ਖਾਲਸਾ ਚੌਂਕ ਦਾ ਉਦਘਾਟਨ ਕਰਕੇ ਸੀਐਮ ਯੋਗੀ ਨੇ ਸਿੱਖ ਧਰਮ ਬਾਰੇ ਆਖੀ ਵੱਡੀ ਗੱਲ

ਰਾਜਧਾਨੀ ਲਖਨਊ 'ਚ ਟੇਢੀ ਪੁਲੀਆ ਦੇ ਨਾਮ ਨਾਲ ਜਾਣੀ ਜਾਂਦੀ ਥਾਂ ਦਾ ਨਾਂਅ ਬਦਲਿਆ। ਇਸ ਉਦਘਾਟਨ ਸਮਾਗਮ 'ਚ ਸਿੱਖ ਭਾਈਚਾਰੇ ਦੇ ਲੋਕ ਵੀ ਪਹੁੰਚੇ।

Share:

ਸਿੱਖ ਧਰਮ ਅਨੇਕ ਕੁਰਬਾਨੀਆਂ ਨਾਲ ਭਰਪੂਰ ਹੈ। ਉਹ ਕੁਰਬਾਨੀਆਂ ਜਿਹਨਾਂ ਦੀ ਮਿਸਾਲ ਪੂਰੀ ਦੁਨੀਆਂ ਅੰਦਰ ਨਹੀਂ ਮਿਲਦੀ। ਇਹਨਾਂ ਕੁਰਬਾਨੀਆਂ ਤੋਂ ਪ੍ਰਭਾਵਿਤ ਹੋ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਪਣੇ ਸੂਬੇ ਅੰਦਰ ਖਾਲਸਾ ਚੌਂਕ ਬਣਾਇਆ। ਇਸ ਚੌਂਕ ਨੂੰ ਬਣਾਉਣ ਦਾ ਮਕਸਦ ਜਿੱਥੇ ਲੋਕਾਂ ਨੂੰ ਸਿੱਖ ਇਤਿਹਾਸ ਤੋਂ ਜਾਣੂੰ ਕਰਾਉਣਾ ਹੈ, ਉੱਥੇ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਾ ਵੀ ਹੈ।  ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰਾਜਧਾਨੀ ਲਖਨਊ 'ਚ ਬਣੇ ਇਸ ਖਾਲਸਾ ਚੌਂਕ ਦਾ ਉਦਘਾਟਨ ਕੀਤਾ। ਪਹਿਲਾਂ ਇਸਨੂੰ ਟੇਢੀ ਪੁਲੀਆ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪਰ ਹੁਣ ਇਸਨੂੰ ਖਾਲਸਾ ਚੌਕ ਵਜੋਂ ਜਾਣਿਆ ਜਾਵੇਗਾ। ਉਦਘਾਟਨੀ ਪ੍ਰੋਗਰਾਮ ਦੌਰਾਨ ਸੂਬੇ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ, ਰਾਜ ਮੰਤਰੀ ਪਰਮਿੰਦਰ ਸਿੰਘ ਅਤੇ ਲਖਨਊ ਦੀ ਮੇਅਰ ਸੁਸ਼ਮਾ ਖੜਕਵਾਲ ਵੀ ਮੌਜੂਦ ਰਹੇ। ਇਸਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕ ਪ੍ਰੋਗਰਾਮ ਵਿੱਚ ਹਾਜ਼ਰ ਸਨ।
 
ਐਕਸ ਅਕਾਊਂਟ ਰਾਹੀਂ ਪੋਸਟ ਸਾਂਝੀ 
 
ਸੀਐਮ ਯੋਗੀ ਨੇ ਖਾਲਸਾ ਚੌਂਕ ਦਾ ਉਦਘਾਟਨ ਕਰਨ ਮਗਰੋਂ ਇਸਦੀਆਂ ਯਾਦਗਾਰੀ ਤਸਵੀਰਾਂ ਨੂੰ ਆਪਣੇ ਐਕਸ ਅਕਾਊਂਟ ਉਪਰ ਸਾਂਝਾ ਕੀਤਾ। ਪੋਸਟ ਸਾਂਝੀ ਕਰਦੇ ਹੋਏ ਸੀਐਮ ਯੋਗੀ ਨੇ ਲਿਖਿਆ ਕਿ ਅੱਜ ਲਖਨਊ ਵਿੱਚ ਖਾਲਸਾ ਚੌਕ ਦੇ ਉਦਘਾਟਨੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਸਿੱਖ ਗੁਰੂ ਜਨ ਦੀ ਕੁਰਬਾਨੀ ਅਤੇ ਸ਼ਹਾਦਤ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਸਾਨੂੰ ਸਾਰਿਆਂ ਨੂੰ ਸਿੱਖ ਇਤਿਹਾਸ ‘ਤੇ ਹਮੇਸ਼ਾ ਮਾਣ ਹੈ। ਸਾਰਿਆਂ ਨੂੰ ਦਿਲੋਂ ਵਧਾਈਆਂ। 

ਇਹ ਵੀ ਪੜ੍ਹੋ