦਿੰਦਿਆਂ ਆਪਣੇ ਖੁਦ ਦੇ ਜਹਾਜ਼ ਦੀ ਉਡੀਕ ਕਰਨ ਦੀ ਤਰਜੀਹ ਜ਼ਾਹਰ ਕੀਤੀ। ਏਅਰ ਇੰਡੀਆ ਵਨ ਬੋਇੰਗ 777 ਦਾ ਦੋ ਜਹਾਜ਼ਾਂ ਵਾਲਾ ਬੇੜਾ ਹੈ। ਇਹ ਸੇਵਾ ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੁਆਰਾ ਆਪਣੇ ਅੰਤਰਰਾਸ਼ਟਰੀ ਦੌਰਿਆਂ ਲਈ ਵਿਸ਼ੇਸ਼ ਤੌਰ ਤੇ ਵਰਤੀ ਜਾਂਦੀ ਹੈ। ਵਿਦੇਸ਼ੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਕੈਨੇਡੀਅਨ ਏਅਰ ਫੋਰਸ ਦੀ ਇੱਕ ਫੈਰੀ ਫਲਾਈਟ ਸੀਸੀ-150 ਪੋਲਾਰਿਸ ਜਹਾਜ਼ ਜੋ ਕਿ ਟਰੂਡੋ ਨੂੰ ਲੈਣ ਲਈ ਜਾ ਰਿਹਾ ਸੀ। ਕੱਲ੍ਹ ਲੰਡਨ ਵੱਲ ਮੋੜ ਦਿੱਤਾ ਗਿਆ ਸੀ। ਕਾਰਨ ਦਾ ਖੁਲਾਸਾ ਹੋਣਾ ਬਾਕੀ ਹੈ। ਸ਼ੁੱਕਰਵਾਰ ਨੂੰ ਦਿੱਲੀ ਪਹੁੰਚੇ ਟਰੂਡੋ ਨੇ ਐਤਵਾਰ ਨੂੰ ਰਵਾਨਾ ਹੋਣਾ ਸੀ। ਪਰ ਜਹਾਜ਼ ਚ ਤਕਨੀਕੀ ਖਰਾਬੀ ਕਾਰਨ ਉਹ ਦੋ ਦਿਨ ਫਸੇ ਰਹੇ।ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਕੱਲ੍ਹ ਟਰੂਡੋ ਨੂੰ ਵਿਦਾਇਗੀ ਦੇਣ ਲਈ ਹਵਾਈ ਅੱਡੇ ਤੇ ਪੁੱਜੇ ਹੋਏ ਸਨ। ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਅਤੇ ਸਰਕਾਰ ਵਿੱਚ ਮੇਰੇ ਸਹਿਯੋਗੀਆਂ ਦੀ ਤਰਫੋਂ ਜੀ 20 ਸੰਮੇਨਮ ਵਿੱਚ ਮੌਜੂਦਗੀ ਲਈ ਸ਼੍ਰੀਮਾਨ ਜਸਟਿਨ ਟਰੂਡੋ ਕੈਨੇਡਾ ਦੇ ਮਾਣਯੋਗ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਲਈ ਹਵਾਈ ਅੱਡੇ ਤੇ ਸੀ। ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਐਕਸ ਤੇ ਪੋਸਟ ਕਰਦੇ ਹੋਏ ਉਹਨਾਂ ਨੇ ਟਰੂਡੋ ਨੂੰ ਘਰ ਵਾਪਸੀ ਸੁਰੱਖਿਅਤ ਯਾਤਰਾ ਦੀ ਸ਼ੁਭਕਾਮਨਾ ਦਿੱਤੀ। ਦੱਸਣਯੋਗ ਹੈ ਕਿ ਜਸਟਿਨ ਟਰੂਡੋ 8 ਸਤੰਬਰ ਨੂੰ ਦਿੱਲੀ ਪਹੁੰਚੇ ਸਨ। ਦੋ ਦਿਨ ਬਾਅਦ ਐਤਵਾਰ ਨੂੰ ਉਹਨਾਂ ਨੇ ਘਰ ਵਾਪਸ ਆਉਣਾ ਸੀ। ਹਾਲਾਂਕਿ ਏਅਰਬੱਸ ਜਹਾਜ਼ ਵਿੱਚ ਆਖ਼ਰੀ ਮਿੰਟ ਵਿੱਚ ਤਕਨੀਕੀ ਖਰਾਬੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਵਫ਼ਦ ਨੂੰ ਸ਼ਹਿਰ ਵਿੱਚ ਆਪਣੇ ਠਹਿਰਾਅ ਨੂੰ ਲੰਮਾ ਕਰਨ ਲਈ ਮਜ਼ਬੂਰ ਹੋਣਾ ਪਿਆ। ਉਹਨਾਂ ਦੀ ਵਾਪਸੀ ਲਈ ਭਾਰਤ ਵੱਲੋਂ ਵਨ ਸੇਵਾ ਦੀ ਪੇਸ਼ਕਸ਼ ਕੀਤੀ ਗਈ ਸੀ। ਜਿਸ ਨੂੰ ਕੈਨੇਡਾ ਸਰਕਾਰ ਵੱਲੋਂ ਠੁਕਰਾ ਦਿੱਤਾ ਗਿਆ। ਅੰਤ ਵਿੱਚ ਉਹਨਾਂ ਨੇ ਆਪਣੀ ਹੀ ਏਅਰਬੇਸ ਵਿੱਚ ਘਰ ਵਾਪਸੀ ਕੀਤੀ।